Home /News /international /

USA : ਮਸ਼ਹੂਰ ਟਿੱਕਟੋਕਰ ਨੇ 22 ਸਾਲਾਂ ‘ਚ 11 ਬੱਚਿਆਂ ਨੂੰ ਦਿੱਤਾ ਜਨਮ, 6 ਬੱਚੇ ਹੋਰ ਪੈਦਾ ਕਰਨ ਦੀ ਇੱਛਾ

USA : ਮਸ਼ਹੂਰ ਟਿੱਕਟੋਕਰ ਨੇ 22 ਸਾਲਾਂ ‘ਚ 11 ਬੱਚਿਆਂ ਨੂੰ ਦਿੱਤਾ ਜਨਮ, 6 ਬੱਚੇ ਹੋਰ ਪੈਦਾ ਕਰਨ ਦੀ ਇੱਛਾ

 22 ਸਾਲਾਂ ‘ਚ 11 ਬੱਚਿਆਂ ਨੂੰ ਦਿੱਤਾ ਜਨਮ, 6 ਬੱਚੇ ਹੋਰ ਪੈਦਾ ਕਰਨ ਦੀ ਇੱਛਾ (pic- news18 hindi)

22 ਸਾਲਾਂ ‘ਚ 11 ਬੱਚਿਆਂ ਨੂੰ ਦਿੱਤਾ ਜਨਮ, 6 ਬੱਚੇ ਹੋਰ ਪੈਦਾ ਕਰਨ ਦੀ ਇੱਛਾ (pic- news18 hindi)

ਸਿਹਤ ਸਮੱਸਿਆਵਾਂ ਕਾਰਨ ਗਰਭਨਿਰੋਧ ਦੀ ਵਰਤੋਂ ਨਹੀਂ ਕਰਦੀ ਅਤੇ ਕੰਡੋਮ ਉਤੇ ਭਰੋਸਾ ਨਹੀਂ

 • Share this:
  ਮਾਂ ਬਣਨਾ ਹਰ ਇੱਕ ਔਰਤ ਦੀ ਜ਼ਿੰਦਗੀ ਦਾ ਖੂਬਸੂਰਤ ਪਲ ਹੁੰਦਾ ਹੈ। ਮਹਿੰਗਾਈ ਦੇ ਇਸ ਯੁੱਗ ਵਿੱਚ ਲੋਕ ਆਪਣੀ ਸੇਵਿੰਗ ਅਤੇ ਆਉਣ ਵਾਲੀ ਜ਼ਿੰਦਗੀ ਨੂੰ ਬਿਹਤਰ  ਬਣਾਉਣ ਦੀ ਪਲਾਨਿੰਗ ਦੇ ਹਿਸਾਬ ਨਾਲ ਹੀ ਬੱਚੇ ਪੈਦਾ ਕਰਦੇ ਹਨ। ਇਨੀਂ ਦਿਨੀਂ ਸੋਸ਼ਲ ਮੀਡੀਆ ਉਤੇ ਵੇਰੋਨਿਕਾ ਮੇਰਿਰਟ ਨਾਂ ਦੀ ਔਰਤ ਸੁਰਖੀਆਂ ਵਿਚ ਛਾਈ ਹੋਈ ਹੈ। ਵੇਰੋਨਿਕਾ ਨੇ 22 ਸਾਲਾਂ ਵਿੱਚ 11 ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਹੁਣ ਵੀ ਗਰਭਵਤੀ ਹੈ।

  ਦੱਸ ਦਈਏ ਕਿ ਵੇਰੋਨਿਕਾ ਅਮਰੀਕਾ ਦੀ ਮਸ਼ਹੂਰ ਟਿਕਟੋਕਰ ਹੈ। ਨਿਊਯਾਰਕ ਦੀ ਰਹਿਣ ਵਾਲੀ ਵੇਰੋਨਿਕਾ ਨੇ ਆਪਣੀ ਪ੍ਰੈਗਨੈਸੀ ਦੀ ਖਬਰ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ। ਉਹਨੇ ਇਸ ਖਬਰ ਨੂੰ #12kids ਨਾਲ ਸ਼ੇਅਰ ਕੀਤਾ ਹੈ। ਵੇਰੋਨਿਕਾ ਦੀ ਪਹਿਲੀ ਪਹਿਲੀ ਧੀ 21 ਸਾਲਾਂ ਦੀ ਹੈ। ਵੇਰੋਨਿਕਾ 14 ਸਾਲ ਦੀ ਉਮਰ ਵਿੱਚ ਹੀ ਪ੍ਰੈਗਨੈਂਟ ਹੋ ਗਈ ਸੀ। ਉਸਨੇ 22 ਸਾਲਾਂ ਵਿੱਚ 11 ਬੱਚਿਆਂ ਨੂੰ ਜਨਮ ਦਿੱਤਾ।  ਵੇਰੋਨਿਕਾ ਨੇ ਦੱਸਿਆ ਕਿ ਉਸਨੂੰ ਬੱਚੇ ਪੈਦਾ ਕਾਫੀ ਪਸੰਦ ਹੈ। ਉਹਨੇ ਇਹ ਵੀ ਦੱਸਿਆ ਕਿ ਸਿਹਤ ਸਮੱਸਿਆਵਾਂ ਕਾਰਨ ਉਹ ਗਰਭਨਿਰੋਧ ਦੀ ਵਰਤੋਂ ਨਹੀਂ ਕਰਦੀ ਅਤੇ ਉਸਨੂੰ ਕੰਡੋਮ ਉਤੇ ਭਰੋਸਾ ਨਹੀਂ ਹੈ। ਇਸ ਕਾਰਨ ਉਹ ਆਪਣੇ ਪਤੀਆਂ ਨੂੰ ਕੰਡੋਮ ਨਹੀਂ ਵਰਤਣ ਦਿੰਦੀ। ਵੈਰੋਨਿਕਾ ਨੇ ਦੱਸਿਆ ਕਿ ਹਾਲੇ ਉਹਦਾ ਇਰਾਦਾ 17 ਬੱਚੇ ਪੈਦਾ ਕਰਨ ਦਾ ਹੈ, ਉਸ ਮਗਰੋਂ ਉਸਦਾ ਪਰਿਵਾਰ ਪੂਰਾ ਹੋਵੇਗਾ।

  ਕਾਬਲੇਗੌਰ ਹੈ ਕਿ ਵੇਰੋਨਿਕਾ ਦੇ 11 ਬੱਚੇ ਦੋ ਪਤੀਆਂ ਤੋਂ ਹਨ। ਉਸ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਪਿਛਲੇ ਸਾਲ ਉਹਦੀ ਇੱਕ ਕਿਡਨੀ ਖਰਾਬ ਹੋ ਗਈ ਸੀ। ਇਸ ਕਾਰਨ ਉਹ ਗਰਭਨਿਰੋਧਕ ਦਵਾਈਆਂ ਨਹੀਂ ਖਾਂਦੀ ਹੈ। ਉਹਨੇ ਦੱਸਿਆ ਕਿ ਜ਼ਿੰਦਗੀ ਦੇ ਸਾਢੇ ਅੱਠ ਸਾਲ ਗਰਭ ਅਵਸਥਾ ਵਿੱਚ ਬਤੀਤ ਕੀਤੇ ਹਨ। ਵਰਨਿਕਾ ਦੇ 7 ਬੱਚੇ ਦੂਜੇ ਪਤੀ ਦੇ ਹਨ ਅਤੇ ਬਾਕੀ ਬੱਚੇ ਪਹਿਲੇ ਪਤੀ ਦੇ ਹਨ।
  Published by:Ashish Sharma
  First published:

  Tags: Pregnant, Social media, Tik Tok, USA

  ਅਗਲੀ ਖਬਰ