ਅਮਰੀਕਾ ਨੇ ਸੀਰੀਆ ਸਥਿਤ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੇ ਸਮੂਹਾਂ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕੀਤਾ। ਨਿਊਜ਼ ਏਜੰਸੀ ਏਐਫਪੀ ਦੀ ਖਬਰ ਮੁਤਾਬਕ ਇਹ ਹਮਲਾ ਰਾਸ਼ਟਰਪਤੀ ਜੋਅ ਬਿਡੇਨ ਦੇ ਨਿਰਦੇਸ਼ਾਂ 'ਤੇ ਕੀਤਾ ਗਿਆ ਹੈ, ਜਿਸ 'ਚ ਈਰਾਨ ਦੀ ਫੌਜ ਨਾਲ ਸਬੰਧਤ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਹਾਲਾਂਕਿ ਅਮਰੀਕੀ ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵਿਸਫੋਟਕਾਂ ਨੂੰ ਸਟੋਰ ਕਰਨ ਲਈ ਵਰਤੇ ਜਾ ਰਹੇ ਨੌ ਬੰਕਰਾਂ ਨੂੰ ਅਮਰੀਕੀ ਫੌਜ ਨੇ ਨਿਸ਼ਾਨਾ ਬਣਾਇਆ। ਇਨ੍ਹਾਂ ਬੰਕਰਾਂ ਦੀ ਵਰਤੋਂ ਅਸਲੇ ਦੇ ਡਿਪੂ ਅਤੇ ਲੌਜਿਸਟਿਕ ਸਪਲਾਈ ਸਹੂਲਤਾਂ ਵਜੋਂ ਕੀਤੀ ਜਾ ਰਹੀ ਸੀ। ਇਸ ਹਮਲੇ ਵਿੱਚ ਈਰਾਨ ਦਾ ਬਹੁਤ ਸਾਰਾ ਗੋਲਾ ਬਾਰੂਦ ਬਰਬਾਦ ਹੋਣ ਦੀ ਖਬਰ ਹੈ।
#UPDATE US forces have launched airstrikes in eastern Syria targeting facilities used by Iranian-backed militias, US military says.
"Precision airstrikes" in Deir Ezzor "targeted infrastructure facilities used by groups affiliated with Iran's Islamic Revolutionary Guard Corps" pic.twitter.com/DXa2pWdA0Y
— AFP News Agency (@AFP) August 24, 2022
ਰੂਸੀ ਫੌਜ ਨੂੰ ਕੁਝ ਮਿੰਟ ਪਹਿਲਾਂ ਕੀਤਾ ਸੀ ਸੂਚਿਤ
ਅਮਰੀਕੀ ਫੌਜੀ ਅਧਿਕਾਰੀ ਨੇ ਅੱਗੇ ਕਿਹਾ ਕਿ ਅਮਰੀਕੀ ਹਵਾਈ ਹਮਲੇ ਤੋਂ ਕੁਝ ਮਿੰਟ ਪਹਿਲਾਂ, ਰੂਸੀ ਫੌਜ ਨੂੰ ਡੀਕਨਵੋਲਿਊਸ਼ਨ ਲਾਈਨ ਦੀ ਵਰਤੋਂ ਕਰਕੇ ਸੂਚਿਤ ਕੀਤਾ ਗਿਆ ਸੀ। ਨਾਲ ਹੀ, ਹਮਲੇ ਦੀ ਸ਼ੁੱਧਤਾ ਨੂੰ ਵਧਾਉਣ ਲਈ, ਅਮਰੀਕਾ ਨੇ ਆਧੁਨਿਕ F-15 ਅਤੇ F-16 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਅਮਰੀਕਾ ਦੇ ਇਸ ਹਮਲੇ ਨੂੰ 15 ਅਗਸਤ ਨੂੰ ਸੀਰੀਆ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਦਾ ਬਦਲਾ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ 15 ਅਗਸਤ ਨੂੰ ਅਲ-ਤਨਫ ਗੈਰੀਸਨ ਨੇੜੇ ਡਰੋਨ ਹਮਲੇ ਕੀਤੇ ਗਏ ਸਨ। ਹਾਲਾਂਕਿ ਇਨ੍ਹਾਂ ਹਮਲਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।