Home /News /international /

Video- ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਮਿਲੇ ਵਿਛੜੇ ਭਰਾ, 25 ਸਾਲ ਬਾਅਦ ਹੋਈ ਮੁਲਾਕਾਤ ਤਾਂ ਹੰਝੂ ਨਾ ਰੋਕ ਸਕੇ

Video- ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਮਿਲੇ ਵਿਛੜੇ ਭਰਾ, 25 ਸਾਲ ਬਾਅਦ ਹੋਈ ਮੁਲਾਕਾਤ ਤਾਂ ਹੰਝੂ ਨਾ ਰੋਕ ਸਕੇ

Video- ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਮਿਲੇ ਵਿਛੜੇ ਭਰਾ, 25 ਸਾਲ ਬਾਅਦ ਹੋਈ ਮੁਲਾਕਾਤ ਤਾਂ ਹੰਝੂ ਨਾ ਰੋਕ ਸਕੇ

Video- ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਮਿਲੇ ਵਿਛੜੇ ਭਰਾ, 25 ਸਾਲ ਬਾਅਦ ਹੋਈ ਮੁਲਾਕਾਤ ਤਾਂ ਹੰਝੂ ਨਾ ਰੋਕ ਸਕੇ

ਦਰਪਣ ਲਾਲ ਖੇਤਪਾਲ ਕਰਾਚੀ ਵਿਚ ਰਹਿੰਦਾ ਹੈ, ਜਦਕਿ ਸੁਨੀਲ ਖੇਤਪਾਲ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਰਹਿੰਦਾ ਹੈ। 25 ਸਾਲਾਂ ਬਾਅਦ ਹੁਣ ਇਹ ਦੋਵੇਂ ਭਰਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਨਤਮਸਤਕ ਹੋਏ, ਜਿੱਥੇ ਦੋਵਾਂ ਭਰਾਵਾਂ ਨੇ ਇੱਕ ਦੂਜੇ ਦੇ ਦਰਸ਼ਨ ਕਰਕੇ ਇੱਕ ਦੂਜੇ ਨੂੰ ਗਲੇ ਲਗਾਇਆ। ਦੋਵਾਂ ਭਰਾਵਾਂ ਦਾ ਇਹ ਭਾਵੁਕ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: 25 ਸਾਲ ਪਹਿਲਾਂ ਸਿੰਧੀ ਚਚੇਰੇ ਭਰਾ ਦਰਪਨ ਲਾਲ ਖੇਤਪਾਲ ਅਤੇ ਸੁਨੀਲ ਖੇਤਪਾਲ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਦਰਪਣ ਲਾਲ ਖੇਤਪਾਲ ਕਰਾਚੀ ਵਿਚ ਰਹਿੰਦਾ ਹੈ, ਜਦਕਿ ਸੁਨੀਲ ਖੇਤਪਾਲ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਰਹਿੰਦਾ ਹੈ। 25 ਸਾਲਾਂ ਬਾਅਦ ਹੁਣ ਇਹ ਦੋਵੇਂ ਭਰਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਨਤਮਸਤਕ ਹੋਏ, ਜਿੱਥੇ ਦੋਵਾਂ ਭਰਾਵਾਂ ਨੇ ਇੱਕ ਦੂਜੇ ਦੇ ਦਰਸ਼ਨ ਕਰਕੇ ਇੱਕ ਦੂਜੇ ਨੂੰ ਗਲੇ ਲਗਾਇਆ। ਦੋਵਾਂ ਭਰਾਵਾਂ ਦਾ ਇਹ ਭਾਵੁਕ ਵੀਡੀਓ ਅੱਜਕਲ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ।

  ਹਾਲ ਹੀ ਵਿੱਚ, 100 ਦੇ ਕਰੀਬ ਸਿੱਖ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਵਿਸ਼ਰਾਮ ਸਥਾਨ 'ਤੇ ਮੱਥਾ ਟੇਕਣ ਲਈ ਪਾਕਿਸਤਾਨ ਦੇ ਕਰਤਾਰਪੁਰ ਗੁਰਦੁਆਰਾ ਸਾਹਿਬ ਗਏ ਸਨ। ਜਿੱਥੇ ਇਨ੍ਹਾਂ ਸ਼ਰਧਾਲੂਆਂ ਨੇ 4.7 ਕਿਲੋਮੀਟਰ ਲੰਬੇ ਵੀਜ਼ਾ-ਮੁਕਤ ਲਾਂਘੇ ਦੀ ਯਾਤਰਾ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਸਨੇਹੀਆਂ ਨਾਲ ਕੁਝ ਸਮਾਂ ਬਿਤਾਇਆ ਅਤੇ ਨਵੇਂ ਅਤੇ ਪੁਰਾਣੇ ਸਮਿਆਂ ਨੂੰ ਯਾਦ ਕੀਤਾ। ਕਾਰੀਡੋਰ ਨੇ ਇੱਕ ਵਾਰ ਫਿਰ ਦੋ ਵਿਛੜੇ ਭਰਾਵਾਂ ਨੂੰ ਮਿਲ ਦਿੱਤਾ।

  ਦਰਪਣ ਲਾਲ 1997 ਵਿੱਚ ਕਰਾਚੀ ਵਿੱਚ ਵਸ ਗਿਆ ਸੀ।

  ਦਰਅਸਲ, ਜਿੱਥੇ ਦਰਪਨ ਲਾਲ ਖੇਤਪਾਲ 1997 ਵਿੱਚ ਆਪਣੇ ਪਰਿਵਾਰ ਨਾਲ ਕਰਾਚੀ ਵਿੱਚ ਰਹਿ ਗਏ ਸਨ, ਉੱਥੇ ਹੀ ਸੁਨੀਲ ਆਪਣੇ ਪਰਿਵਾਰ ਨਾਲ ਭਾਰਤ ਆਇਆ ਸੀ। ਸਰਹੱਦ ਕਾਰਨ ਇਹ ਸਿੰਧੀ ਪਰਿਵਾਰ ਇੱਕ ਦੂਜੇ ਤੋਂ ਵਿਛੜ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਦਰਪਣ ਲਾਲ ਖੇਤਪਾਲ ਨੇ ਦੱਸਿਆ ਕਿ ਉਸ ਦਾ ਪਾਲਣ ਪੋਸ਼ਣ ਸੁਨੀਲ ਦੇ ਪਿਤਾ ਨੇ ਕੀਤਾ ਹੈ।


  ਦਰਪਨ ਲਾਲ ਖੇਤਪਾਲ ਦਾ ਕਹਿਣਾ ਹੈ- ‘ਸੁਨੀਲ ਦੇ ਪਿਤਾ ਨੇ ਮੈਨੂੰ ਪਾਲਿਆ, ਪਰ ਮੈਂ ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਭਾਰਤ ਨਹੀਂ ਜਾ ਸਕਿਆ।’ ਦੂਜੇ ਪਾਸੇ ਸੁਨੀਲ ਦਾ ਕਹਿਣਾ ਹੈ ਕਿ ਪਾਕਿਸਤਾਨ ਜਾਣ ਲਈ ਪਾਸਪੋਰਟ ‘ਤੇ ਮੋਹਰ ਲੱਗੀ ਹੋਣੀ ਚਾਹੀਦੀ ਹੈ ਅਤੇ ਫਿਰ ਇਸ ਕਾਰਨ ਪੱਛਮੀ ਦੇਸ਼ਾਂ ਦੀ ਯਾਤਰਾ ਵਿਚ ਦਿੱਕਤ ਆਉਣ ਕਾਰਨ ਉਹ ਆਪਣੇ ਚਚੇਰੇ ਭਰਾ ਨੂੰ ਮਿਲਣ ਲਈ ਪਾਕਿਸਤਾਨ ਨਹੀਂ ਜਾ ਸਕਿਆ। ਦੋਵਾਂ ਭਰਾਵਾਂ ਨੇ ਇੱਥੇ ਇੱਕ ਦੂਜੇ ਨਾਲ ਸਮਾਂ ਬਿਤਾਇਆ ਅਤੇ ਫਿਰ ਲੰਗਰ ਹਾਲ ਵਿੱਚ ਦੋਵਾਂ ਨੇ ਇਕੱਠਿਆਂ ਲੰਗਰ ਛੱਕਿਆ।

  ਸੁਨੀਲ ਖੇਤਪਾਲ ਦਾ ਕਹਿਣਾ ਹੈ- 'ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨ ਆਏ ਸਨ ਅਤੇ ਇੱਥੇ ਮੇਰੇ ਭਰਾ ਨਾਲ ਮੁਲਾਕਾਤ ਹੋਈ। ਮੈਂ ਇੰਦੌਰ ਤੋਂ ਆਇਆ ਹਾਂ ਅਤੇ ਮੇਰਾ ਚਚੇਰਾ ਭਰਾ ਕਰਾਚੀ ਤੋਂ ਹੈ। ਅਸੀਂ ਇੱਥੇ ਪਹੁੰਚਣ ਲਈ ਦੋ ਦਿਨ ਦਾ ਸਫ਼ਰ ਕੀਤਾ। ਅਸੀਂ ਮਿਲ ਸਕੇ ਹਾਂ ਅਤੇ ਇਸ ਕੋਰੀਡੋਰ ਨੂੰ ਬਣਾਏ ਜਾਣ ਅਤੇ ਵੀਜ਼ਾ-ਮੁਕਤ ਯਾਤਰਾ ਸੰਭਵ ਬਣਾਉਣ ਲਈ ਅਸੀਂ ਧੰਨਵਾਦੀ ਹਾਂ।
  Published by:Ashish Sharma
  First published:

  Tags: Kartarpur Corridor, Pakistan, Pakistan government

  ਅਗਲੀ ਖਬਰ