Home /News /international /

Russia Ukraine War: ਰਾਸ਼ਟਰਪਤੀ ਪੁਤਿਨ ਦੀ ਹੱਤਿਆ ਕੀਤੀ ਜਾਵੇ; ਅਮਰੀਕੀ ਸੰਸਦ ਮੈਂਬਰ ਦੀ ਅਪੀਲ

Russia Ukraine War: ਰਾਸ਼ਟਰਪਤੀ ਪੁਤਿਨ ਦੀ ਹੱਤਿਆ ਕੀਤੀ ਜਾਵੇ; ਅਮਰੀਕੀ ਸੰਸਦ ਮੈਂਬਰ ਦੀ ਅਪੀਲ

ਯੂਐਸ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ (Photo/reuters)

ਯੂਐਸ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ (Photo/reuters)

Russia Ukraine War: ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ (ਆਰ., ਐਸ. ਸੀ.) ਨੇ ਵੀਰਵਾਰ ਰਾਤ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਉਸਦੇ ਆਪਣੇ ਲੋਕਾਂ ਦੁਆਰਾ ਕਤਲ ਕਰ ਦੇਣਾ ਚਾਹੀਦਾ ਹੈ, ਇਹ ਸੁਝਾਅ ਦਿੰਦੇ ਹੋਏ ਕਿ ਯੂਕਰੇਨ ਦੇ ਰੂਸੀ ਹਮਲੇ ਦੁਆਰਾ ਪੈਦਾ ਹੋਏ ਸੰਕਟ ਨੂੰ ਖਤਮ ਕਰਨ ਦਾ ਇਹ ਇੱਕੋ ਇੱਕ ਰਸਤਾ ਹੋਵੇਗਾ।

ਹੋਰ ਪੜ੍ਹੋ ...
 • Share this:

  ਨਿਊਯਾਰਕ : ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ (US Senator Lindsey Graham) ਨੇ ਕਿਹਾ ਹੈ ਕਿ ਰੂਸ 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਕਿਸੇ ਨੂੰ ਕਰ ਦੇਣੀ ਚਾਹੀਦੀ ਹੈ। ਉਸ ਅਨੁਸਾਰ ਤਾਂ ਹੀ ਇਹ ਜੰਗ ਖ਼ਤਮ ਹੋ ਸਕਦੀ ਹੈ। ਉਨ੍ਹਾਂ ਨੇ ਇਹ ਗੱਲਾਂ ਫਾਕਸ ਨਿਊਜ਼ ਚੈਨਲ ਦੇ ਲਾਈਵ ਪ੍ਰੋਗਰਾਮ 'ਚ ਕਹੀਆਂ। ਦੱਖਣੀ ਕੈਰੋਲੀਨਾ ਤੋਂ ਰਿਪਬਲਿਕਨ ਸੰਸਦ ਮੈਂਬਰ ਲਿੰਡਸੇ ਨੇ ਵੀ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਿਨ ਨੂੰ ਪ੍ਰਤਿਭਾਸ਼ਾਲੀ ਕਹਿਣਾ ਇੱਕ ਵੱਡੀ ਗਲਤੀ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਤੋਂ ਰੂਸ ਅਤੇ ਯੂਕਰੇਨ (Russia Ukraine War) ਵਿਚਾਲੇ ਜੰਗ ਚੱਲ ਰਹੀ ਹੈ। ਪੁਤਿਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।

  ਲਿੰਡਸੇ ਗ੍ਰਾਹਮ ਨੇ ਕਿਹਾ, 'ਰੂਸ ਵਿੱਚ ਕਿਸੇ ਵਿਅਕਤੀ ਲਈ ਇਸ ਆਦਮੀ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਤਰੀਕਾ ਹੈ, ਉਸਨੂੰ ਮਾਰਨਾ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਦੇਸ਼ ਅਤੇ ਦੁਨੀਆ ਦੀ ਬਹੁਤ ਵੱਡੀ ਸੇਵਾ ਹੋਵੇਗੀ। ਇਹ ਕੰਮ ਸਿਰਫ਼ ਰੂਸੀ ਲੋਕ ਹੀ ਕਰ ਸਕਦੇ ਹਨ, ਕਹਿਣਾ ਅਸਾਨ ਹੈ ਪਰ ਕਰਨਾ ਮੁਸ਼ਕਲ ਹੈ।'

  ਬਾਇਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਜ਼ਦੀਕੀ ਕੁਝ ਲੋਕਾਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਨਵੀਆਂ ਪਾਬੰਦੀਆਂ ਤਹਿਤ ਪੁਤਿਨ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਅਤੇ ਰੂਸ ਦੇ ਵੱਡੇ ਉਦਯੋਗਪਤੀ ਅਲੀਸ਼ੇਰ ਬੁਰਹਾਨੋ ਵਿਚ ਦੇ ਨਾਲ-ਨਾਲ ਪੁਤਿਨ ਦੇ ਇਕ ਹੋਰ ਕਰੀਬੀ ਦੋਸਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਐਲਾਨ ਕੀਤਾ ਕਿ ਉਹ 19 ਰੂਸੀ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ 'ਤੇ ਵੀਜ਼ਾ ਪਾਬੰਦੀਆਂ ਲਗਾ ਰਿਹਾ ਹੈ।

  ਇਹ ਵੀ ਪੜ੍ਹੋ : ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਅੱਗ,10 ਗੁਣਾ ਵੱਡੇ' ਧਮਾਕੇ ਦੀ ਚੇਤਾਵਨੀ, Video

  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਸ ਦੇ ਸਹਿਯੋਗੀਆਂ ਨੇ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ ਦੇ ਖਿਲਾਫ ਵਿਸ਼ਵ ਅਰਥਵਿਵਸਥਾ ਨੂੰ ਹਥਿਆਰ ਬਣਾਇਆ ਹੈ ਅਤੇ ਨਤੀਜੇ ਵਜੋਂ ਇਸਦੀ ਆਰਥਿਕਤਾ ਤੇਜ਼ੀ ਨਾਲ ਟੁੱਟ ਰਹੀ ਹੈ। ਇਨ੍ਹਾਂ ਪਾਬੰਦੀਆਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਸਮਾਨ ਛੂਹ ਰਹੀ ਮਹਿੰਗਾਈ ਦੇ ਵਿਰੁੱਧ ਰੱਖਿਆਤਮਕ ਪਹੁੰਚ ਅਪਣਾਉਣ ਲਈ ਮਜ਼ਬੂਰ ਕੀਤਾ ਹੈ। ਰੂਸ ਦੇ ਕੇਂਦਰੀ ਬੈਂਕ ਨੇ ਆਪਣੇ ਕੋਲ ਮੌਜੂਦ ਸਾਧਨਾਂ ਦੀ ਵਰਤੋਂ ਕਰਕੇ ਰੂਬਲ ਨੂੰ ਤੇਜ਼ੀ ਨਾਲ ਡਿੱਗਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

  Published by:Sukhwinder Singh
  First published:

  Tags: Russia Ukraine crisis, Russia-Ukraine News