HOME » NEWS » World

ਰਿਲੇਅ ਰੇਸ ਦੇ ਦੌਰਾਨ ਉਲਟ ਦਿਸ਼ਾ ਵਿਚ ਭੱਜਣ ਲੱਗੀ ਛੋਟੀ ਲੜਕੀ, ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਵੀਡਿਓ

News18 Punjabi | Trending Desk
Updated: July 21, 2021, 1:04 PM IST
share image
ਰਿਲੇਅ ਰੇਸ ਦੇ ਦੌਰਾਨ ਉਲਟ ਦਿਸ਼ਾ ਵਿਚ ਭੱਜਣ ਲੱਗੀ ਛੋਟੀ ਲੜਕੀ, ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਵੀਡਿਓ
ਰਿਲੇਅ ਰੇਸ ਦੇ ਦੌਰਾਨ ਉਲਟ ਦਿਸ਼ਾ ਵਿਚ ਭੱਜਣ ਲੱਗੀ ਛੋਟੀ ਲੜਕੀ, ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਵੀਡਿਓ

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡਿਆ ਤੇ ਅਕਸਰ ਕਈ ਵੀਡੀਓ ਵਾਇਰਲ ਹੁੰਦੇ ਹਨ ਜੋ ਤੁਹਾਡੇ ਚਿਹਰੇ 'ਤੇ ਮੁਸਕੁਰਾਹਟ ਲਿਆਉਣ ਦਾ ਕੰਮ ਕਰਦੇ ਹਨ। ਇਸ ਵਾਰ ਵੀ ਇੰਟਰਨੈਟ ਤੇ ਇਕ ਅਜਿਹਾ ਹੀ ਵੀਡਿਓ ਵਾਇਰਲ ਹੋ ਰਿਹਾ ਹੈ ਜੋ ਤੁਹਾਡਾ ਦਿਨ ਖੁਸ਼ਨੁਮਾ ਕਰ ਦੇਗਾ। ਇਸ ਮਨਮੋਹਣੀ ਕਲਿੱਪ ਨੂੰ ਭਾਰਤੀ ਜੰਗਲਾਤ ਸੇਵਾਵਾਂ ਦੇ ਅਧਿਕਾਰੀ ਸੁਸਾਂਤਾ ਨੰਦਾ ਨੇ ਸਾਂਝਾ ਕੀਤਾ ਹੈ।

ਇਸ ਵਾਇਰਲ ਵੀਡੀਓ ਨੂੰ ਸਪੱਸ਼ਟ ਤੌਰ ਤੇ ਪਹਾੜੀਆਂ ਵਿੱਚ ਇੱਕ ਖੇਡ ਪ੍ਰੋਗਰਾਮ ਦੌਰਾਨ ਰਿਕਾਰਡ ਕੀਤਾ ਗਿਆ ਹੈ। ਇਸ ਵੀਡਿਉ ਵਿਚ ਛੋਟੇ ਬੱਚਿਆਂ ਵਿਚਕਾਰ ਰਿਲੇਅ ਦੌੜ ਕਰਾਈ ਜਾ ਰਹੀ ਹੈ।ਇਸ ਦੌੜ ਦੇ ਨਿਯਮਾਂ ਮੁਤਾਬਕ, ਦੌੜਾਕ ਨੂੰ ਆਪਣਾ ਰਾਉਂਡ ਪੂਰਾ ਕਰਨ ਤੋਂ ਬਾਅਦ ਆਪਣੀ ਟੀਮ ਦੇ ਮੈਂਬਰ ਨੂੰ ਇੱਕ ਸੋਟੀ ਜਾਂ ਡਾਂਗ ਦੇ ਕੇ ਪਾਸ ਕਰਨਾ ਪੈਂਦਾ ਹੈ।

ਇਸ ਵੀਡਿਉ ਦੇ ਵਿਚ ਤੁਸੀਂ ਦੇਖੋਗੇ ਕਿ ਦੌੜ ਦੇ ਪਹਿਲੇ ਗੇੜ ਵਿਚ ਹਿੱਸਾ ਲੈਣ ਵਾਲੇ ਬੱਚੇ ਬਿਲਕੁਲ ਸਹੀ ਤਰ੍ਹਾਂ ਆਪਣਾ ਕੰਮ ਕਰਦੇ ਹਨ। ਪਰ ਜਦੋਂ ਦੂਜੇ ਰਾਉਂਡ ਵਿਚ ਪਾਸ ਕਰਨ ਦੀ ਬਾਰੀ ਆਉਂਦੀ ਹੈ ਤਾਂ ਤਿੰਨ ਛੋਟੀ ਕੁੜ੍ਹੀਆਂ ਵਿਚੋਂ ਲਾਲ ਟੀ-ਸ਼ਰਟ ਪਹਿਨੀ ਹੋਈ ਲੜਕੀ ਆਪਣੀ ਦਿਸ਼ਾ ਦੇ ਵਿਪਰੀਤ ਦਿਸ਼ਾ ਵਿਚ ਭੱਜਣ ਲੱਗ ਪਈ। ਇਸ ਨੂੰ ਵੇਖਦਿਆਂ, ਦੌੜ ਦੇ ਪ੍ਰਬੰਧਕ ਉਸ ਨੂੰ ਰੋਕਣ ਲਈ ਛੋਟੀ ਲੜਕੀ ਦੇ ਪਿੱਛੇ ਭੱਜੇ ਪਰ ਉਹ ਇੰਨੀ ਦ੍ਰਿੜਤਾ ਨਾਲ ਦੌੜ ਰਹੀ ਸੀ ਕਿ ਵੀਡੀਓ ਖਤਮ ਹੋਣ ਤੱਕ ਉਹ ਪਿੱਛੇ ਨਹੀਂ ਮੁੜੀ।ਇਸ ਛੋਟੀ ਬੱਚੀ ਦੀ ਇਸ ਮਾਸੂਮ ਹਰਕਤ ਨੂੰ ਦੇਖਕੇ ਉਥੇ ਮੌਜੂਦ ਲੋਕ ਉੱਚੀ ਆਵਾਜ਼ ਵਿਚ ਹੱਸਣ ਲੱਗ ਪਏ। ਕਲਿੱਪ ਨੂੰ ਸਾਂਝਾ ਕਰਦੇ ਸਮੇਂ, ਸੁਸਾਂਤਾ ਨੇ ਲਿਖਿਆ, "ਮਾਸੂਮਤਾ ਇਕ ਕਿਸਮ ਦਾ ਪਾਗਲਪਨ ਹੈ।" ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ, ਇਹ ਵੀਡੀਓ 24 ਹਜ਼ਾਰ ਵਿਯੂਜ਼ ਨੂੰ ਪਾਰ ਕਰ ਚੁੱਕੀ ਹੈ ਅਤੇ ਲੋਕੀਂ ਇਸ ਵੀਡਿਉ ਨੂੰ ਬਹੁਤ ਪਸੰਦ ਕਰ ਰਹੇ ਹਨ।
Published by: Ramanpreet Kaur
First published: July 21, 2021, 1:04 PM IST
ਹੋਰ ਪੜ੍ਹੋ
ਅਗਲੀ ਖ਼ਬਰ