Home /News /international /

US: ਨਵੇਂ ਸਾਲ ਦੇ ਜਸ਼ਨ ਦੌਰਾਨ ਗੋਲੀਬਾਰੀ, 10 ਲੋਕਾਂ ਦੀ ਮੌਤ, 16 ਜ਼ਖ਼ਮੀ

US: ਨਵੇਂ ਸਾਲ ਦੇ ਜਸ਼ਨ ਦੌਰਾਨ ਗੋਲੀਬਾਰੀ, 10 ਲੋਕਾਂ ਦੀ ਮੌਤ, 16 ਜ਼ਖ਼ਮੀ

US: ਨਵੇਂ ਸਾਲ ਦੇ ਜਸ਼ਨ ਦੌਰਾਨ ਗੋਲੀਬਾਰੀ, 10 ਲੋਕਾਂ ਦੀ ਮੌਤ, 16 ਜ਼ਖ਼ਮੀ

US: ਨਵੇਂ ਸਾਲ ਦੇ ਜਸ਼ਨ ਦੌਰਾਨ ਗੋਲੀਬਾਰੀ, 10 ਲੋਕਾਂ ਦੀ ਮੌਤ, 16 ਜ਼ਖ਼ਮੀ

ਅਮਰੀਕਾ ਦੇ ਕੈਲੀਫੋਰਨੀਆ ਦੇ ਮੋਂਟੇਰੀ ਪਾਰਕ ਵਿੱਚ ਚੰਦਰ ਨਵੇਂ ਸਾਲ (lunar New year) ਦੇ ਜਸ਼ਨ ਦੌਰਾਨ ਘੱਟੋ-ਘੱਟ 16 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ।

  • Share this:

ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ (California) ਦੇ ਮੋਂਟੇਰੀ ਪਾਰਕ ਵਿੱਚ ਚੰਦਰ ਨਵੇਂ ਸਾਲ (lunar New year) ਦੇ ਜਸ਼ਨ ਦੌਰਾਨ ਘੱਟੋ-ਘੱਟ 16 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਦੇ ਮੋਂਟੇਰੀ ਪਾਰਕ 'ਚ ਗੋਲੀਬਾਰੀ ਦੀ ਘਟਨਾ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਮੀਡੀਆ 'ਚ ਆ ਰਹੀਆਂ ਖਬਰਾਂ 'ਚ ਦੱਸਿਆ ਗਿਆ ਹੈ ਕਿ ਲਾਸ ਏਂਜਲਸ ਦੇ ਨੇੜੇ ਮੋਂਟੇਰੀ ਪਾਰਕ 'ਚ ਵੱਡੀ ਗੋਲੀਬਾਰੀ ਹੋਈ ਹੈ। ਚੰਦਰ ਨਵੇਂ ਸਾਲ (lunar New year) ਦੇ ਮੌਕੇ 'ਤੇ ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ ਸਨ। ਉਦੋਂ ਹੀ ਇਹ ਭਿਆਨਕ ਗੋਲੀਬਾਰੀ ਦੀ ਘਟਨਾ ਸ਼ੁਰੂ ਹੋ ਗਈ।


ਖਬਰਾਂ ਅਨਸਾਰ ਇਸ ਭਿਆਨਕ ਗੋਲੀਬਾਰੀ ਦੀ ਘਟਨਾ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਪੁਲਸ ਦੇ ਇਕ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਨੂੰ ਮੋਂਟੇਰੀ ਪਾਰਕ ਗੋਲੀਬਾਰੀ ਦੀ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਜਵਾਬੀ ਕਾਰਵਾਈ ਕੀਤੀ। ਹਾਲਾਂਕਿ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਕਿ ਕਿੰਨੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਰਾਤ 10 ਵਜੇ ਤੋਂ ਬਾਅਦ ਹੋਈ। ਉਸ ਸਮੇਂ, ਚੀਨੀ ਚੰਦਰ ਨਵੇਂ ਸਾਲ ਦੇ ਜਸ਼ਨ ਲਈ ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ਦੇ ਆਲੇ-ਦੁਆਲੇ ਇਕੱਠੇ ਹੋਏ ਸਨ।

ਕਾਬਲੇਗੌਰ ਹੈ ਕਿ  ਦੋ ਦਿਨਾਂ ਮੋਂਟੇਰੀ ਪਾਰਕ ਲੂਨਰ ਨਿਊ ​​ਈਅਰ ਫੈਸਟੀਵਲ ਲਈ ਸ਼ਨੀਵਾਰ ਦੁਪਹਿਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ। ਜਿਸ ਨੂੰ ਇਸ ਇਲਾਕੇ ਦਾ ਸਭ ਤੋਂ ਵੱਡਾ ਜਸ਼ਨ ਮੰਨਿਆ ਜਾਂਦਾ ਹੈ। ਪਹਿਲੇ ਦਿਨ, ਭੀੜ ਖੁਸ਼ਹਾਲ ਮਾਹੌਲ ਦਾ ਆਨੰਦ ਲੈ ਰਹੀ ਸੀ ਅਤੇ ਚੀਨੀ ਭੋਜਨ ਅਤੇ ਗਹਿਣਿਆਂ ਦੀ ਖਰੀਦਦਾਰੀ ਕਰ ਰਹੀ ਸੀ। ਇਲਾਕੇ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਘਟਨਾ ਤਿਉਹਾਰ ਖਤਮ ਹੋਣ ਤੋਂ ਬਾਅਦ ਵਾਪਰੀ ਹੈ। ਜਦੋਂ ਕਿ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿੱਚ ਪੁਲਿਸ ਅਤੇ ਫਾਇਰ ਬ੍ਰਿਗੇਡ ਯੂਨਿਟਾਂ ਨੂੰ ਗਾਰਵੇ ਐਵੇਨਿਊ ਖੇਤਰ ਵਿੱਚ ਜ਼ਖਮੀਆਂ ਨੂੰ ਬਚਾਉਂਦੇ ਹੋਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਨਹੀਂ।

Published by:Ashish Sharma
First published:

Tags: America, Firing, USA