HOME » NEWS » World

Vietnam ‘ਚ ਮੰਦਿਰ ਦੀ ਖੁਦਾਈ ਦੌਰਾਨ 1100 ਸਾਲ ਪੁਰਾਣਾ ਸ਼ਿਵਲਿੰਗ ਮਿਲਿਆ

News18 Punjabi | News18 Punjab
Updated: May 27, 2020, 9:14 PM IST
share image
Vietnam ‘ਚ ਮੰਦਿਰ ਦੀ ਖੁਦਾਈ ਦੌਰਾਨ 1100 ਸਾਲ ਪੁਰਾਣਾ ਸ਼ਿਵਲਿੰਗ ਮਿਲਿਆ
Vietnam ‘ਚ ਮੰਦਿਰ ਦੀ ਖੁਦਾਈ ਦੌਰਾਨ 1100 ਸਾਲ ਪੁਰਾਣਾ ਸ਼ਿਵਲਿੰਗ ਮਿਲਿਆ

ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਹਾਲ ਹੀ ਵਿੱਚ ਇੱਕ ਪ੍ਰਾਜੈਕਟ ਦੀ ਖੁਦਾਈ ਦੌਰਾਨ 9ਵੀਂ ਸਦੀ ਦਾ ਸ਼ਿਵਲਿੰਗ ਮਿਲਿਆ ਹੈ।  ਇਹ ਸ਼ਿਵਲਿੰਗ ਰੇਤਲੇ ਪੱਥਰ ਦਾ ਹੈ ਅਤੇ ਇਸ ਨੂੰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ।

  • Share this:
  • Facebook share img
  • Twitter share img
  • Linkedin share img
ਏਐਸਆਈ ਨੇ ਹਾਲ ਹੀ ਵਿਚ ਵੀਅਤਨਾਮ ਵਿਚ ਖੁਦਾਈ ਦੌਰਾਨ ਰੇਤ ਦੇ ਪੱਥਰ ਨਾਲ ਬਣੀ ਇਕ ਵਿਸ਼ਾਲ ਸ਼ਿਵਲਿੰਗ ਵਿਚ ਹੈ। ਇਸ ਸ਼ਿਵਲਿੰਗ ਦੇ ਮਿਲਣ ਬਾਰੇ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਫੋਟੋਆਂ ਨਾਲ ਸਾਂਝੀ ਕੀਤੀ ਹੈ। ਵੀਅਤਨਾਮ ਦੱਖਣੀ ਪੂਰਬੀ ਏਸ਼ੀਆ ਦਾ ਇੱਕ ਬਹੁਤ ਹੀ ਸੁੰਦਰ ਅਤੇ ਸ਼ਾਂਤ ਦੇਸ਼ ਮੰਨਿਆ ਜਾਂਦਾ ਹੈ। ਭਾਰਤ ਨਾਲ ਇਸ ਦੇ ਸੰਬੰਧ ਬਹੁਤ ਪੁਰਾਣੇ ਸਮੇਂ ਤੋਂ ਹਨ।

ਪਹਿਲਾਂ ਵੀ ਇੱਥੋਂ 13 ਵੀਂ ਸਦੀ ਤਕ ਬੁੱਧ ਅਤੇ ਹਿੰਦੂ ਧਰਮ ਨਾਲ ਸਬੰਧਤ ਬਹੁਤ ਹੀ ਸੁੰਦਰ ਕਲਾਵਾਂ ਮਿਲੀਆਂ ਹਨ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਹਾਲ ਹੀ ਵਿੱਚ ਇੱਕ ਪ੍ਰਾਜੈਕਟ ਦੀ ਖੁਦਾਈ ਦੌਰਾਨ 9 ਵੀਂ ਸਦੀ ਦਾ ਸ਼ਿਵਲਿੰਗ ਪ੍ਰਾਪਤ ਕੀਤਾ। ਇਹ ਸ਼ਿਵਲਿੰਗ ਬਲੁਆ (ਰੇਤਲੇ) ਪੱਥਰ ਦਾ ਹੈ ਅਤੇ ਇਸ ਨੂੰ ਕਿਧਰੇ ਤੋਂ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਮਾਈ ਸੋਨ ਮੰਦਰ ਕੰਪਲੈਕਸ ਦੀ ਖੁਦਾਈ ਦੌਰਾਨ ਸ਼ਿਵਲਿੰਗ ਨੂੰ ਏ.ਐੱਸ.ਆਈ. ਨੂੰ ਮਿਲਿਆ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਏਐਸਆਈ ਟੀਮ ਨੂੰ ਵਧਾਈ ਦਿੱਤੀ
ਇਸ ਪ੍ਰਾਚੀਨ ਮੰਦਰ ਨੂੰ ਮਿਲਣ 'ਤੇ ਏਐਸਆਈ ਦੀ ਪ੍ਰਸ਼ੰਸਾ ਕਰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ' ਤੇ ਲਿਖਿਆ ਕਿ 9 ਵੀਂ ਸਦੀ ਦਾ ਅਖੰਡ ਬਲੁਆ ਪੱਥਰ ਸ਼ਿਵਲਿੰਗ ਵਿਅਤਨਾਮ ਦੇ ਮਾਈ ਸੋਨ ਮੰਦਰ ਕੰਪਲੈਕਸ ਵਿਚ ਚੱਲ ਰਹੇ ਬਚਾਅ ਪ੍ਰਾਜੈਕਟ ਦੀ ਤਾਜ਼ਾ ਖੋਜ ਹੈ। ਮੈਂ ਇਸ ਲਈ ਏਐਸਆਈ ਟੀਮ ਨੂੰ ਵਧਾਈ ਦਿੰਦਾ ਹਾਂ।

 
First published: May 27, 2020, 9:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading