• Home
  • »
  • News
  • »
  • international
  • »
  • USA FIRING AT A SUBWAY STATION IN NEW YORK REPORTS OF SEVERAL PEOPLE KILLED THE ATTACKER WAS WEARING A GAS MASK

USA :ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖਮੀ

ਮੰਗਲਵਾਰ ਨੂੰ ਸਵੇਰੇ 8:30 ਵਜੇ ਨਿਊਯਾਰਕ ਦੇ ਬਰੁਕਲਿਨ ਸਬਵੇਅ ਸਟੇਸ਼ਨ 'ਤੇ ਭੀੜ ਦੌਰਾਨ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਨਾਲ 13 ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟ 'ਚ ਨਿਊਯਾਰਕ 'ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ।

USA :ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਫਾਇਰਿੰਗ, 13 ਲੋਕ ਜ਼ਖਮੀ

  • Share this:
    ਨਿਊਯਾਰਕ- ਮੰਗਲਵਾਰ ਸਵੇਰੇ 8:30 ਵਜੇ ਨਿਊਯਾਰਕ ਦੇ ਬਰੁਕਲਿਨ ਸਬਵੇਅ ਸਟੇਸ਼ਨ 'ਤੇ ਭੀੜ ਦੇ ਦੌਰਾਨ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਨਾਲ 13 ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟ 'ਚ ਨਿਊਯਾਰਕ 'ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸਟੇਸ਼ਨ ਦੇ ਆਲੇ-ਦੁਆਲੇ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ। ਮੌਕੇ ਤੋਂ ਗੋਲੀਆਂ ਤੋਂ ਇਲਾਵਾ ਇੱਕ ਸ਼ੱਕੀ ਯੰਤਰ ਵੀ ਮਿਲਿਆ ਹੈ। 13 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫਿਲਹਾਲ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਿਪੋਰਟ ਅਜੇ ਸ਼ੁਰੂਆਤੀ ਹੈ।

    ਮੀਡੀਆ ਰਿਪੋਰਟਾਂ ਮੁਤਾਬਕ ਕਈ ਟਰੇਨਾਂ 'ਚ ਵਿਘਨ ਪਿਆ ਹੈ। ਘਟਨਾ ਵਾਲੀ ਥਾਂ 'ਤੇ ਕਈ ਲੋਕਾਂ ਦੇ ਖੂਨ ਨਾਲ ਲੱਥਪੱਥ ਅਤੇ ਫਰਸ਼ 'ਤੇ ਪਏ ਦੱਸੇ ਜਾ ਰਹੇ ਹਨ। ਹਮਲਾਵਰ ਹਾਲੇ ਫਰਾਰ ਹੈ। ਪੁਲਿਸ ਨੇ ਦੱਸਿਆ ਹੈ ਕਿ ਹਮਲਾਵਰ ਪੰਜ ਫੁੱਟ ਪੰਜ ਇੰਚ ਦਾ ਵਿਅਕਤੀ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਗੈਸ ਮਾਸਕ ਪਹਿਨੇ ਉਸੇ ਵਿਅਕਤੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਧੂੰਏਂ ਦਾ ਗ੍ਰੇਨੇਡ ਸੁੱਟਿਆ। ਅਧਿਕਾਰੀ ਨੇ ਕਿਹਾ ਕਿ ਪੁਲਿਸ ਗੈਸ ਮਾਸਕ ਅਤੇ ਇੱਕ ਸੰਤਰੀ ਵੇਸਟ ਪਹਿਨੇ ਇੱਕ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਸ਼ੁਰੂਆਤੀ ਰਿਪੋਰਟਾਂ 'ਚ ਪੰਜ ਲੋਕਾਂ ਨੂੰ ਗੋਲੀ ਲੱਗਣ ਦੀ ਗੱਲ ਕਹੀ ਗਈ ਹੈ।

    ਪੁਲਿਸ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ 36ਵੀਂ ਸਟ੍ਰੀਟ ਸਬਵੇਅ ਸਟੇਸ਼ਨ 'ਤੇ ਬੁਲਾਇਆ ਗਿਆ ਸੀ, ਜਿੱਥੇ ਡੀ, ਐਨ ਅਤੇ ਆਰ ਲਾਈਨ ਸਨਸੈਟ ਪਾਰਕ ਨੇੜਿਓਂ ਲੰਘਦੀ ਹੈ। ਉਨ੍ਹਾਂ ਨੂੰ ਸਟੇਸ਼ਨ ਦੇ ਅੰਦਰ ਧੂੰਏਂ ਦੀ ਸੂਚਨਾ ਵੀ ਮਿਲੀ ਸੀ। ਸਬ-ਸਟੇਸ਼ਨ 'ਤੇ ਲੋਕ ਕਾਫੀ ਘਬਰਾਏ ਹੋਏ ਸਨ ਪਰ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।




    ਪੁਲਿਸ ਅਧਿਕਾਰੀਆਂ ਨੇ ਜ਼ਖਮੀਆਂ ਤੋਂ ਪੁੱਛਿਆ ਕਿ ਕੀ ਬੰਬ ਧਮਾਕਾ ਹੋਇਆ ਜਾਂ ਸਿਰਫ ਗੋਲੀਬਾਰੀ ਹੋਈ। ਮੰਨਿਆ ਜਾ ਰਿਹਾ ਹੈ ਕਿ ਧੂੰਏਂ ਦਾ ਗ੍ਰਨੇਡ ਸੁੱਟ ਕੇ ਗੋਲੀਬਾਰੀ ਕੀਤੀ ਗਈ ਹੈ। ਧੂੰਏਂ ਕਾਰਨ ਲੋਕ ਭੱਜ ਨਹੀਂ ਸਕੇ ਜਦਕਿ ਹਮਲਾਵਰ ਇਸ ਦੌਰਾਨ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਨੇ ਗੈਸ ਮਾਸਕ ਪਾਇਆ ਹੋਇਆ ਸੀ ਤਾਂ ਜੋ ਧੂੰਏਂ ਦਾ ਉਸ 'ਤੇ ਕੋਈ ਅਸਰ ਨਾ ਹੋਵੇ।
    Published by:Ashish Sharma
    First published: