ਇੰਟਰਨੈੱਟ ਦੇ ਇਸ ਯੁੱਗ 'ਚ ਇਸ ਸਮੇਂ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। ਖਾਸ ਕਰਕੇ ਬੱਚੇ ਇਸ ਪਿੱਛੇ ਦਿਵਾਨੇ ਹੋਏ ਫਿਰਦੇ ਹਨ। ਹਰ ਕੋਈ ਸੋਸ਼ਲ ਮੀਡੀਆ ਉੱਤੇ ਆਪਣੀ ਫੋਟੋ ਵੀਡੀਓ ਸ਼ੇਅਰ ਕਰਨ ਵਿੱਚ ਲੱਗਾ ਹੋਇਆ ਹੈ।
ਸੋਸ਼ਲ ਮੀਡੀਆ ਦੇ ਜੇ ਫਾਇਦੇ ਹਨ ਤਾਂ ਨੁਕਸਾਨ ਵੀ ਹਨ ਤੇ ਇਨ੍ਹਾਂ ਨੁਕਸਾਨ ਤੋਂ ਆਪਣੇ ਬੱਚੇ ਨੂੰ ਬਚਾਉਣ ਲਈ ਅਮਰੀਕਾ ਵਿੱਚ ਇੱਕ ਮਾਂ ਨੇ ਆਪਣੇ ਬੇਟੇ ਨੂੰ 18 ਸਾਲ ਦੀ ਉਮਰ ਹੋਣ ਤੱਕ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਲਈ ਕਿਹਾ ਤੇ ਬਦਲੇ ਵਿੱਚ ਉਸ ਨੂੰ 18 ਸਾਲ ਪੂਰੇ ਹੋਣ ਉੱਤੇ ਪੈਸੇ ਦੇਣ ਦੀ ਗੱਲ ਕਹੀ।
ਛੇ ਸਾਲ ਪਹਿਲਾਂ, ਅਮਰੀਕਾ ਦੇ ਮਿਨੇਸੋਟਾ ਤੋਂ ਲੋਰਨਾ ਗੋਲਡਸਟ੍ਰੈਂਡ ਕਲੇਫਸਾਸ ਨੇ ਆਪਣੇ ਬੇਟੇ ਸਿਵਰਟ ਨੂੰ ਸੋਸ਼ਲ ਮੀਡੀਆ 'ਤੇ ਨਾ ਆਉਣ ਦਾ ਚੈਲੇਂਜ ਦਿੱਤਾ ਅਤੇ $1800 ਦੀ ਆਫਕ ਦਿੱਤੀ ਸੀ। ਬੇਟੇ ਨੇ ਮਾਂ ਵੱਲੋਂ ਦਿੱਤਾ ਇਹ ਚੈਲੇਂਜ ਕਬੂਲ ਕੀਤਾ ਤੇ ਇਸ ਚੈਲੇਂਜ ਨੂੰ ਪੂਰਾ ਵੀ ਕੀਤਾ।
ਜਿਵੇਂ ਕਿ ਸਿਵਰਟ ਐਤਵਾਰ, 20 ਫਰਵਰੀ ਨੂੰ 18 ਸਾਲ ਦਾ ਹੋ ਗਿਆ, ਉਸ ਦੀ ਮਾਂ ਨੇ ਆਪਣਾ ਵਾਅਦਾ ਨਿਭਾਇਆ ਅਤੇ ਕਿਹਾ ਕਿ ਉਹ ਹੁਣ ਸਨੈਪਚੈਟ ਤੋਂ ਟਵਿੱਟਰ ਤੱਕ ਕਈ ਪਲੇਟਫਾਰਮਾਂ 'ਤੇ ਅਕਾਉਂਟ ਖੋਲ ਸਕਦਾ ਹੈ। ਇਸ ਬਾਰੇ ਜਾਣਨ ਉੱਤੇ ਲੋਕਾਂ ਨੇ ਕਿਹਾ ਕਿ ਇਸ ਬਦਲੇ ਮਿਲਣ ਵਾਲੀ ਰਕਮ ਭਾਵੇਂ ਘੱਟ ਸੀ ਪਰ ਉਹ ਹੈਰਾਨ ਹਨ ਕਿ ਅੱਜ ਦੇ ਜ਼ਮਾਨੇ ਵਿੱਚ ਇੱਕ ਲੜਕੇ ਨੇ ਖੁੱਦ ਉੱਤੇ ਕਾਬੂ ਰੱਖ ਕੇ ਇਸ ਔਖੇ ਚੈਲੇਂਜ ਨੂੰ ਪੂਰਾ ਕੀਤਾ ਹੈ।
ਆਪਣੇ ਬੇਟੇ ਨੂੰ ਇੱਕ ਨਵਾਂ ਫੋਨ ਤੇ 1800 ਰੁਪਏ ਦਾ ਚੈੱਕ ਦਿੰਦੇ ਹੋਏ ਕਲੇਫਸਾਸ ਨੇ ਫੇਸਬੁੱਕ 'ਤੇ ਲਿਖਿਆ ਹਾਲਾਂਕਿ 18 ਸਾਲ ਦੇ ਬੱਚੇ ਲਈ $1800 ਕੁੱਝ ਵੀ ਨਹੀਂ ਹਨ ਪਰ ਇੱਕ 12 ਸਾਲ ਦੇ ਬੱਚੇ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੇਰਾ ਬੇਟਾ ਇਸੇ ਚੈਲੇਂਜ ਉੱਤੇ ਅੜਿਆ ਰਿਹਾ ਤੇ ਉਸ ਨੇ ਪੂਰਾ ਵੀ ਕੀਤਾ।" ਉਸ ਨੇ ਅੱਗੇ ਲਿਖਿਆ "ਤੁਹਾਡੀ ਜਾਣਕਾਰੀ ਲਈ ਦਸ ਦਿਆਂ ਕਿ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ 1800 ਡਾਲਰ ਹਨ, ਜੋ ਮੈਂ ਹੁਣ ਤੱਕ ਖਰਚ ਕੀਤੇ ਹਨ!!!"
ਮੀਡੀਆ ਨਾਲ ਗੱਲ ਕਰਦੇ ਹੋਏ ਕਲੇਫਸਾਸ ਨੇ ਦਸਿਆ ਕਿ ਉਸ ਨੇ ਇੱਕ ਰੇਡੀਓ ਸ਼ੋਅ ਵਿੱਚ ਸੁਣਿਆ ਸੀ ਕਿ ਇੱਕ ਮਾਂ ਆਪਣੀ ਬੇਟੀ ਨੂੰ 16 ਸਾਲ ਦੀ ਹੋਣ ਉੱਤੇ 1600 ਡਾਲਰ ਦੇਣ ਦੇ ਬਦਲੇ ਇੱਕ ਚੈਲੇਂਜ ਦਿੰਦੀ ਹੈ। ਉਸ ਨੇ ਸ਼ੋਅ ਸੁਣਨ ਤੋਂ ਬਾਅਦ ਸੋਚਿਆ ਕਿ ਉਹ ਵੀ ਆਪਣੇ ਬੇਟੇ ਨਾਲ ਇਹ ਚੈਲੇਂਜ ਕਰੇਗੀ ਤੇ ਉਸ ਨੇ ਇਸ ਚੈਲੇਂਜ ਵਿੱਚ 2 ਸਾਲ ਹੋਰ ਜੋੜ ਦਿੱਤੇ ਤੇ ਚੈਲੇਂਜ ਦੀ ਰਕਮ ਵੀ 200 ਡਾਲਰ ਵਧਾ ਦਿੱਤੀ।
ਕਲੇਫਸਾਸ ਨੇ ਕਿਹਾ ਕਿ ਉਸਨੂੰ ਆਪਣੇ ਬੇਟੇ 'ਤੇ ਮਾਣ ਹੈ ਕਿਉਂਕਿ ਉਹ ਜਾਣਦੀ ਹੈ ਕਿ ਅੱਜਕਲ ਦੇ ਨੌਜਵਾਨ ਸੋਸ਼ਲ ਮੀਡੀਆ ਨਾਲ ਕਿਵੇਂ ਸੰਘਰਸ਼ ਕਰ ਰਹੇ ਹਨ। ਬੇਟੇ ਸਿਵਰਟ ਨੇ ਦੱਸਿਆ ਕਿ ਉਸ ਲਈ ਇੰਝ ਕਰਨਾ ਆਸਾਨ ਨਹੀਂ ਸੀ। ਕਈ ਵਾਰ ਉਸ ਨੂੰ ਲਗਦਾ ਸੀ ਉਹ ਤੋਂ ਇਹ ਚੈਲੇਂਜ ਪੂਰਾ ਨਹੀਂ ਹੋ ਪਾਵੇਗਾ। ਜਦੋਂ ਵੀ ਉਹ ਨਵੇਂ ਲੋਕਾਂ ਨੂੰ ਮਿਲਦਾ, ਦੋਸਤੀ ਹੁੰਦੀ ਤਾਂ ਉਹ ਉਸ ਤੋਂ ਕਾਂਟੈਕਟ ਨੰਬਰ ਮਗਦੇ, ਸੋਸ਼ਲ ਮੀਡੀਆ ਉੱਤੇ ਕਾਂਟੈਕਟ ਕਰਨ ਲਈ ਕਹਿੰਦੇ , ਉਸ ਸਮੇਂ ਸਿਵਰਟ ਨੂੰ ਕਾਫੀ ਦਿੱਕਤ ਹੁੰਦੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, America, USA, World, World news