Home /News /international /

VIDEO: ਪਾਕਿ MP ਦੀ ਵੀਡੀਓ ਵਾਇਰਲ, 'ਟਿਪ ਟਿਪ ਬਰਸਾ ਪਾਣੀ' ਕੀਤਾ ਜ਼ਬਰਦਸਤ ਡਾਂਸ

VIDEO: ਪਾਕਿ MP ਦੀ ਵੀਡੀਓ ਵਾਇਰਲ, 'ਟਿਪ ਟਿਪ ਬਰਸਾ ਪਾਣੀ' ਕੀਤਾ ਜ਼ਬਰਦਸਤ ਡਾਂਸ

Aamir Liaquat Hussain Dance Video: ਅਸਲ ਵਿੱਚ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਤੇ ਨੇਤਾ ਆਮਿਰ ਲਿਆਕਤ ਹੁਸੈਨ (Aamir Liaquat Hussain) ਨੇ ਕੈਟਰੀਨਾ ਕੈਫ ਦੇ ਇਸ ਗੀਤ 'ਤੇ ਘੈਂਟ ਡਾਂਸ ਕੀਤਾ। ਆਮਿਰ ਕਿਸੇ ਪ੍ਰੋਗਰਾਮ ਵਿੱਚ 'ਟਿਪ ਟਿਪ ਬਰਸਾ ਪਾਣੀ' ਗੀਤ 'ਤੇ ਧੜੱਲੇਦਾਰ ਡਾਂਸ ਕਰਦੇ ਵਿਖਾਈ ਦਿੱਤੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
 • Share this:

  Aamir Liaquat Hussain Dance Video: ਅਕਸ਼ੈ ਕੁਮਾਰ (Akshay Kumar) ਅਤੇ ਰਵੀਨਾ ਟੰਡਨ (Raveena Tandon) ਦੀ ਫ਼ਿਲਮ 'ਮੋਹਰਾ' ਦਾ ਇੱਕ ਗੀਤ 'ਟਿਪ ਟਿਪ ਬਰਸਾ ਪਾਣੀ' (Tip Tip Barsa Pani) ਪਿਛਲੇ 27 ਸਾਲਾਂ ਤੋਂ ਲੋਕਾਂ ਵਿੱਚ ਮਸ਼ਹੂਰ ਹੈ। ਉਥੇ ਹੀ, ਇਸ ਗੀਤ 'ਤੇ ਅਕਸ਼ੈ ਕੁਮਾਰ ਦੀ ਹੁਣੇ ਆਈ ਫ਼ਿਲਮ ਸੂਰੀਆਵੰਸ਼ੀ (Suryavanshi) ਵਿੱਚ ਮੁੜ ਨਵਾਂ ਕਰਕੇ ਗਾਇਆ ਗਿਆ ਸੀ, ਜਿਸ ਵਿੱਚ ਅਕਸ਼ੈ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਇਸ ਦੁਬਾਰਾ ਬਣਾਏ ਗਏ ਗੀਤ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਉਥੇ ਇੱਕ ਵਾਰੀ ਮੁੜ ਇਹ ਗੀਤ ਹੁਣ ਚਰਚਾਵਾਂ ਵਿੱਚ ਹੈ।

  ਅਸਲ ਵਿੱਚ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਤੇ ਨੇਤਾ ਆਮਿਰ ਲਿਆਕਤ ਹੁਸੈਨ (Aamir Liaquat Hussain) ਨੇ ਕੈਟਰੀਨਾ ਕੈਫ ਦੇ ਇਸ ਗੀਤ 'ਤੇ ਘੈਂਟ ਡਾਂਸ ਕੀਤਾ। ਆਮਿਰ ਕਿਸੇ ਪ੍ਰੋਗਰਾਮ ਵਿੱਚ 'ਟਿਪ ਟਿਪ ਬਰਸਾ ਪਾਣੀ' ਗੀਤ 'ਤੇ ਧੜੱਲੇਦਾਰ ਡਾਂਸ ਕਰਦੇ ਵਿਖਾਈ ਦਿੱਤੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ, ਆਮਿਰ ਅਗਸਤ 2018 ਤੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ। ਇਸ ਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਡਾਂਸ ਦੀ ਵੀਡੀਓ ਸ਼ੇਅਰ ਹੁੰਦਿਆਂ ਹੀ ਵਾਇਰਲ ਹੋ ਗਈ ਹੈ।

  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਸਾਂਸਦ ਆਮਿਰ ਲਿਆਕਤ ਹੁਸੈਨ (Aamir Liaquat Hussain Viral Video) ਵਧੀਆ ਡਾਂਸ ਵੀ ਕਰ ਲੈਂਦੇ ਹਨ। ਉਨ੍ਹਾਂ ਦੀ ਡਾਂਸ ਵੀਡੀਓ ਵੇਖਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰੇਗਾ। ਅਸਲ ਵਿੱਚ ਸਭ ਤੋਂ ਪਹਿਲਾਂ ਤੈਮੂਰ ਜਮਾਨ ਨਾਂਅ ਦੇ ਇੱਕ ਯੂਜ਼ਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਮਿਰ ਦੀ ਵੀਡੀਓ ਸ਼ੇਅਰ ਕੀਤੀ, ਜਿਸ ਪਿੱਛੋਂ ਟਵਿੱਟਰ ਯੂਜਰ ਅਮਨ ਮਲਿਕ ਨੇ ਦੱਸਿਆ ਕਿ ਇਸ ਵੀਡੀਓ ਵਿੱਚ ਡਾਂਸ ਕਰ ਰਹੇ ਸ਼ਖਸ਼ ਪਾਕਿਸਤਾਨ ਸੰਸਦ ਮੈਂਬਰ ਹੈ।

  ਇੰਟਰਨੈਟ 'ਤੇ ਛਾਈ ਆਮਿਰ ਦੀ ਵੀਡੀਓ

  ਸੋਸ਼ਲ ਮੀਡੀਆ 'ਤੇ ਹੁਣ ਪਾਕਿਸਤਾਨ ਦੇ ਆਮਿਰ ਲਿਆਕਤ ਹੁਸੈਨ ਦੀ ਵੀਡੀਓ (Aamir Dance Video) ਛਾਈ ਹੋਈ ਹੈ। ਲੋਕ ਧੜੱਲੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਨ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਿਹੜੇ ਪ੍ਰੋਗਰਾਮ ਦੀ ਹੈ। ਦੱਸ ਦੇਈਏ, ਅਕਸ਼ੈ ਕੁਮਾਰ ਦੀ ਫ਼ਿਲਮ 'ਸੂਰੀਆਵੰਸ਼ੀ' ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ।

  Published by:Krishan Sharma
  First published:

  Tags: Akshay Kumar, Entertainment news, Katrina Kaif, Pakistan, Pakistan government, Social media, Viral video