Home /News /international /

ਮੁੰਬਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਅਮਰੀਕਾ ਵੱਲੋਂ ਵੱਡਾ ਐਲਾਨ..

ਮੁੰਬਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਅਮਰੀਕਾ ਵੱਲੋਂ ਵੱਡਾ ਐਲਾਨ..

ਮੁੰਬਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਅਮਰੀਕਾ ਵੱਲੋਂ ਵੱਡਾ ਐਲਾਨ..

ਮੁੰਬਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਅਮਰੀਕਾ ਵੱਲੋਂ ਵੱਡਾ ਐਲਾਨ..

 • Share this:
  ਮੁੰਬਈ ‘ਚ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਨੂੰ 10 ਸਾਲ ਬੀਤ ਗਏ ਹਨ।ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੀ ਅੱਜ 10ਵੀਂ ਬਰਸੀ ਹੈ।ਇਸ ਹਮਲੇ ਦੇ ਸੰਬਧ ਵਿੱਚ ਅਮਰੀਕਾ ਨੇ ਵੱਡਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਨੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਜਾਂ ਹਮਲੇ ਸਬੰਧੀ ਸੂਚਨਾ ਦੇਣ ਵਾਲੇ ਨੂੰ 35 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

  ਅੱਤਵਾਦੀਆਂ ਨੇ ਮੁੰਬਈ ਦੀਆਂ ਮੁੱਖ ਥਾਂਵਾਂ ‘ਤੇ ਹਮਲਾ ਕੀਤਾ ਤੇ ਫਿਰ ਤਾਜ ਹੋਟਲ ਨੂੰ ਆਪਣੇ ਕਬਜ਼ੇ ਚ ਲੈ ਲਿਆ ਸੀ। ਹੋਟਲ ਓਬਰੋਏ, ਲਿਓਪੋਲਡ ਕੈਫ਼ੇ, ਕਾਮਾ ਹਸਪਤਾਲ ਅਤੇ ਦੱਖਣੀ ਮੁੰਬਈ ਸਣੇ ਕਈ ਥਾਂਵਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਮੁੰਬਈ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮੂੰਹ-ਤੋੜਵਾਂ ਜਵਾਬ ਦਿੱਤਾ ਸੀ।ਇਸ ਦੌਰਾਨ 10 ਅੱਤਵਾਦੀਆਂ ਚੋਂ 9 ਅੱਤਵਾਦੀ ਮਾਰੇ ਗਏ ਸਨ ਜਦਕਿ ਇੱਕ ਅੱਤਵਾਦੀ ਅਜਮਲ ਆਮਿਰ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ।

  ਇਸ ਹਮਲੇ ‘ਚ ਐਂਟੀ ਟੈਰਰਿਸਟ ਸਕੂਐਡ (ਏਟੀਐੱਸ) ਦੇ ਮੁਖੀ ਹੇਮੰਤ ਕਰਕਰੇ ਸ਼ਹੀਦ ਹੋਣ ਵਾਲੇ ਪਹਿਲੇ ਅਧਿਕਾਰੀ ਸਨ।  ਮੁੰਬਈ ਹਮਲੇ ਦੀ ਸੁਣਵਾਈ ਤੋਂ ਬਾਅਦ ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਲਗਾ ਦਿੱਤੀ ਗਈ ਸੀ। ਹਾਲਾਂਕਿ ਮੁੰਬਈ ਪਹੁੰਚ ਕੇ ਇਸ ਨੂੰ ਦਹਿਲਾਉਣ ਵਾਲੇ ਸਾਰੇ ਅੱਤਵਾਦੀ ਮਾਰੇ ਗਏ ਸਨ ਪਰ ਇਸ ਅੱਤਵਾਦੀ ਘਟਨਾ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਅੱਜ ਵੀ ਪਾਕਿਸਤਾਨ ‘ਚ ਖੁੱਲ੍ਹੇਆਮ ਘੁੰਮ ਰਿਹਾ ਹੈ।

   
  First published:

  Tags: Attack, Mumbai, Terror

  ਅਗਲੀ ਖਬਰ