HOME » NEWS » World

ਡੋਨਾਲਡ ਟਰੰਪ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ, ਕਿਹਾ-ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ

News18 Punjabi | News18 Punjab
Updated: February 12, 2020, 10:35 AM IST
share image
ਡੋਨਾਲਡ ਟਰੰਪ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ, ਕਿਹਾ-ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ
ਡੋਨਾਲਡ ਟਰੰਪ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ, ਕਿਹਾ-ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਫੇਰੀ ਉਤੇ ਆਉਣ ਵਾਲੇ ਹਨ। ਆਪਣੇ ਭਾਰਤ ਫੇਰੀ ਨੂੰ ਲੈ ਕੇ ਡੋਨਾਲਡ ਟਰੰਪ ਕਾਫੀ ਉਤਸ਼ਾਹਤ ਹਨ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬਹੁਤ ਚੰਗਾ ਦੋਸਤ ਦੱਸਿਆ। ਉਨ੍ਹਾਂ ਪੀਐਮ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਮੇਰੇ ਬਹੁਤ ਚੰਗੇ ਮਿੱਤਰ ਹੈ, ਉਹ ਬਿਹਤਰ ਇਨਸਾਨ ਵੀ ਹਨ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਫੇਰੀ ਉਤੇ ਆਉਣ ਵਾਲੇ ਹਨ। ਆਪਣੇ ਭਾਰਤ ਫੇਰੀ ਨੂੰ ਲੈ ਕੇ ਡੋਨਾਲਡ ਟਰੰਪ ਕਾਫੀ ਉਤਸ਼ਾਹਤ ਹਨ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬਹੁਤ ਚੰਗਾ ਦੋਸਤ ਦੱਸਿਆ। ਉਨ੍ਹਾਂ ਪੀਐਮ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਮੇਰੇ ਬਹੁਤ ਚੰਗੇ ਮਿੱਤਰ ਹੈ, ਉਹ ਬਿਹਤਰ ਇਨਸਾਨ ਵੀ ਹਨ। ਉਮੀਦ ਹੈ ਕਿ ਸਾਡੇ ਰਿਸ਼ਤੇ ਹੋਰ ਮਜਬੂਤ ਹੋਣਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ ਹੈ।

ਟਰੰਪ ਨੇ ਆਪਣੀ ਭਾਰਤੀ ਫੇਰੀ ਬਾਰੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਅਮਰੀਕਾ ਵਿਚ ਮੈਂ ਆਮਤੌਰ ਉਤੇ ਜਿੰਨੇ ਲੋਕਾਂ ਨੂੰ ਸੰਬੋਧਨ ਕਰਦਾ ਹਾਂ। ਹੁਣ ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋਣ ਵਾਲਾ। ਉਥੇ ਸੰਬੋਧਨ ਦੌਰਾਨ 40 ਤੋਂ 50 ਹਜ਼ਾਰ ਦੇ ਕਰੀਬ ਲੋਕ ਹੁੰਦੇ ਹਨ। ਟਰੰਪ ਨੇ ਅੱਗੇ ਕਿਹਾ ਕਿ ਮੋਦੀ ਬੋਲੇ ਉਥੇ ਲੱਖਾਂ ਦੀ ਗਿਣਤੀ ਵਿਚ ਲੋਕ ਹੋਣਗੇ। ਉਥੇ ਏਅਰਪੋਰਟ ਤੋਂ ਨਵੇਂ ਸਟੇਡੀਅਮ (ਅਹਿਮਦਾਬਾਦ ਵਿਚ) 50 ਤੋਂ 70 ਲੱਖ ਹੋਣਗੇ। ਮੈਂ ਆਪਣੀ ਭਾਰਤ ਫੇਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।

ਆਪਣੀ 48 ਘੰਟੇ ਦੀ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮਲੇਨਿਆ ਟਰੰਪ ਦੇ ਨਾਲ ਨਵੀਂ ਦਿੱਲੀ ਅਤੇ ਅਹਿਮਦਾਬਾਦ ਜਾਣਗੇ। ਦੋਵਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਉਨ੍ਹਾਂ ਦੀ ਯਾਤਰਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਭਾਰਤ ਫੇਰੀ ਦੌਰਾਨ ਟਰੰਪ ਅਤੇ ਪੀਐਮ ਮੋਦੀ ਦੀ ਚਾਰ ਤੋਂ ਪੰਜ ਵਾਰ ਵੱਖ-ਵੱਖ ਮੌਕਿਆਂ ਉਤੇ ਮੁਲਾਕਾਤ ਹੋਵੇਗੀ।


ਅਹਿਮਦਾਬਾਦ ਵਿਚ ‘ਕੇਮ ਛੋ ਟਰੰਪ’ ਇਵੈਂਟ

ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਟਰੰਪ ਲਈ ‘ਕੇਮ ਛੋ ਟਰੰਪ’ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਇਵੈਂਟ ਵਿਚ ਟਰੰਪ ਅਤੇ ਮੋਦੀ ਦੋਵੇਂ ਸੰਬੋਧਤ ਕਰਨਗੇ। ਇਸ ਤੋਂ ਇਲਾਵਾ ਟਰੰਪ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਪ੍ਰੋਗਰਾਮ ਵਿਚ ਬਾਲੀਵੁੱਡ ਹਸਤੀਆਂ ਵੀ ਸ਼ਿਰਕਤ ਕਰਨਗੀਆਂ। ਸੂਤਰਾਂ ਅਨੁਸਾਰ ਰਾਸ਼ਟਰਪਤੀ ਟਰੰਪ ਆਪਣੀ ਫੇਰੀ ਦੌਰਾਨ ਅਹਿਮਦਾਬਾਦ ਅਤੇ ਦਿੱਲੀ ਤੋਂ ਇਲਾਵਾ ਆਗਰਾ ਵਿਚ ਤਾਜਮਹਿਲ ਦਾ ਦੀਦਾਰ ਕਰਨ ਜਾ ਸਕਦੇ ਹਨ।

ਇਸ ਪ੍ਰੋਗਰਾਮ ਦੌਰਾਨ ਮੋਦੀ ਅਤੇ ਟਰੰਪ ਦੋਵੇਂ ਸੰਬੋਧਨ ਕਰਨਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚ ਘੱਟ ਤੋਂ ਘੱਟ ਤਿੰਨ ਵੱਡੇ ਸਮਝੌਤਿਆਂ ਉਤੇ ਹਸਤਾਖਰ ਹੋਣ ਦੀ ਉਮੀਦ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਇਕ ਟਰੇਡ ਡੀਲ ਉਤੇ ਹਸਤਾਖਰ ਹੋਣੇ ਹਨ। ਵਪਾਰਕ ਡੀਲ ਨਾਲ ਜੁੜੇ ਭਾਰਤ ਅਤੇ ਅਮਰੀਕਾ ਦੇ ਅਧਿਕਾਰੀ ਇਸ ਨੂੰ ਅੰਤਮ ਰੂਪ ਦੇਣ ਵਿਚ ਲੱਗੇ ਹੋਏ ਹਨ। ਇਸ ਡੀਲ ਵਿਚ ਵਪਾਰਕ ਸੈਕਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਕ ਸਵਾਲ ਦੇ ਜਵਾਬ ਵਿਚ, ਟਰੰਪ ਨੇ ਸੰਕੇਤ ਦਿੱਤਾ ਕਿ ਉਹ ਭਾਰਤ ਨਾਲ ਵਪਾਰ ਸਮਝੌਤੇ ਦੇ ਚਾਹਵਾਨ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ (ਭਾਰਤੀ) ਕੁਝ ਕਰਨਾ ਚਾਹੁੰਦੇ ਹਨ ਅਤੇ ਅਸੀਂ ਵੇਖਾਂਗੇ ... ਜੇ ਅਸੀਂ ਸਹੀ ਸਮਝੌਤਾ ਕਰ ਸਕਦੇ ਹਾਂ, ਤਾਂ ਅਸੀਂ ਕਰਾਂਗੇ।ਦੂਜੇ ਪਾਸੇ ਅਮਰੀਕਾ ਵਿਚ ਭਾਰਤ ਦੇ ਨਵਨਿਯੁਕਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਟਰੰਪ ਦੀ ਯਾਤਰਾ ਮੋਦੀ ਅਤੇ ਟਰੰਪ ਵਿਚਕਾਰ ਨਿਜੀ ਨੇੜਤਾ ਨੂੰ ਦਰਸਾਉਂਦੀ ਹੈ। ਸੰਧੂ ਨੇ ਕਿਹਾ ਕਿ ਇਹ ਸਬੰਧਾਂ ਨੂੰ ਨਵੀਂਆਂ ਉਚਾਈਆਂ ਉਤੇ ਲਿਜਾਣ ਦੀ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ।

 
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ