HOME » NEWS » World

ਜਾਰਜ ਫਲਾਇਡ ਦੀ ਕਤਲ ਕੇਸ 'ਚ ਗਲੇ 'ਤੇ ਗੋਡਾ ਰੱਖਣ ਵਾਲਾ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

News18 Punjabi | News18 Punjab
Updated: April 21, 2021, 10:55 AM IST
share image
ਜਾਰਜ ਫਲਾਇਡ ਦੀ ਕਤਲ ਕੇਸ 'ਚ ਗਲੇ 'ਤੇ ਗੋਡਾ ਰੱਖਣ ਵਾਲਾ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਜਾਰਜ ਫਲਾਇਡ ਦੀ ਕਤਲ ਕੇਸ 'ਚ ਗਲੇ 'ਤੇ ਗੋਡਾ ਰੱਖਣ ਵਾਲਾ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਸੱਤ ਔਰਤਾਂ ਅਤੇ ਪੰਜ ਆਦਮੀਆਂ ਦੀ ਜਿਊਰੀ ਨੇ ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਆਪਣਾ ਫੈਸਲਾ ਦਿੱਤਾ। ਪੂਰੇ ਕੇਸ ਦੀ ਸੁਣਵਾਈ ਤਕਰੀਬਨ 3 ਹਫ਼ਤੇ ਚੱਲੀ। ਜਿਊਰੀ ਨੇ ਸਰਬਸੰਮਤੀ ਨਾਲ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਸਾਰੇ ਤਿੰਨ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ।

  • Share this:
  • Facebook share img
  • Twitter share img
  • Linkedin share img
ਅਮਰੀਕੀ ਜਾਰਜ ਫਲਾਇਡ (George Floyd's Murder) ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਮਿਨੀਐਪੋਲਿਸ(Minneapolis) ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ(US Ex-policeman Derek Chauvin) ਨੂੰ ਦੋਸ਼ੀ(Guilty) ਠਹਿਰਾਇਆ ਹੈ। ਵਾਸ਼ਿੰਗਟਨ ਦੀ ਹੈਨੇਪਿਨ ਕਾਉਂਟੀ ਕੋਰਟ ਦੀ ਇਕ ਜਿਰੀ ਨੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਗੈਰ-ਇਰਾਦਾ ਹੱਤਿਆ, ਕਤਲ ਤੇ ਬੇਰਹਿਮੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ।

ਸੱਤ ਔਰਤਾਂ ਅਤੇ ਪੰਜ ਆਦਮੀਆਂ ਦੀ ਜਿਊਰੀ ਨੇ ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਆਪਣਾ ਫੈਸਲਾ ਦਿੱਤਾ। ਪੂਰੇ ਕੇਸ ਦੀ ਸੁਣਵਾਈ ਤਕਰੀਬਨ 3 ਹਫ਼ਤੇ ਚੱਲੀ। ਜਿਊਰੀ ਨੇ ਸਰਬਸੰਮਤੀ ਨਾਲ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਸਾਰੇ ਤਿੰਨ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ। ਉਸ ਨੂੰ ਕਈ ਸਾਲਾਂ ਲਈ ਸਜ਼ਾ ਦਿੱਤੀ ਜਾ ਸਕਦੀ ਹੈ, ਹਾਲਾਂਕਿ ਸਜ਼ਾ ਬਾਰੇ ਬਹਿਸ ਹੋਣੀ ਬਾਕੀ ਹੈ।

ਡੇਰੇਕ ਚੌਵਿਨ ਨੂੰ ਉਹ ਤਿੰਨ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ , ਜੋ ਦੂਜੀ-ਡਿਗਰੀ ਦੀ ਗੈਰ ਇਰਾਦਤਨ ਕਤਲ, ਤੀਜੀ ਡਿਗਰੀ ਦੀ ਹੱਤਿਆ ਅਤੇ ਦੂਜੀ ਡਿਗਰੀ ਦੀ ਬੇਰਹਿਮੀ ਨਾਲ ਕਤਲ ਹਨ। ਦੂਜੀ-ਡਿਗਰੀ ਦੇ ਦੋਸ਼ੀ ਘਿਨਾਉਣੇ ਮਾਮਲੇ ਵਿਚ ਵੱਧ ਤੋਂ ਵੱਧ 40 ਸਾਲ, ਤੀਜੀ-ਡਿਗਰੀ ਦੇ ਕਤਲ ਵਿਚ 25 ਸਾਲ ਅਤੇ ਬੇਰਹਿਮੀ ਨਾਲ ਦੂਸਰੀ ਡਿਗਰੀ ਦੇ ਕਤਲ ਵਿਚ 10 ਸਾਲ ਦੀ ਸਜ਼ਾ, ਜਾਂ 20,000 ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ।
ਬਾਈਡੇਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ

ਇਸ ਫੈਸਲੇ ਦਾ ਸਵਾਗਤ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕੀਤਾ। ਉਨ੍ਹਾਂ ਟਵੀਟ ਕੀਤਾ, “ਸ਼ਾਇਦ ਇਹ ਫ਼ੈਸਲਾ ਜਾਰਜ ਨੂੰ ਵਾਪਸ ਨਹੀਂ ਲਿਆ ਸਕਦਾ, ਪਰ ਇਹ ਸਾਨੂੰ ਦੱਸੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ, ਉਸ ਦੇ ਆਖ਼ਰੀ ਸ਼ਬਦ ਸਨ- I can’t breathe (ਮੈਂ ਸਾਹ ਨਹੀਂ ਲੈ ਸਕਦਾ) ਅਸੀਂ ਇੰਨਾ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ ਹਾਂ। ਸਾਨੂੰ ਉਨ੍ਹਾਂ ਨੂੰ ਸੁਣਨਾ ਪਏਗਾ, ਅਸੀਂ ਇਸ ਤੋਂ ਭੱਜ ਨਹੀਂ ਸਕਦੇ। '

ਪੂਰਾ ਮਾਮਲਾ ਕੀ ਹੈ

ਪਿਛਲੇ ਸਾਲ 25 ਮਈ ਨੂੰ, ਜਾਰਜ ਫਲਾਇਡ ਅਮਰੀਕੀ ਪੁਲਿਸ ਕਰਮਚਾਰੀ ਡੇਰੇਕ ਚੌਵਿਨ ਦੀ ਬੇਰਹਿਮੀ ਦਾ ਸ਼ਿਕਾਰ ਹੋਇਆ ਸੀ। ਡੈਰੇਕ ਨੇ ਜਾਰਜ ਫਲਾਇਡ ਦੀ ਗਰਦਨ 'ਤੇ ਇੰਨਾ ਸਖਤ ਗੋਡਾ ਰੱਖਿਆ ਕਿ ਉਸ ਨੇ ਆਪਣੀ ਜਾਨ ਗੁਆ ਦਿੱਤੀ। ਇਸ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਬਲੈਕਲਾਈਵਸਮੇਟਰ(Blacklivesmatter) ਮੁਹਿੰਮ ਦੀ ਸ਼ੁਰੂਆਤ ਹੋਈ।

ਬਲੈਕਲਾਈਵਸਮੇਟਰ ਮੁਹਿੰਮ ਸਾਰੇ ਵਿਸ਼ਵ ਵਿਚ ਲੰਬੇ ਵਿਰੋਧ ਪ੍ਰਦਰਸ਼ਨਾਂ ਵਿਚ ਬਦਲ ਗਈ। ਲੋਕ ਜਾਰਜ ਫਲਾਈਡ ਨੂੰ ਇਨਸਾਫ ਦਿਵਾਉਣ ਲਈ ਸੜਕਾਂ ਤੇ ਉਤਰ ਆਏ। ਬਾਅਦ ਵਿਚ ਅਮਰੀਕੀ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਪੁਲਿਸ ਫੋਰਸ ਨੇ ਗੋਡਿਆਂ 'ਤੇ ਬੈਠ ਕੇ ਲੋਕਾਂ ਤੋਂ ਮੁਆਫੀ ਮੰਗ ਲਈ।
Published by: Sukhwinder Singh
First published: April 21, 2021, 10:55 AM IST
ਹੋਰ ਪੜ੍ਹੋ
ਅਗਲੀ ਖ਼ਬਰ