• Home
  • »
  • News
  • »
  • international
  • »
  • US ELECTION RESULT 2020 TRUMP ATTACKS VOTE COUNTING EFFORTS AND CLAIMS FRAUD WITHOUT BASIS WOULD GO TO THE US SUPREME COURT

US Election Result 2020: ਟਰੰਪ ਨੂੰ ਵੋਟਾਂ ਦੀ ਗਿਣਤੀ 'ਚ ਗੜਬੜ ਦਾ ਖਦਸ਼ਾ, ਸੁਪਰੀਮ ਕੋਰਟ ਜਾਣ ਦੀ ਤਿਆਰੀ

US Election Result 2020: ਟਰੰਪ ਨੂੰ ਵੋਟਾਂ ਦੀ ਗਿਣਤੀ 'ਚ ਗੜਬੜ ਦਾ ਖਦਸ਼ਾ, ਸੁਪਰੀਮ ਕੋਰਟ ਜਾਣ ਦੀ ਤਿਆਰੀ

US Election Result 2020: ਟਰੰਪ ਨੂੰ ਵੋਟਾਂ ਦੀ ਗਿਣਤੀ 'ਚ ਗੜਬੜ ਦਾ ਖਦਸ਼ਾ, ਸੁਪਰੀਮ ਕੋਰਟ ਜਾਣ ਦੀ ਤਿਆਰੀ

  • Share this:
    ਚੋਣ ਨਤੀਜਿਆਂ ਵਿਚ ਪਿਛੜਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਉਨ੍ਹਾਂ ਕਰੋੜਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਅਸੀਂ ਜਿੱਤ ਰਹੇ ਹਾਂ ਅਤੇ ਜਲਦੀ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਾਂ।

    ਦੇਸ਼ ਦੇ ਲੋਕਾਂ ਨੇ ਰਿਕਾਰਡ ਨੰਬਰਾਂ 'ਤੇ ਸਾਨੂੰ ਵੋਟ ਦਿੱਤੀ। ਉਨ੍ਹਾਂ ਨੇ ਅੱਧੀ ਰਾਤ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੈਂ ਸਾਫ ਤੌਰ ‘ਤੇ ਕਹਾਂ ਤਾਂ ਅਸੀਂ ਚੋਣ ਜਿੱਤ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਵਿੱਚ ਧਾਂਦਲੀ ਹੋਣ ਦਾ ਦੋਸ਼ ਲਾਇਆ ਤੇ ਪੁੱਛਿਆ ਕਿ ਪੈਨਸਿਲਵੇਨੀਆ ਵਿੱਚ ਅੱਧੀ ਰਾਤ ਨੂੰ ਵੋਟਾਂ ਦੀ ਗਿਣਤੀ ਕਿਉਂ ਕੀਤੀ ਜਾ ਰਹੀ ਹੈ। ਟਰੰਪ ਨੇ ਕਿਹਾ ਕਿ ਉਹ ਇਸ ਬਾਰੇ ਸੁਪਰੀਮ ਕੋਰਟ ਜਾਣਗੇ।


    ਡੋਨਾਲਡ ਟਰੰਪ ਨੇ ਅਮਰੀਕੀ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਵੱਡੇ ਜਸ਼ਨ ਦੀ ਤਿਆਰੀ ਕਰ ਰਹੇ ਹਾਂ, ਅਸੀਂ ਜਿੱਤ ਰਹੇ ਹਾਂ। ਉਨ੍ਹਾਂ ਕਿਹਾ ਕਿ ਚੋਣ ਨਤੀਜਾ ਹੈਰਾਨੀਜਨਕ ਹੋਵੇਗਾ। ਉਮੀਦ ਮੁਤਾਬਕ ਹੀ ਜਿੱਤ ਮਿਲੇਗੀ।

    ਟਰੰਪ ਨੇ ਕਿਹਾ ਕਿ ਅਸੀਂ ਹੁਣ ਰਾਤ ਨੂੰ ਹੋਈ ਗਿਣਤੀ ਲਈ ਸੁਪਰੀਮ ਕੋਰਟ ਜਾਵਾਂਗੇ। ਉਨ੍ਹਾਂ ਨੇ ਸਵਾਲ ਕੀਤਾ ਕਿ ਪੈਨਸਿਲਵੇਨੀਆ ਵਿੱਚ ਰਾਤ ਨੂੰ ਵੋਟਾਂ ਕਿਉਂ ਗਿਣੀਆਂ ਜਾ ਰਹੀਆਂ ਹਨ? ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਟੈਕਸਸ, ਜਾਰਜੀਆ, ਨੌਰਥ ਕੈਰੋਲੀਨਾ ਵਿੱਚ ਜਿੱਤੇ ਹਾਂ।
    Published by:Gurwinder Singh
    First published: