HOME » NEWS » World

ਅਮਰੀਕਾ 'ਚ ਟਰੇਨ ਤੇ ਟਰੱਕ ਦੀ ਟੱਕਰ ਵਿਚ ਨਵਾਂਸ਼ਹਿਰ ਦੇ ਨੌਜਵਾਨ ਦੀ ਮੌਤ

News18 Punjabi | News18 Punjab
Updated: July 8, 2021, 7:55 AM IST
share image
ਅਮਰੀਕਾ 'ਚ ਟਰੇਨ ਤੇ ਟਰੱਕ ਦੀ ਟੱਕਰ ਵਿਚ ਨਵਾਂਸ਼ਹਿਰ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੀ ਫਾਈਲ ਫੋੋਟੋ

ਟਰੱਕ ਤੇ ਟਰੇਨ ਦੀ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਹੋਣ ਤੋਂ ਬਾਅਦ ਦੋਵਾਂ ਨੂੰ ਹੀ ਅੱਗ ਲੱਗ ਗਈ

  • Share this:
  • Facebook share img
  • Twitter share img
  • Linkedin share img
ਸੈਲੇਸ ਕੁਮਾਰ

ਨਵਾਂਸਹਿਰ : ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਦਾ ਇੱਕ 24 ਸਾਲ ਦਾ ਨੌਜਵਾਨ ਤਰਨਪ੍ਰੀਤ ਸਿੰਘ ਦੀ ਅਮਰੀਕਾ ਵਿੱਚ ਟਰੱਕ ਨਾਲ ਟਰੇਨ ਦੀ ਟੱਕਰ  ਵਿਚ ਮੌਤ ਹੋ ਗਈ।  ਤਰਨਪ੍ਰੀਤ ਜਿਸਦਾ ਇੱਕ ਵੱਡਾ ਭਰਾ ਅਤੇ ਪਿਤਾ ਜੀ ਪਿੰਡ ਦੌਲਤਪੁਰ ਵਿਚ ਰਹਿ ਰਹੇ ਹਨ। ਸੰਨ 2016 ਵਿੱਚ ਤਰਨਪ੍ਰੀਤ  ਸਿੰਘ +12 ਕਰਨ ਉਪਰੰਤ ਰੋਟੀ ਰੋਜੀ ਲਈ ਅਮਰੀਕਾ ਗਿਆ ਸੀ। ਤਰਨਪ੍ਰੀਤ ਸਿੰਘ ਜਿਸਦੇ ਮਾਤਾ ਜੀ ਦੀ ਮੌਤ ਉਸਦੇ ਬਚਪਨ ਵਿੱਚ ਹੀ ਹੋ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਤਰਨਪ੍ਰੀਤ ਸਿੰਘ ਆਪਣੇ ਇੱਕ ਦੋਸਤ ਨਾਲ ਆਪਣੇ ਟਰੱਕ ਵਿੱਚ ਸਵਾਰ ਹੋ ਕੇ  28 ਜੂਨ ਦੀ ਸ਼ਾਮ ਨੂੰ USA ਦੀ ਸਟੇਟ Montana Highway 90 east of Livingston. ਰੇਲ ਲਾਈਨ  ਪਾਰ ਕਰ ਰਿਹਾ ਸੀ ਕਿ ਅਚਾਨਕ ਟਰੱਕ ਬੇਕਾਬੂ ਹੋ ਗਿਆ ਜਿਸਨੂੰ ਸੰਭਾਲਣ ਦੀ ਕੋਸ਼ਿਸ਼ ਤਰਨਪ੍ਰੀਤ ਸਿੰਘ ਵਲੋਂ ਕੀਤੀ ਗਈ ਪਰੰਤੂ ਸਾਰੀ ਕੋਸ਼ਿਸ਼ ਅਸਫਲ ਰਹੀ ਅਤੇ ਦੂਜੇ ਪਾਸਿਓਂ  ਆ ਰਹੀ ਇੱਕ ਮਾਲ ਗੱਡੀ ਰੇਲ ਦੀ ਚਪੇਟ ਵਿਚ ਟਰੱਕ ਆ ਗਿਆ।  ਮਾਲ ਗੱਡੀ ਅਤੇ ਟਰੱਕ ਦੀ ਟਕਰ ਇੰਨੀ ਭਿਆਨਕ ਸੀ ਕਿ ਜਿੱਥੇ ਤਰਨਪ੍ਰੀਤ ਸਿੰਘ ਦਾ ਟੱਰਕ ਅੱਗ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਸੜ ਗਿਆ, ਉੱਥੇ ਹੀ ਮਾਲ ਗੱਡੀ ਦੇ ਕਈ ਡੱਬਿਆਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਰਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਦੂਸਰਾ ਸਾਥੀ ਜਿਸਦੀ ਪਹਿਚਾਣ ਜਲਧੰਰ ਵਾਸੀ ਦੇ ਰੂਪ ਵਿੱਚ ਹੋਈ ਹੈ। ਤਰਨਪ੍ਰੀਤ ਸਿੰਘ ਦੀ ਮੌਤ ਦੀ ਖਬਰ ਜਦੋਂ ਉਸਦੇ ਜੱਦੀ ਪਿੰਡ ਦੌਲਤਪੁਰ ਵਿੱਚ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਮਾਤਮ ਛਾ ਗਿਆ। ਪਿੰਡ ਵਾਸੀ ਅਤੇ ਰਿਸ਼ਤੇਦਾਰ ਤਰਨਪ੍ਰੀਤ ਦੇ ਪਿਤਾ ਅਤੇ ਭਰਾ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ।
ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ। ਮਿਰਤਕ ਤਰਨਪ੍ਰੀਤ ਸਿੰਘ ਦੀ ਲਾਸ਼ ਉਸਦੀ ਪਿੰਡ ਲਿਆਉਣ ਸੰਬੰਧੀ ਬੋਲਦਿਆਂ ਕਿਹਾ ਕਿ ਦੋਵੇਂ ਲਾਸ਼ਾਂ  ਅੱਗ ਨਾਲ ਸੜ ਜਾਣ ਕਰਕੇ ਲਾਸ਼ਾਂ ਕਾਫੀ ਖਰਾਬ ਹੋ ਚੁੱਕੀਆਂ ਹਨ ਇਸ ਲਈ ਲਾਸ਼ਾਂ ਇੱਧਰ ਲਿਆਉਣੀਆਂ ਮੁਸ਼ਕਿਲ ਹਨ।
Published by: Ashish Sharma
First published: June 30, 2021, 5:34 PM IST
ਹੋਰ ਪੜ੍ਹੋ
ਅਗਲੀ ਖ਼ਬਰ