Home /News /international /

ਸੰਯੁਕਤ ਰਾਸ਼ਟਰ ਦੀ ਰਿਪੋਰਟ: ਕੀ ਬੋਤਲਬੰਦ ਪਾਣੀ ਦੀ ਲਗਾਤਾਰ ਵਧਦੀ ਵਿੱਕਰੀ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ ਪਾਣੀ ?

ਸੰਯੁਕਤ ਰਾਸ਼ਟਰ ਦੀ ਰਿਪੋਰਟ: ਕੀ ਬੋਤਲਬੰਦ ਪਾਣੀ ਦੀ ਲਗਾਤਾਰ ਵਧਦੀ ਵਿੱਕਰੀ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ ਪਾਣੀ ?

ਅਧਿਐਨ ਮੁਤਾਬਿਕ 40 ਤੋਂ ਵੱਧ ਦੇਸ਼ਾਂ 'ਚ ਸੈਂਕੜੇ ਬ੍ਰਾਂਡਾਂ ਦੇ ਬੋਤਲਬੰਦ ਪਾਣੀ 'ਚ ਹੁੰਦੇ ਨੇ ਦੂਸ਼ਿਤ ਤੱਤ

ਅਧਿਐਨ ਮੁਤਾਬਿਕ 40 ਤੋਂ ਵੱਧ ਦੇਸ਼ਾਂ 'ਚ ਸੈਂਕੜੇ ਬ੍ਰਾਂਡਾਂ ਦੇ ਬੋਤਲਬੰਦ ਪਾਣੀ 'ਚ ਹੁੰਦੇ ਨੇ ਦੂਸ਼ਿਤ ਤੱਤ

ਬੀਤੇ ਦਹਾਕਿਆਂ ਵਿੱਚ ਬੋਤਲਬੰਦ ਪੀਣ ਵਾਲੇ ਪਾਣੀ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਬੋਤਲਬੰਦ ਪਾਣੀ ਦੀ ਖਪਕ ਘੱਟ ਹੋਵੇਗੀ ਤੇ ਇਸ ਤਬਦੀਲੀ ਦੇ ਨਤੀਜੇ ਵਜੋਂ ਪਲਾਸਟਿਕ ਦੇ ਕੂੜੇ ਵਿੱਚ ਵੀ ਵੱਡੀ ਗਿਰਾਵਟ ਆਵੇਗੀ। ਇਸ ਅਧਿਐਨ ਦੇ ਲੇਖਕਾਂ ਨੇ ਦੱਸਿਆ ਕਿ ਟੂਟੀ ਦੇ ਪਾਣੀ ਅਤੇ ਬੋਤਲਬੰਦ ਪਾਣੀ ਦੋਵਾਂ ਦੀ ਸਫਾਈ ਤੇ ਸੁਰੱਖਿਆ ਨੂੰ ਲੈ ਕੇ ਬਣੀਆਂ ਹੋਈਆਂ ਗਲਤ ਧਾਰਨਾਵਾਂ ਕਾਰਨ ਲੋਕ ਬੋਤਲਬੰਦ ਪਾਣੀ ਨੂੰ ਹੀ ਪਹਿਲ ਦਿੰਦੇ ਹਨ। ਮੁੱਖ ਲੇਖਕ ਜ਼ੀਨਬ ਬੋਹਲਲ ਨੇ ਇਸ ਬਾਰੇ ਦੱਸਿਆ ਕਿ ਲੋਕਾਂ ਦੀ ਧਾਰਨਾ ਇਹ ਹੈ ਕਿ ਬੋਤਲਬੰਦ ਪਾਣੀ, ਪੀਣ ਵਾਲੇ ਪਾਣੀ ਦਾ ਇੱਕ ਸਿਹਤਮੰਦ ਵਿਕਲਪ ਹੈ। ਪਰ ਅਸੀਂ ਦਿਖਾਇਆ ਹੈ ਕਿ ਅਜਿਹਾ ਜ਼ਰੂਰੀ ਨਹੀਂ ਹੈ।

ਹੋਰ ਪੜ੍ਹੋ ...
  • Share this:

ਵੀਰਵਾਰ ਨੂੰ ਜਾਰੀ ਕੀਤੇ ਗਏ ਸੰਯੁਕਤ ਰਾਸ਼ਟਰ ਦੇ ਇੱਕ ਅਧਿਐਨ ਦੇ ਅਨੁਸਾਰ ਜਿੰਨਾ ਪੈਸਾ ਲੋਕ ਬੋਤਲਬੰਦ ਪਾਣੀ ਖਰੀਦਣ ਉੱਤੇ ਖਰਚ ਕਰਦੇ ਹਨ, ਉਸ ਤੋਂ ਘੱਟ ਪੈਸਿਆਂ ਨਾਲ ਟੂਟੀ ਤੋਂ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਵਾਲਾ ਸਿਸਟਮ ਤਿਆਰ ਕੀਤਾ ਜਾ ਸਕਦਾ ਹੈ। ਬੀਤੇ ਦਹਾਕਿਆਂ ਵਿੱਚ ਬੋਤਲਬੰਦ ਪੀਣ ਵਾਲੇ ਪਾਣੀ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਬੋਤਲਬੰਦ ਪਾਣੀ ਦੀ ਖਪਕ ਘੱਟ ਹੋਵੇਗੀ ਤੇ ਇਸ ਤਬਦੀਲੀ ਦੇ ਨਤੀਜੇ ਵਜੋਂ ਪਲਾਸਟਿਕ ਦੇ ਕੂੜੇ ਵਿੱਚ ਵੀ ਵੱਡੀ ਗਿਰਾਵਟ ਆਵੇਗੀ। ਇਸ ਅਧਿਐਨ ਦੇ ਲੇਖਕਾਂ ਨੇ ਦੱਸਿਆ ਕਿ ਟੂਟੀ ਦੇ ਪਾਣੀ ਅਤੇ ਬੋਤਲਬੰਦ ਪਾਣੀ ਦੋਵਾਂ ਦੀ ਸਫਾਈ ਤੇ ਸੁਰੱਖਿਆ ਨੂੰ ਲੈ ਕੇ ਬਣੀਆਂ ਹੋਈਆਂ ਗਲਤ ਧਾਰਨਾਵਾਂ ਕਾਰਨ ਲੋਕ ਬੋਤਲਬੰਦ ਪਾਣੀ ਨੂੰ ਹੀ ਪਹਿਲ ਦਿੰਦੇ ਹਨ। ਮੁੱਖ ਲੇਖਕ ਜ਼ੀਨਬ ਬੋਹਲਲ ਨੇ ਇਸ ਬਾਰੇ ਦੱਸਿਆ ਕਿ ਲੋਕਾਂ ਦੀ ਧਾਰਨਾ ਇਹ ਹੈ ਕਿ ਬੋਤਲਬੰਦ ਪਾਣੀ, ਪੀਣ ਵਾਲੇ ਪਾਣੀ ਦਾ ਇੱਕ ਸਿਹਤਮੰਦ ਵਿਕਲਪ ਹੈ। ਪਰ ਅਸੀਂ ਦਿਖਾਇਆ ਹੈ ਕਿ ਅਜਿਹਾ ਜ਼ਰੂਰੀ ਨਹੀਂ ਹੈ। ਇਸ ਵੇਲੇ ਲੋਕ ਬੋਤਲਬੰਦ ਪਾਣੀ ਲਈ ਬਹੁਤ ਜ਼ਿਆਦਾ ਪੈਸੇ ਦੇ ਰਹੇ ਹਨ। ਜੇ ਅੰਦਾਜ਼ਾ ਲਗਾਇਆ ਜਾਵੇ ਤਾਂ ਇੱਕ ਲੀਟਰ ਟੂਟੀ ਦੇ ਪਾਣੀ ਨਾਲੋਂ ਲਗਭਗ 150 ਤੋਂ 1,000 ਗੁਣਾ ਜ਼ਿਆਦਾ।

ਅਧਿਐਨ ਦੇ ਅਨੁਸਾਰ, 40 ਤੋਂ ਵੱਧ ਦੇਸ਼ਾਂ ਵਿੱਚ ਸੈਂਕੜੇ ਬ੍ਰਾਂਡਾਂ ਦੇ ਬੋਤਲਬੰਦ ਪਾਣੀ ਵਿੱਚ ਦੂਸ਼ਿਤ ਤੱਤ ਪਾਏ ਗਏ ਹਨ। ਪਿਛਲੇ ਇੱਕ ਦਹਾਕੇ ਵਿੱਚ, ਗਲੋਬਲ ਬੋਤਲਬੰਦ ਪਾਣੀ ਦੀ ਵਿਕਰੀ 73 ਪ੍ਰਤੀਸ਼ਤ ਵਧ ਕੇ ਲਗਭਗ 270 ਬਿਲੀਅਨ ਡਾਲਰ ਅਤੇ 350 ਬਿਲੀਅਨ ਲੀਟਰ ਹੋ ਗਈ ਹੈ। ਹਰ ਸਾਲ ਲਗਭਗ 600 ਬਿਲੀਅਨ ਪਲਾਸਟਿਕ ਦੀਆਂ ਬੋਤਲਾਂ ਦਾ ਉਤਪਾਦਨ ਹੁੰਦਾ ਹੈ, ਜੋ ਲਗਭਗ 25 ਮਿਲੀਅਨ ਟਨ ਪਲਾਸਟਿਕ ਦੇ ਕੂੜੇ ਦੇ ਬਰਾਬਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਦੇ ਉੱਤਰੀ ਹਿੱਸੇ ਵਿੱਚ ਲੋਕ ਬੋਤਲਬੰਦ ਪਾਣੀ ਨੂੰ ਤਰਜੀਹ ਇਸ ਲਈ ਦਿੰਦੇ ਹਨ ਕਿਉਂਕਿ ਇਹ ਪੋਰਟੇਬਲ ਹੈ ਤੇ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਕਿ ਇਹ ਜ਼ਿਆਦਾ ਸਾਫ ਹੁੰਦਾ ਹੈ। ਦੁਨੀਆ ਦੇ ਦੱਖਣੀ ਹਿੱਸੇ ਵਿੱਚ ਲੋਕ ਆਮ ਤੌਰ 'ਤੇ ਭਰੋਸੇਯੋਗ ਜਨਤਕ ਪਾਣੀ ਦੀ ਸਪਲਾਈ ਦੀ ਘਾਟ ਕਾਰਨ ਬੋਤਲਬੰਦ ਪਾਣੀ ਦੀ ਚੋਣ ਕਰਦੇ ਹਨ।

ਕੈਨੇਡਾ ਦੇ ਹੈਮਿਲਟਨ ਵਿੱਚ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਵਾਟਰ ਐਨਵਾਇਰਮੈਂਟ ਐਂਡ ਹੈਲਥ ਦੇ ਵਲਾਦੀਮੀਰ ਸਮਖਤਿਨ ਨੇ ਕਿਹਾ ਕਿ ਦੋ ਅਰਬ ਲੋਕ ਅਜੇ ਵੀ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਬੋਤਲਬੰਦ ਪਾਣੀ ਦਾ ਬਾਜ਼ਾਰ ਲਗਾਤਾਰ ਵੱਧ ਰਿਹਾ ਹੈ ਤੇ ਲੋਕ ਜਨਤਕ ਪੀਣ ਯੋਗ ਪਾਣੀ ਦੀ ਸਪਲਾਈ ਲਈ ਕੋਈ ਸਿਟਟਮ ਬਣਾਉਣ ਦੀ ਥਾਂ ਇਸ ਮੁੱਦੇ ਨੂੰ ਅਣਗੌਲਿਆਂ ਕਰ ਰਹੇ ਹਨ। ਦੇਖਿਆ ਜਾਵੇ ਤਾਂ 2030 ਤੱਕ ਪੀਣ ਵਾਲੇ ਪਾਣੀ ਨੂੰ ਵਿਸ਼ਵਵਿਆਪੀ ਤੌਰ 'ਤੇ ਉਪਲਬਧ ਕਰਾਉਣ ਦੇ ਸੰਯੁਕਤ ਰਾਸ਼ਟਰ ਦੇ ਟੀਚੇ ਨੂੰ ਇੰਝ ਪੂਰਾ ਨਹੀਂ ਕੀਤਾ ਜਾ ਸਕਦਾ। ਬੋਤਲਬੰਦ ਪਾਣੀ, ਪਾਣੀ ਦੇ ਕੁਦਰਤੀ ਸਰੋਤਾਂ ਤੋਂ ਹੀ ਲਿਆ ਦਾ ਰਿਹਾ ਹੈ, ਜਿਸ ਕਾਰਨ ਜ਼ਮੀਨੀ ਪਾਣੀ ਵੀ ਖਤਮ ਹੋ ਰਿਹਾ ਹੈ। ਰਿਪੋਰਟ ਦੇ ਲੇਖਕ ਵਧੇਰੇ ਪਾਰਦਰਸ਼ਤਾ ਅਤੇ ਕਾਨੂੰਨੀ ਉਪਾਵਾਂ ਦੀ ਮੰਗ ਕਰਦੇ ਹਨ ਜੋ ਬੋਤਲਬੰਦ ਪਾਣੀ ਦੀਆਂ ਕੰਪਨੀਆਂ ਨੂੰ ਜਨਤਕ ਤੌਰ 'ਤੇ ਕੱਢੇ ਗਏ ਪਾਣੀ ਦੀ ਮਾਤਰਾ ਦਾ ਖੁਲਾਸਾ ਕਰਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਵਾਤਾਵਰਨ ਨੂੰ ਹੋਣ ਵਾਲੇ ਪ੍ਰਭਾਵਾਂ ਤੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਮਜਬੂਰ ਕਰਨਗੇ।

Published by:Shiv Kumar
First published:

Tags: Bottled Water, Clean Water, United Nations, United Nations Report