Viral: ਡਾਕਟਰ ਨੂੰ ਦੰਦ ਦਿਖਾਉਣ ਗਈ ਮਹਿਲਾ ਨੇ ਡਾਕਟਰ ਨੂੰ ਹੀ ਵੱਢ ਲਿਆ, ਜਾਣੋ ਕਿਉਂ..

 • Share this:
  ਡੈਂਟਿਸਟ ਨਾਲ ਅਪੋਇੰਟਮੈਂਟ ਯਾਨੀ ਆਪਣੇ ਦੰਦਾਂ ਦੇ ਇਲਾਜ ਲਈ ਜਾਣਾ ਕੁੱਝ ਲੋਕਾਂ ਲਈ ਸੱਭ ਤੋਂ ਭਿਆਨਕ ਤਜ਼ਰਬੇ ਦੀ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਮਰੀਜ਼ ਨੂੰ ਘੰਟਿਆਂ ਬੱਧੀ ਮੂੰਹ ਖੁੱਲ੍ਹੇ ਰੱਖ ਕੇ ਬੈਠਣਾ ਪੈਂਦਾ ਹੈ ਜਦੋਂ ਕਿ ਇੱਕ ਅਜਨਬੀ ਵਿਅਕਤੀ ਤੁਹਾਡੀਆਂ ਓਰਲ ਹਾਈਜੀਨ ਦੀਆਂ ਆਦਤਾਂ ਦੀ ਜਾਂਚ ਕਰਦਾ ਹੈ। ਡੈਂਟਲ ਪ੍ਰਕਿਰਿਆਵਾਂ ਜਿਵੇਂ ਕਿ ਰੂਟ ਕੈਨਾਲ, ਟੂਥ ਐੱਕਸਟ੍ਰੈੱਕਸ਼ਨ ਜਾਂ ਦੰਦਾਂ ਦੀ ਸਫ਼ਾਈ ਕਰਵਾਉਣ ਵੇਲੇ ਹੋਣ ਵਾਲੇ ਬਹੁਤ ਸਾਰੇ ਦਰਦ ਦੇ ਕਾਰਨ ਇਹ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਹੁੰਦਾ ਹੈ। ਪਰ ਸ਼ੁਕਰ ਹੈ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੇ ਅਤੇ ਸ਼ਾਂਤ ਕਰਨ ਵਾਲੇ ਏਜੰਟਾਂ ਨੇ ਸਾਡੇ ਡੈਂਟਿਸਟ ਕੋਲ ਜਾਣ ਦੇ ਕਾਰਜ ਨੂੰ ਘੱਟ ਦੁੱਖਦਾਈ ਬਣਾਇਆ ਹੈ ਪਰ ਇਹ ਤਜ਼ਰਬਾ ਫਿਰ ਵੀ ਨਾਟਕ/ਡ੍ਰਾਮੇ ਅਤੇ ਮੰਦਭਾਗੀ ਹਾਦਸਿਆਂ ਨਾਲ ਭਰਿਆ ਹੁੰਦਾ ਹੈ।  ਸਾਡੇ ਵਿੱਚੋਂ ਬਹੁਤਿਆਂ ਨਾਲ, ਦੰਦਾਂ ਦੇ ਡਾਕਟਰਾਂ ਦੇ ਦੌਰੇ ਸਮੇਂ ਪਰੇਸ਼ਾਨ ਕਰਨ ਵਾਲੀਆਂ, ਹੈਰਾਨੀਜਨਕ ਜਾਂ ਅਜਿਹੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਹੁੰਦੀਆਂ ਹਨ ਜੋ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਹਨ। ਇੱਕ ਦਹਾਕੇ ਪਹਿਲਾਂ ਵਾਪਰੀ ਇਸੀ ਤਰ੍ਹਾਂ ਦੀ ਇੱਕ ਹੈਰਾਨੀਜਨਕ ਘਟਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ।

  UNILAD ਦੇ ਅਨੁਸਾਰ ਉੱਤਰੀ ਕੈਲੀਫੋਰਨੀਆ ਦੀ 29 ਸਾਲਾਂ ਦੀ ਚੇਲਸੀ (Chelsey) ਨੇ 20 ਫ਼ਰਵਰੀ ਨੂੰ ਟਵਿੱਟਰ ਉੱਤੇ ਆਪਣੇ ਦਹਾਕੇ ਪੁਰਾਣੇ ਦੰਦਾਂ ਦੇ ਡਾਕਟਰ ਨਾਲ  ਮੁਲਾਕਾਤ ਦਾ ਤਜ਼ਰਬਾ ਸਾਂਝਾ ਕੀਤਾ। ਇਹ ਕਹਾਣੀ ਜੋ ਉਸ ਨੇ ਸਾਂਝੀ ਕੀਤੀ ਇਹ ਉਦੋਂ ਦੀ ਹੈ ਜਦੋਂ ਉਹ 19 ਸਾਲਾਂ ਦੀ ਸੀ ਪਰ ਇਹ ਕਹਾਣੀ ਕਈ ਸਾਲਾਂ ਤੱਕ ਉਸ ਨਾਲ ਚਿਪਕ ਕੇ ਰਹਿ ਗਈ। ਹੋਇਆ ਇੰਝ ਕਿ ਚੇਲਸੀ ਨੇ ਐਮਰਜੈਂਸੀ ਰੂਟ ਕੈਨਾਲ ਕਰਵਾਉਣੀ ਸੀ ਜਿਸ ਤੋਂ ਪਹਿਲਾਂ ਉਸ ਨੂੰ ਕੁੱਝ ਵੈਲਿਅਮ (Valium) (ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀ ਇੱਕ ਤਰ੍ਹਾਂ ਦੀ ਦਵਾਈ) ਦਿੱਤਾ ਗਿਆ ਸੀ, ਜਿਸ ਦੀ ਖ਼ੁਰਾਕ ਉਸ ਨੇ ਇਸ ਪ੍ਰਕਿਰਿਆ ਤੋਂ ਪਹਿਲਾਂ ਲੈਣੀ ਸੀ।

  ਦਵਾਈ ਉਸ ਦੀ ਮਾਂ ਨੂੰ ਸੌਂਪੀ ਗਈ ਸੀ ਜਿਸ ਨੂੰ ਸਲਾਹ ਦਿੱਤੀ ਗਈ ਸੀ ਕਿ ਚੇਲਸੀ ਨੂੰ ਛੋਟੀ ਉਮਰ ਕਾਰਨ ਅਤੇ ਵੈਲਿਅਮ ਦੇ ਇੱਕ ਸਟ੍ਰਾਂਗ ਦਵਾਈ (Strong Drug) ਹੋਣ ਕਰਕੇ ਦਵਾਈ ਦੀ ਸਿਰਫ਼ ਅੱਧੀ ਖ਼ੁਰਾਕ (Half Dose) ਹੀ ਦਿੱਤੀ ਜਾਵੇ। ਹਾਲਾਂਕਿ ਉਸ ਦੀ ਮਾਂ ਨੇ ਚੇਲਸੀ ਨੂੰ ਅੱਧੀ ਦੀ ਬਜਾਏ ਪੂਰੀ ਖ਼ੁਰਾਕ ਹੀ ਦੇ ਦਿੱਤੀ ਅਤੇ ਇਸ ਤੋਂ ਬਾਅਦ ਜੋ ਘਟਨਾ ਵਾਪਰੀ ਉਸ ਤੋਂ ਵੱਧ ਹੋਰ ਹੈਰਾਨੀਜਨਕ ਹੋਰ ਕੁੱਝ ਨਹੀਂ ਹੋ ਸਕਦਾ।

  ਉਸ ਦਿਨ ਨੂੰ ਯਾਦ ਕਰਦਿਆਂ, ਚੇਲਸੀ ਨੇ ਕਿਹਾ ਕਿ ਉਸ ਨਾਲ ਜੋ ਕੁੱਝ ਵਾਪਰਿਆ ਉਸ ਦੀ ਯਾਦ ਬਹੁਤ ਘੱਟ ਹੈ ਅਤੇ ਉਸ ਨੂੰ ਸਿਰਫ਼ ਇਹੀ ਯਾਦ ਹੈ ਕਿ ਦੰਦਾਂ ਦੇ ਡਾਕਟਰ ਕੋਲ ਜਾਣ ਲਈ ਵੈਲਿਅਮ ਨੂੰ ਲੈ ਕੇ ਆਪਣੀ ਮਾਂ ਨਾਲ ਉਹ ਕਾਰ ਵਿੱਚ ਗਈ ਅਤੇ ਇਸ ਤੋਂ ਬਾਅਦ ਉਹ ਸ਼ਾਮ ਨੂੰ 7 ਵਜੇ ਆਪਣੇ ਘਰ ਦੇ ਸੋਫੇ 'ਤੇ ਜਾਗੀ/ਉੱਠੀ ਅਤੇ ਜਦੋਂ ਉਹ ਉੱਠੀ ਤਾਂ ਉਸ ਦੇ ਚਿਹਰੇ 'ਤੇ ਤੌਲੀਆ ਰੱਖਿਆ ਹੋਇਆ ਸੀ ਅਤੇ ਪਿਛਲੇ ਕੁੱਝ ਘੰਟਿਆਂ ਦੌਰਾਨ ਜੋ ਕੁੱਝ ਹੋਇਆ ਉਸ ਬਾਰੇ ਉਸ ਨੂੰ ਕੁੱਝ ਵੀ ਯਾਦ ਨਹੀਂ ਸੀ।

  ਟਵਿੱਟਰ 'ਤੇ ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਇਸ ਬਾਰੇ ਥੋੜ੍ਹਾ ਜਿਹਾ ਦੱਸਿਆ ਸੀ ਕਿ ਦੰਦਾਂ ਦੇ ਡਾਕਟਰ ਦੇ ਕਲੀਨਿਕ ਵਿੱਚ ਕੀ ਵਾਪਰਿਆ ਸੀ ਅਤੇ ਜਿਸ ਦੀ ਉਸ ਨੇ ਕਦੀ ਉਮੀਦ/ਕਲਪਨਾ ਵੀ ਨਹੀਂ ਕੀਤੀ ਸੀ। ਕੁਰਸੀ 'ਤੇ ਬੈਠਦੇ ਹੀ ਉਸ ਨੇ ਡਾਕਟਰ 'ਤੇ ਉਲਟੀ ਕਰ ਦਿੱਤੀ ਅਤੇ ਜਦੋਂ ਡਾਕਟਰ ਨੇ ਇਲਾਜ ਦੇ ਪ੍ਰੋਸੀਜ਼ਰ/ਪ੍ਰਕਿਰਿਆ ਲਈ ਉਸ ਦਾ ਮੂੰਹ ਖੋਲ੍ਹਿਆ ਤਾਂ ਉਸ ਨੇ ਚਿਕਿਤਸਕ ਨੂੰ ਵੱਢ ਵੀ ਲਿਆ।

  ਡਾਕਟਰ ਨੂੰ ਮਜਬੂਰਨ ਉਸ ਦੇ ਦੰਦਾਂ 'ਤੇ ਇੱਕ ਟੈਂਪ੍ਰੇਰੀ ਕ੍ਰਾਉਨ ਪਾਉਣਾ ਪਿਆ ਅਤੇ ਜੋ ਉਸ ਨੇ ਕੀਤਾ ਇਹ ਜਾਣਨ ਤੋਂ ਬਾਅਦ ਚੇਲਸੀ ਨੇ ਫ਼ਿਰ ਕਦੀ ਵੀ ਉਸ ਕੋਲ ਨਾ ਜਾਣ ਦਾ ਫ਼ੈਸਲਾ ਕੀਤਾ।
  Published by:Anuradha Shukla
  First published: