Home /News /international /

ਇੱਥੇ ਆਬਾਦੀ ਘੱਟ ਹੋਣ ਕਾਰਨ ਜੋੜੇ ਨੂ ਕੀਤੀ ਜਾ ਰਹੀ ਹੈ ਅਪੀਲ -'ਦੇਰ ਨਾ ਕਰੋ ਤੇ ਬੱਚੇ ਪਦਾ ਕਰੋ'

ਇੱਥੇ ਆਬਾਦੀ ਘੱਟ ਹੋਣ ਕਾਰਨ ਜੋੜੇ ਨੂ ਕੀਤੀ ਜਾ ਰਹੀ ਹੈ ਅਪੀਲ -'ਦੇਰ ਨਾ ਕਰੋ ਤੇ ਬੱਚੇ ਪਦਾ ਕਰੋ'

  • Share this:

    ਜਿੱਥੇ ਦੁਨੀਆਂ ਦੇ ਕਈ ਦੇਸ਼ ਆਬਾਦੀ ਜ਼ਿਆਦਾ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉੱਥੇ ਹੀ ਕੁੱਝ ਦੇਸ਼ ਅਜਿਹੇ ਹਨ ਜਿੱਥੇ ਆਬਾਦੀ ਘੱਟਦੀ ਜਾ ਰਹੀ ਹੈ। ਇਹਨਾਂ 'ਚੋਂ ਇਕ ਹੈ 'ਸਰਬੀਆ' ਇਸ ਦੇਸ਼ ਦੀ ਆਬਾਦੀ 70 ਲੱਖ ਹੋ ਗਈ ਹੈ। ਇਸ ਲਈ ਹੁਣ ਆਬਾਦੀ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।


    ਹਾਲ ਹੀ ਚ ਸਰਬੀਆ ਚ ਆਬਾਦੀ ਵਧਾਉਣ ਲਈ ਇਕ ਨਵਾਂ ਨਾਅਰਾ ਸ਼ੁਰੂ ਕੀਤਾ ਗਿਆ-'ਦੇਰੀ ਨਾ ਕਰੋ, ਬੱਚਾ ਪੈਦਾ ਕਰੋ'! ਇਕ ਹੋਰ ਨਾਅਰਾ ਹੈ-'ਚੱਲੋ ਬੱਚਿਆਂ ਦੀਆਂ ਕਿਲਕਾਰੀਆਂ ਸੁਣੀਏ' ਦੂਜੇ ਪਾਸੇ ਦੇਸ਼ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਬਾਦੀ ਵਧਾਉਣ ਲਈ ਸਹਿਯੋਗ ਚਾਹੀਦਾ ਹੈ ਨਾ ਕਿ ਕੋਈ ਪ੍ਰੇਰਿਤ ਸ਼ਬਦ।


    ਸਰਬੀਆ ਚ ਬਹੁਤ ਲੋਕ ਦੇਸ਼ ਛੱਡ ਰਹੇ ਹਨ ਅਤੇ ਇਸੇ ਦੇ ਨਾਲ ਹੀ ਬੱਚੇ ਵੀ ਘੱਟ ਪੈਦਾ ਹੋ ਰਹੇ ਹਨ। ਦੇਸ਼ ਚ ਤਕਰੀਬਨ ਹਰ ਦੋ ਪਰਿਵਾਰਾਂ ਚ ਤਿੰਨ ਬੱਚੇ ਹਨ ਜੋ ਯੂਰੋਪ ਚ ਸਭ ਤੋਂ ਘੱਟ ਹੈ। ਘੱਟ ਬੱਚੇ ਪੈਦਾ ਕਰਨ ਦੇ ਰੁਝਾਨ ਨੂੰ ਦੂਰ ਕਰਨ ਲਈ ਸਰਬੀਆਈ ਅਧਿਕਾਰੀਆਂ ਨੇ ਕਈ ਪ੍ਰਸਤਾਵ ਦਿੱਤੇ ਹਨ। ਇਸ ਵਿੱਚ ਇਕ ਇਹ ਹੈ ਕਿ ਜੂਨ ਵਿਚ ਇੱਕ ਯੋਜਨਾ ਸ਼ਾਮਲ ਕੀਤੀ ਜਾਵੇਗਾ। ਸਕੀਮ ਅਨੁਸਾਰ ਉਨ੍ਹਾਂ ਇਲਾਕਿਆਂ ਵਿੱਚ ਘੱਟ ਮੰਜ਼ਿਲਾਂ ਦੇ ਮਕਾਨ ਬਣਾਏ ਜਾਣਗੇ, ਜਿੱਥੇ ਬੱਚੇ ਦੇ ਦਰ ਘੱਟ ਹੋਣਗੇ।

    First published:

    Tags: Newborns