USA: ਗਰਭਵਤੀ ਦਾ ਢਿੱਡ ਕੱਟ ਕੇ, ਬੱਚਾ ਲੈਕੇ ਭੱਜਣ ਵਾਲੀ ਔਰਤ ਨੂੰ ਇੰਝ ਮਿਲੇਗੀ ਸਜ਼ਾ

Death Penality in America: ਅਮਰੀਕਾ ਵਿਚ ਕਿਸੇ ਵੀ ਔਰਤ ਨੂੰ 67 ਸਾਲਾਂ ਬਾਅਦ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ। ਅਮਰੀਕਾ ਵਿਚ ਲਗਭਗ 20 ਸਾਲ ਦੀ ਰੋਕ ਤੋਂ ਬਾਅਦ ਮੌਤ ਦੀ ਸਜ਼ਾ 3 ਮਹੀਨੇ ਪਹਿਲਾਂ ਮੁੜ ਬਹਾਲ ਕਰ ਦਿੱਤੀ ਗਈ ਹੈ।

USA: ਗਰਭਵਤੀ ਦਾ ਢਿੱਡ ਕੱਟ ਕੇ, ਬੱਚਾ ਲੈਕੇ ਭੱਜਣ ਵਾਲੀ ਔਰਤ ਨੂੰ ਇੰਝ ਮਿਲੇਗੀ ਸਜ਼ਾ (ਸੰਕੇਤਿਕ ਫੋਟੋ)

USA: ਗਰਭਵਤੀ ਦਾ ਢਿੱਡ ਕੱਟ ਕੇ, ਬੱਚਾ ਲੈਕੇ ਭੱਜਣ ਵਾਲੀ ਔਰਤ ਨੂੰ ਇੰਝ ਮਿਲੇਗੀ ਸਜ਼ਾ (ਸੰਕੇਤਿਕ ਫੋਟੋ)

  • Share this:
    ਅਮਰੀਕਾ ਵਿਚ ਇਕ ਔਰਤ ਨੂੰ ਹੱਤਿਆ ਦੇ ਜੁਰਮ ਵਿਚ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ। ਅਮਰੀਕੀ ਪੁਲਿਸ ਵਿਭਾਗ ਨੇ ਕਿਹਾ ਕਿ ਮੌਤ ਦੀ ਸਜ਼ਾ ਪਾਉਣ ਵਾਲੀ ਮਹਿਲਾ ਨੇ ਇਕ ਗਰਭਵਤੀ ਔਰਤ ਦੀ ਹੱਤਿਆ ਕੀਤੀ ਹੈ। ਅਪਰਾਧੀ ਔਰਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਨਹੀਂ ਰੁਕੀ। ਉਸਨੇ ਗਰਭਵਤੀ ਔਰਤ ਦਾ ਢਿੱਡ (Slit Stomach And Ran away) ਕੱਟ ਕੇ ਉਸ ਦਾ ਬੱਚਾ ਬਾਹਰ ਕੱਢਿਆ ਅਤੇ ਫਰਾਰ ਹੋ ਗਈ। ਔਰਤ ਖਿਲਾਫ ਦੋਸ਼ ਸਾਬਤ ਹੋ ਚੁੱਕੇ ਹਨ ਅਤੇ ਹੁਣ 8 ਦਸੰਬਰ ਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਦਿੱਤੀ ਜਾਏਗੀ। ਅਮਰੀਕਾ ਵਿਚ ਕਿਸੇ ਵੀ ਔਰਤ ਨੂੰ 67 ਸਾਲ ਬਾਅਦ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ। ਅਮਰੀਕਾ ਵਿਚ ਤਕਰੀਬਨ 20 ਸਾਲ ਦੀ ਰੋਕ ਤੋਂ ਬਾਅਦ ਮੌਤ ਦੀ ਸਜ਼ਾ 3 ਮਹੀਨੇ ਪਹਿਲਾਂ ਮੁੜ ਬਹਾਲ ਕਰ ਦਿੱਤੀ ਗਈ ਹੈ।

    ਮਾਂਟੋਗੈਮਰੀ ਹੁਣ 52 ਸਾਲਾਂ ਦੀ ਹੈ ਅਤੇ ਉਸ ਨੂੰ ਇੰਡੀਆਨਾ ਜੇਲ੍ਹ ਵਿਚ ਰੱਖਿਆ ਗਿਆ ਹੈ। ਇੱਥੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਲੜਕੀ ਹੁਣ 16 ਸਾਲਾਂ ਦੀ ਹੈ ਅਤੇ ਅਦਾਲਤ ਨੇ ਉਸ ਨੂੰ ਉਸਦੇ ਪਿਤਾ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ।

    2004 ਵਿੱਚ, ਮਾਂਟੋਗੈਮਰੀ ਨਾਮ ਦੀ ਇੱਕ 36-ਸਾਲਾ ਔਰਤ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾਂ ਬੌਬੀ ਸਟੇਨੈੱਟ ਦੇ ਘਰ ਪਹੁੰਚੀ। ਇਸ ਤੋਂ ਬਾਅਦ ਮਾਂਟਗੋਮੇਰੀ ਨੇ 8 ਮਹੀਨੇ ਦੀ ਗਰਭਵਤੀ ਸਟੇਨੈੱਟ ਦਾ ਰੱਸੀ ਨਾਲ ਗਲਾ ਘੁੱਟਿਆ ਅਤੇ ਫਿਰ ਉਸਦਾ ਢਿੱਡ ਪਾੜ ਦਿੱਤਾ ਅਤੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ ਸੀ। ਪੁਲਿਸ ਨੇ ਮੋਂਟਗੋਮਰੀ ਨੂੰ ਗ੍ਰਿਫਤਾਰ ਕੀਤਾ।

    ਪੁਲਿਸ ਨੇ ਮਿਸੌਰੀ ਦੀ ਇੱਕ ਅਦਾਲਤ ਵਿੱਚ ਮਾਂਟੋਗੈਮਰੀ ਨੂੰ ਪੇਸ਼ ਕੀਤਾ, ਜਿੱਥੇ ਉਸਨੇ ਆਪਣਾ ਗੁਨਾਹ ਕਬੂਲ ਕੀਤਾ। ਉਸਨੂੰ ਕਤਲ ਦੇ ਚਾਰ ਸਾਲ ਬਾਅਦ, 2008 ਵਿੱਚ ਅਗਵਾ ਅਤੇ ਕਤਲ ਦੇ ਦੋਸ਼ੀ ਠਹਿਰਾਇਆ ਗਿਆ ਸੀ। ਮਾਂਟੋਗੈਮਰੀ ਨੇ ਕਈ ਸੰਘੀ ਅਦਾਲਤਾਂ ਤਕ ਪਹੁੰਚ ਕੀਤੀ, ਪਰ ਉਸ ਦੀ ਸਜ਼ਾ ਹਰ ਜਗ੍ਹਾ ਕਾਇਮ ਰਹੀ।

    ਮਹੱਤਵਪੂਰਨ ਗੱਲ ਇਹ ਹੈ ਕਿ ਆਖਰੀ ਵਾਰ 1953 ਵਿੱਚ ਇੱਕ ਔਰਤ ਨੂੰ ਅਮਰੀਕਾ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ 67 ਸਾਲਾਂ ਵਿੱਚ ਕਿਸੇ ਵੀ ਔਰਤ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ। ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਚਲਿਤ ਹੈ।
    Published by:Ashish Sharma
    First published: