ਫ਼ਰਜ਼ੀ ਤਰੀਕੇ ਨਾਗਰਿਕਤਾ ਹਾਸਿਲ ਕਰਨ ਦਾ ਇਲਜ਼ਾਮ
ਵਾਸ਼ਿੰਗਟਨ: ਅਮਰੀਕਾ ਨੇ ਪੰਜਾਬੀ ਮੂਲ ਦੇ ਭਾਰਤੀ ਬਲਜਿੰਦਰ ਸਿੰਘ ਦੀ ਨਾਗਰਿਕਤਾ ਖਤਮ ਕਰ ਦਿੱਤੀ ਹੈ। ਨਿਊਜਰਸੀ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਨੇ 5 ਜਨਵਰੀ ਨੂੰ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਫ਼ੈਸਲਾ ਸੁਣਾਇਆ। 43 ਸਾਲਾ ਬਲਜਿੰਦਰ ਸਿੰਘ ਉਰਫ਼ ਦਵਿੰਦਰ ਸਿੰਘ 25 ਸਤੰਬਰ, 1991 ਨੂੰ ਟਰੈਵਲ ਦਸਤਾਵੇਜ਼ਾਂ ਦੇ ਬਿਨਾਂ ਸੈਨਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ ਸੀ। ਆਪਣੀ ਕਿਸਮ ਦਾ ਇਹ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਕਿਸੇ ਪੰਜਾਬੀ ਦੀ ਨਾਗਰਿਕਤਾ ਅਮਰੀਕੀ ਅਧਿਕਾਰੀਆਂ ਨੇ ਇਹ ਕਹਿੰਦਿਆਂ ਰੱਦ ਕੀਤੀ ਹੈ ਕਿ ਬਲਜਿੰਦਰ ਨੇ ਫਰਜ਼ੀ ਤਰੀਕੇ ਨਾਲ ਅਮਰੀਕਾ ਦੀ ਨਾਗਰਿਕਤਾ ਹਾਸਿਲ ਕੀਤੀ ਸੀ। ਸੈਨਫਰਾਂਸਿਸਕੋ ਪਹੁੰਚਣ ਵੇਲੇ ਬਲਜਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਨਾਂਅ ਦਵਿੰਦਰ ਸਿੰਘ ਹੈ। ਉਸ ਨੂੰ ਇਮੀਗਰੇਸ਼ਨ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। 7 ਜਨਵਰੀ , 1992 ਨੂੰ ਬਲਜਿੰਦਰ ਨੂੰ ਦੇਸ਼ ’ਚੋਂ ਕੱਢਣ ਦਾ ਹੁਕਮ ਦਿੱਤਾ ਗਿਆ ਪਰ ਚਾਰ ਹਫ਼ਤੇ ਮਗਰੋਂ 6 ਫਰਵਰੀ, 1992 ਵਿੱਚ ਉਸ ਨੇ ਬਲਜਿੰਦਰ ਸਿੰਘ ਦੇ ਨਾਂ ’ਤੇ ਸ਼ਰਨ ਲਈ ਅਰਜ਼ੀ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਉਹ ਭਾਰਤੀ ਹੈ ਅਤੇ ਬਿਨ੍ਹਾਂ ਜਾਂਚ ਦੇ ਅਮਰੀਕਾ ਆਇਆ ਹੈ। ਇਸੇ ਦੌਰਾਨ ਉਸ ਨੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਾ ਲਿਆ। ਜਿਸ ਨੇ ਉਸ ਵੱਲੋਂ ਵੀਜ਼ਾ ਪਟੀਸ਼ਨ ਫਾਈਲ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bajinder Singh, Citizenship, New Jersy, US, Washington