Home /News /international /

G7 Summit: ਬ੍ਰਿਟੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਦਿੱਤਾ ਸੱਦਾ

G7 Summit: ਬ੍ਰਿਟੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਦਿੱਤਾ ਸੱਦਾ

G7 Summit: ਬ੍ਰਿਟੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਦਿੱਤਾ ਸੱਦਾ (ਫਾਇਲ ਫੋਟੋ)

G7 Summit: ਬ੍ਰਿਟੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸਿਖਰ ਸੰਮੇਲਨ ਲਈ ਦਿੱਤਾ ਸੱਦਾ (ਫਾਇਲ ਫੋਟੋ)

 • Share this:
  ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰਨਵਾਲ ਖੇਤਰ ਵਿੱਚ 11 ਤੋਂ 13 ਜੂਨ ਤੱਕ ਹੋਣ ਵਾਲੇ ਜੀ -7 ਸੰਮੇਲਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਜੌਹਨਸਨ ਨੇ ਯੂਕੇ ਵਿਚ ਕਰੋਨ ਵਾਇਰਸ ਮਹਾਂਮਾਰੀ ਵਿੱਚ ਫੈਲਾਅ ਕਾਰਨ ਗਣਤੰਤਰ ਦਿਵਸ ਪਰੇਡ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਭਾਰਤ ਆਉਣ ਦੀ ਵੀ ਯੋਜਨਾ ਹੈ।

  ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਵਿਸ਼ਵ ਦੀ ਫਾਰਮੇਸੀ ਦੇ ਰੂਪ ਵਿਚ ਭਾਰਤ ਪਹਿਲਾਂ ਹੀ ਦੁਨੀਆ ਦੇ 50 ਪ੍ਰਤੀਸ਼ਤ ਤੋਂ ਵੱਧ ਵੈਕਸੀਨ ਦੀ ਸਪਲਾਈ ਕਰਦਾ ਹੈ।" ਯੂਨਾਈਟਿਡ ਕਿੰਗਡਮ ਅਤੇ ਭਾਰਤ ਨੇ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਮਿਲ ਕੇ ਕੰਮ ਕੀਤਾ ਹੈ।

  ਸਾਡੇ ਪ੍ਰਧਾਨ ਮੰਤਰੀ ਨਿਰੰਤਰ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਹੈ ਕਿ ਉਹ ਜੀ -7 ਕਾਨਫਰੰਸ ਤੋਂ ਪਹਿਲਾਂ ਭਾਰਤ ਦਾ ਦੌਰਾ ਕਰਨਗੇ। ਜੌਹਨਸਨ ਨੂੰ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ, ਪਰ ਕੋਵਿਡ -19 ਦੇ ਵੱਧ ਰਹੇ ਕੇਸਾਂ ਕਾਰਨ ਉਨ੍ਹਾਂ ਦੀ ਫੇਰੀ ਰੱਦ ਕਰ ਦਿੱਤੀ ਗਈ।
  Published by:Gurwinder Singh
  First published:

  Tags: Britain, Narendra modi

  ਅਗਲੀ ਖਬਰ