HOME » NEWS » World

ਮੋਬਾਈਲ ਚਲਾਉਣ ’ਚ ਰੁੱਝੀ ਮਹਿਲਾ ਟ੍ਰੇਨ 'ਚ ਚੜ੍ਹਨ ਦੀ ਥਾਂ ਟਰੈਕ 'ਤੇ ਡਿੱਗੀ

News18 Punjab
Updated: November 5, 2019, 1:02 PM IST
ਮੋਬਾਈਲ ਚਲਾਉਣ ’ਚ ਰੁੱਝੀ ਮਹਿਲਾ ਟ੍ਰੇਨ 'ਚ ਚੜ੍ਹਨ ਦੀ ਥਾਂ ਟਰੈਕ 'ਤੇ ਡਿੱਗੀ
News18 Punjab
Updated: November 5, 2019, 1:02 PM IST
ਮੋਬਾਈਲ ਤੇ ਲੋਕੀ ਅੱਜ ਕਲ ਇਨ੍ਹਾਂ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਹੋਰ ਕੁੱਝ ਨਜ਼ਰ ਹੀ ਨਹੀਂ ਆਉਂਦਾ। ਸੜਕਾਂ ਤੇ ਵੀ ਲੋਕੀ ਅਕਸਰ ਮੋਬਾਈਲ ਵਰਤਦੇ ਹੋਏ ਨਜ਼ਰ ਆਉਂਦੇ ਹਨ। ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚਲਦੇ ਹੋਏ ਮੋਬਾਈਲ ਵਰਤਣ ਵਾਲੇ ਲੋਕਾਂ ਲਈ ਇਕ ਅਲਗ ਸੜਕ ਬਣਾਈ ਜਾਵੇ। ਅਜਿਹਾ ਹੀ ਕੁੱਝ ਮਾਮਲਾ ਸਪੇਨ ਦੇ ਮੈਡਰਿਡ ਤੋਂ ਸਾਮ੍ਹਣੇ ਆਇਆ ਹੈ ਜਿੱਥੇ ਔਰਤ ਮੋਬਾਈਲ ਵਿਚ ਇੰਨੀ ਰੁੱਝੀ ਹੋਈ ਸੀ ਕਿ ਉਸ ਨੂੰ ਦੇਖਦੇ ਹੋਏ ਉਹ ਰੇਲਵੇ ਟਰੈਕ 'ਤੇ ਜਾ ਡਿੱਗੀ। ਰੇਲਵੇ ਸਟੇਸ਼ਨ ਦੀ ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਵੀਡੀਓ ਨੂੰ ਮੈਟਰੋ ਡੀ ਮੈਡਰਿਡ ਨੇ 24 ਅਕਤੂਬਰ ਨੂੰ ਸਾਂਝਾ ਕੀਤਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਔਰਤ ਮੋਬਾਈਲ 'ਤੇ ਰੁੱਝੀ ਹੋਈ ਹੈ ਅਤੇ ਤੁਰਦਿਆਂ-ਫਿਰਦਿਆਂ ਉਹ ਟਰੈਕ' ਤੇ ਡਿੱਗ ਗਈ। ਸੀਬੀਐਸ ਨਿਊਜ਼ ਅਨੁਸਾਰ ਰੇਲਗੱਡੀ ਪਲੇਟਫਾਰਮ ‘ਤੇ ਜਿਵੇਂ ਹੀ ਪਹੁੰਚੀ ਤਾਂ ਇਹ ਵੀਡੀਓ ਖ਼ਤਮ ਹੋ ਗਈ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਔਰਤ ਨਾਲ ਕੀ ਹੋਇਆ ਹੈ। ਮੈਟਰੋ ਡੀ ਮੈਡਰਿਡ ਨੇ ਕਿਹਾ ਕਿ ਇਸ ਘਟਨਾ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਈ ਹੈ।

First published: November 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...