Home /News /international /

ਅਮਰੀਕਾ : ਕੰਸਾਸ 'ਚ ਕੁੱਤੇ ਕਾਰਨ ਰਾਈਫਲ 'ਚੋਂ ਗੋਲੀ ਚੱਲੀ, ਨੌਜਵਾਨ ਦੀ ਹੋਈ ਮੌਤ

ਅਮਰੀਕਾ : ਕੰਸਾਸ 'ਚ ਕੁੱਤੇ ਕਾਰਨ ਰਾਈਫਲ 'ਚੋਂ ਗੋਲੀ ਚੱਲੀ, ਨੌਜਵਾਨ ਦੀ ਹੋਈ ਮੌਤ

ਅਮਰੀਕਾ 'ਚ ਕੁੱਤੇ ਦੇ ਕਾਰਨ ਬੰਦੂਕ ਚੱਲਣ 'ਤੇ ਗੋਲੀ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ

ਅਮਰੀਕਾ 'ਚ ਕੁੱਤੇ ਦੇ ਕਾਰਨ ਬੰਦੂਕ ਚੱਲਣ 'ਤੇ ਗੋਲੀ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ

ਵਾਰਦਾਤ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਵਿਅਕਤੀ ਦੀ ਮੌਤ ਰਾਈਫਲ ਤੋਂ ਗੋਲੀ ਲੱਗਣ ਦੇ ਕਾਰਨ ਹੋਈ ਹੈ।ਅਧਿਕਾਰੀਆਂ ਦੇ ਮੁਤਾਬਕ ਕੁੱਤੇ ਨੇ ਰਾਈਫਲ 'ਤੇ ਪੈਰ ਰੱਖਿਆ ਸੀ ਅਤੇ ਜਿਸ ਕਾਰਨ ਰਾਈਫਲ ਵਿੱਚੋਂ ਗੋਲੀ ਚੱਲ ਗਈ ਅਤੇ ਗੋਲੀ ਲੱਗਣ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ।

  • Last Updated :
  • Share this:

ਅਮਰੀਕਾ ਦੇ ਕੰਸਾਸ ਦੇ ਵਿੱਚ ਇੱਕ ਕੁੱਤੇ ਦੇ ਕਾਰਨ ਬੰਦੂਕ ਵਿੱਚੋਂ ਗੋਲੀ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਵਿਅਕਤੀ ਦੀ ਮੌਤ ਰਾਈਫਲ ਤੋਂ ਗੋਲੀ ਲੱਗਣ ਦੇ ਕਾਰਨ ਹੋਈ ਹੈ।ਅਧਿਕਾਰੀਆਂ ਦੇ ਮੁਤਾਬਕ ਕੁੱਤੇ ਨੇ ਰਾਈਫਲ 'ਤੇ ਪੈਰ ਰੱਖਿਆ ਸੀ ਅਤੇ ਜਿਸ ਕਾਰਨ ਰਾਈਫਲ ਵਿੱਚੋਂ ਗੋਲੀ ਚੱਲ ਗਈ ਅਤੇ ਗੋਲੀ ਲੱਗਣ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ।

ਵੈਲਿੰਗਟਨ ਫਾਇਰ ਐਂਡ ਈਐਮਐਸ ਦੇ ਇਨਚਾਰਜ ਟਿਮ ਹੇ ਨੇ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 9:40 ਵਜੇ ਦੇ ਕਰੀਬ ਪੂਰਬੀ ਇਲਾਕੇ ਦੇ ਵਿੱਚ 80ਵੀਂ ਸਟਰੀਟ ਦੇ 1600 ਬਲਾਕ ਦੇ ਵਿੱਚ ਇੱਕ ਟਰੱਕ ਦੇ ਵਿੱਚ ਇੱਕ ਵਿਅਕਤੀ ਦੇ ਸਿਰ ਵਿੱਚ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਵੈਲਿੰਗਟਨ ਫਾਇਰ ਐਂਡ ਈਐਮਐਸ ਦੇ ਇਨਚਾਰਜ ਟਿਮ ਹੇ ਨੇ ਦੱਸਿਆ ਕਿ ਕੁੱਤੇ ਨੇ ਟਰੱਕ ਦੇ ਪਿੱਛੇ ਰੱਖੀ ਰਾਈਫਲ 'ਤੇ ਪੈਰ ਰੱਖ ਦਿੱਤਾ ਜਿਸ ਕਾਰਨ ਰਾਈਫਲ ਦੇ ਵਿੱਚੋਂ ਗੋਲੀ ਨਿਕਲ ਕੇ ਅਗਲੀ ਸੀਟ 'ਤੇ ਬੈਠੇ ਨੌਜਵਾਨ ਦੇ ਸਿਰ ਦੇ ਪਿਛਲੇ ਹਿੱਸੇ 'ਚ ਲੱਗ ਗਈ ਗੋਲੀ ਲੱਗਣ ਦੇ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ।

ਵੈਲਿੰਗਟਨ ਫਾਇਰ ਐਂਡ ਈਐਮਐਸ ਦੇ ਇਨਚਾਰਜ ਟਿਮ ਹੇ ਨੇ ਪੀੜਤ ਦਾ ਨਾਂ ਨਹੀਂ ਦੱਸਿਆ । ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਡਾਕਟਰਾਂ ਨੇ 30 ਸਾਲਾ ਪੀੜਤ ਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਸੀਪੀਆਰ ਕਰ ਲਿਆ ਪਰ ਬਾਅਦ ਵਿੱਚ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਡਰਾਈਵਰ ਸੀਟ 'ਤੇ ਬੈਠਾ ਇੱਕ ਹੋਰ ਵਿਅਕਤੀ ਸਰੀਰਕ ਤੌਰ 'ਤੇ ਬਿਮਾਰ ਦੱਸਿਆ ਜਾ ਰਿਹਾ ਹੈ।

ਇਸ ਵਾਰਦਾਤ ਨੂੰ ਲੈ ਕੇ ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਟਰੱਕ ਅਤੇ ਕੁੱਤੇ ਦਾ ਮਾਲਕ ਕੌਣ ਸੀ ਜਾਂ ਕਿਸ ਨੇ 911 'ਤੇ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ। ਫਿਲਹਾਲ ਇਸ ਵਾਰਦਾਤ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਸ਼ਿਕਾਰ-ਸੰਬੰਧੀ ਹਾਦਸਾ ਲੱਗ ਰਿਹਾ ਹੈ। ਸਮਟਰ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਦੇ ਮੁਤਾਬਕ ਟਰੱਕ ਦੇ ਪਿਛਲੇ ਹਿੱਸੇ ਵਿੱਚ ਸ਼ਿਕਾਰ ਕਰਨ ਵਾਲਾ ਗੇਅਰ ਵੀ ਬਰਾਮਦ ਕੀਤਾ ਗਿਆ ਹੈ।ਫਿਲਹਾਲ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Published by:Shiv Kumar
First published:

Tags: America, Dog, Fire, Gunshots