Home /News /international /

ਨਸਲੀ ਹਿੰਸਾ ਦੇ ਸ਼ਿਕਾਰ ਭਾਰਤੀ ਇੰਜੀਨੀਅਰ ਦੀ ਪਤਨੀ ਜਾਵੇਗੀ ਅਮਰੀਕਾ

ਨਸਲੀ ਹਿੰਸਾ ਦੇ ਸ਼ਿਕਾਰ ਭਾਰਤੀ ਇੰਜੀਨੀਅਰ ਦੀ ਪਤਨੀ ਜਾਵੇਗੀ ਅਮਰੀਕਾ

ਟਰੰਪ ਵੱਲੋਂ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਮਿਲਿਆ ਸੱਦਾ ਪੱਤਰ 

ਟਰੰਪ ਵੱਲੋਂ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਮਿਲਿਆ ਸੱਦਾ ਪੱਤਰ 

  • Share this:

    ਟਰੰਪ ਵੱਲੋਂ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਮਿਲਿਆ ਸੱਦਾ ਪੱਤਰ 


    ਵਾਸ਼ਿੰਗਟਨ : ਅਮਰੀਕਾ ਵਿੱਚ ਨਸਲੀ ਹਿੰਸਾ ਦਾ ਸ਼ਿਕਾਰ ਬਣੇ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨੰਨਿਆ ਦੁਮਾਲਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ 'ਸਟੇਟ ਆਫ਼ ਦੀ ਯੂਨੀਅਨ' ਸੰਬੋਧਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਪਿਛਲੇ ਸਾਲ ਓਲੇਥ ਸ਼ਹਿਰ ਦੇ ਇੱਕ ਬਾਰ ਵਿੱਚ ਯੂਐਸ ਨੇਵੀ ਦੇ ਇੱਕ ਸਾਬਕਾ ਜਵਾਨ ਨੇ ਦੁਮਾਲਾ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਤੀ ਦੀ ਮੌਤ ਦੇ ਬਾਅਦ 32 ਸਾਲਾ ਦੁਮਾਲਾ ਨੂੰ ਅਮਰੀਕਾ ਵਿੱਚ ਰਹਿਣ ਦਾ ਹੱਕ ਗਵਾਉਣਾ ਪਿਆ ਸੀ, ਕਿਉਂਕਿ ਉਸ ਨੂੰ ਉੱਥੇ ਰਹਿਣ ਦਾ ਹੱਕ ਕੁਚੀਭੋਟਲਾ ਦੀ ਪਤਨੀ ਹੋਣ ਦੇ ਨਾਤੇ ਮਿਲਿਆ ਹੋਇਆ ਸੀ।  ਹਾਲਾਂਕਿ, ਦੁਮਾਲਾ ਨੂੰ ਬਾਅਦ ਵਿੱਚ ਅਮਰੀਕਾ ਵਿੱਚ ਰਹਿਣ ਦਾ ਹੱਕ ਮਿਲ ਗਿਆ ਸੀ। ਉਸ ਨੂੰ ਟਰੰਪ ਨੇ ਸਟੇਟ ਆਫ਼ ਦੀ ਯੂਨੀਅਨ ਸੰਬੋਧਨ ਲਈ ਕਾਂਗਰਸ ਮੈਂਬਰ ਕੇਵਿਨ ਯੋਡਰ ਵੱਲੋਂ ਸੱਦਾ ਭੇਜਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ ਕਾਂਗਰਸ ਦੇ ਇੱਕ ਸਾਂਝੇ ਸੈਸ਼ਨ ਵਿੱਚ ਦਿੱਤੇ ਗਏ ਸਾਲਾਨਾ ਸੰਦੇਸ਼ ਨੂੰ 'ਸਟੇਟ ਆਫ਼ ਦੀ ਯੂਨੀਅਨ' ਸੰਬੋਧਨ ਕਿਹਾ ਜਾਂਦਾ ਹੈ। ਇਹ ਸੰਦੇਸ਼ 30 ਜਨਵਰੀ ਨੂੰ ਦਿੱਤਾ ਜਾਵੇਗਾ। ਰਿਪੋਰਟ ਵਿੱਚ ਭਾਰਤR ਅਤੇ ਭਾਰਤੀ ਅਧਿਕਾਰੀਆਂ 'ਤੇ ਕਾਂਗਰਸ ਕਾਕਸ ਦੇ ਮੈਂਬਰ ਯੋਡਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਇਮੀਗਰੇਸ਼ਨ ਮੁੱਦੇ ਨੂੰ ਲੈ ਕੇ ਉਹਨਾਂ ਦੇ ਇੰਨਾ ਉਤਸ਼ਾਹੀ ਹੋਣ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਭਾਰਤੀ ਭਾਈਚਾਰੇ ਅਤੇ ਹੋਰ ਪ੍ਰਵਾਸੀ ਸਮੂਹਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡਾ ਦੇਸ਼ ਦੂਸਰਿਆਂ ਨੂੰ ਪਿਆਰ ਕਰਨ ਵਾਲਾ ਮੁਲਕ ਹੈ, ਜਿਹੜਾ ਸਾਰਿਆਂ ਦਾ ਸਵਾਗਤ ਕਰਦਾ ਹੈ।

    First published:

    Tags: Donald John Trump, Donald Trump, Indian Engineer, Racial, Wife