HOME » NEWS » World

ਵੀਅਤਨਾਮ ਵਿੱਚ ਡਿਲੀਵਰੀ ਡਰਾਈਵਰ ਨੇ 12ਵੀਂ ਮੰਜ਼ਿਲ ਤੋਂ ਡਿੱਗੀ 2 ਸਾਲਾ ਬੱਚੀ ਦੀ ਬਚਾਈ ਜਾਨ, ਵੀਡੀਓ ਹੋਈ ਵਾਇਰਲ...

News18 Punjabi | News18 Punjab
Updated: March 6, 2021, 12:48 PM IST
share image
ਵੀਅਤਨਾਮ ਵਿੱਚ ਡਿਲੀਵਰੀ ਡਰਾਈਵਰ ਨੇ 12ਵੀਂ ਮੰਜ਼ਿਲ ਤੋਂ ਡਿੱਗੀ 2 ਸਾਲਾ ਬੱਚੀ ਦੀ ਬਚਾਈ ਜਾਨ, ਵੀਡੀਓ ਹੋਈ ਵਾਇਰਲ...

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਹਨੋਈ, ਵੀਅਤਨਾਮ (Hanoi, Vietnam) ਤੋਂ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਇੱਕ ਡਿਲਿਵਰੀ ਪਰਸਨ ਨੂੰ ਦੋ ਸਾਲਾਂ ਦੀ ਲੜਕੀ ਦੀ ਜਾਨ ਬਚਾਉਂਦੇ ਹੋਏ ਵੇਖ ਸਕਦੇ ਹੋ। ਆਦਮੀ ਜਿਸ ਦੀ ਪਹਿਚਾਣ ਨਗੁਯੇਨ ਨੋਗੋਸ ਮੈਨਹਮ (Nguyen Ngoc Manhm) ਵਜੋਂ ਹੋਈ ਹੈ, ਨੇ ਦੋ ਸਾਲਾ ਬੱਚੀ ਨੂੰ 12ਵੀਂ ਮੰਜ਼ਿਲ ਦੀ ਬਾਲਕਨੀ ਤੋਂ ਡਿੱਗਣ ਤੋਂ ਬਚਾ ਲਿਆ। ਬੱਚੀ ਨੂੰ ਬਚਾਉਂਦਿਆਂ ਦੀ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈਆਂ ਨੇ ਉਸ ਨੂੰ 'ਹੀਰੋ' ਦੱਸਿਆ ਹੈ।ਡੇਲੀ ਮੇਲ (Daily Mail) ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, 31 ਸਾਲਾ ਵਿਅਕਤੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਨੌਕਰੀ 'ਤੇ ਸੀ ਅਤੇ ਇੱਕ ਪੈਕੇਜ ਨੂੰ ਡਿਲਿਵਰ ਕਰਨ ਲਈ ਉਸ ਨੇ ਉਸ ਖੇਤਰ ਦਾ ਦੌਰਾ ਕੀਤਾ। ਜਦੋਂ ਉਹ ਆਪਣੇ ਟਰੱਕ ਵਿੱਚ ਉਡੀਕ ਕਰ ਰਿਹਾ ਸੀ ਤਾਂ ਉਸ ਨੇ ਇੱਕ ਛੋਟੀ ਜਿਹੀ ਲੜਕੀ ਨੂੰ ਇੱਕ ਉੱਚੀ ਇਮਾਰਤ ਦੀ ਬਾਲਕਨੀ ਤੋਂ ਲਟਕਦੇ ਹੋਏ ਵੇਖਿਆ। ਪੈਰਾਗੁਏਨ ਡਿਜੀਟਲ ਟੈਲੀਵੀਜ਼ਨ ਨੈੱਟਵਰਕ, ਯੂਨੀਕਾਨਲ (Paraguayan Digital Television Network, Unicanal) ਦੁਆਰਾ ਐੱਕਸੈੱਸਡ ਇੱਕ ਵੀਡੀਓ ਵਿੱਚ ਬੱਚੀ ਨੂੰ ਇੱਕ ਹੱਥ ਨਾਲ ਬਾਲਕਨੀ ਦੇ ਕਿਨਾਰੇ 'ਤੇ ਲਟਕਿਆ ਹੋਇਆ ਵੇਖਿਆ ਜਾ ਸਕਦਾ ਹੈ ਅਤੇ ਜਿੱਦਾਂ ਹੀ ਨਗੁਯੇਨ ਨੇ ਬੱਚੀ ਨੂੰ ਇਸ ਹਾਲਤ ਵਿੱਚ ਵੇਖਿਆ ਤਾਂ ਤੁਰੰਤ ਹਰਕਤ 'ਚ ਆਉਂਦਿਆਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ।

ਵੀਡੀਓ ਦਾ ਸੱਭ ਤੋਂ ਡਰਾਉਣਾ ਹਿੱਸਾ ਉਹ ਹੈ ਜਦੋਂ ਲੜਕੀ ਦਾ ਹੱਥ ਫ਼ਿਸਲ ਜਾਂਦਾ ਹੈ ਅਤੇ ਉਹ ਜ਼ਮੀਨ ਤੋਂ 164 ਫੁੱਟ ਦੀ ਉਚਾਈ, ਤੋਂ ਡਿੱਗਦੀ ਹੋਈ ਨਜ਼ਰ ਆਉਂਦੀ ਹੈ। ਖੁਸ਼ਕਿਸਮਤੀ ਨਾਲ ਜਦੋਂ ਇਹ ਘਟਨਾ ਵਾਪਰੀ ਨਗੁਯੇਨ ਪਹਿਲਾਂ ਹੀ ਉਸ ਸਥਾਨ 'ਤੇ ਪਹੁੰਚ ਗਿਆ ਸੀ ਜਿੱਥੇ ਉਹ ਉਸ ਨੂੰ ਫੜ ਸਕਦਾ ਸੀ ਅਤੇ ਚਮਤਕਾਰੀ ਢੰਗ ਨਾਲ ਬੱਚੀ ਉਸ ਦੀ ਗੋਦ 'ਚ ਆ ਕੇ ਡਿੱਗ ਪਈ।

ਇਸ ਘਟਨਾ ਬਾਰੇ ਦੱਸਦਿਆਂ ਨਗੁਯੇਨ ਨੇ ਕਿਹਾ ਕਿ ਜਦੋਂ ਉਹ ਆਪਣੇ ਟਰੱਕ 'ਚ ਬੈਠਾ ਹੋਇਆ ਸੀ ਤਾਂ ਉਸ ਨੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਪਰ ਉਸ ਵਕਤ ਉਸ ਨੇ ਇਸ ਉੱਤੇ ਇੰਨਾ ਧਿਆਨ ਨਹੀਂ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਇਸ ਵੱਲ ਉਸ ਦਾ ਧਿਆਨ ਉਸ ਸਮੇਂ ਗਿਆ ਜਦੋਂ ਉਸ ਨੇ ਕਿਸੀ ਨੂੰ ਸਹਾਇਤਾ ਲਈ ਚੀਕਦੇ ਹੋਏ ਸੁਣਿਆ।

ਉਸ ਨੇ ਅੱਗੇ ਕਿਹਾ, "ਜਦੋਂ ਇਹ ਘਟਨਾ ਵਾਪਰੀ ਤਾਂ ਮੈਂ ਬਹੁਤਾ ਨਹੀਂ ਸੋਚਿਆ। ਬੱਚੀ ਨੂੰ ਵੇਖਦਿਆਂ ਹੀ ਮੈਨੂੰ ਤੁਰੰਤ ਆਪਣੀ ਧੀ ਬਾਰੇ ਯਾਦ ਆ ਗਈ ਅਤੇ ਜਲਦੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਹ ਕਿਸ ਤਰ੍ਹਾਂ ਨਾਲ ਕਰ ਸਕਦਾ ਹਾਂ ਕਿਉਂਕਿ ਇਮਾਰਤ ਬਹੁਤ ਉੱਚੀ ਸੀ ਅਤੇ ਇਹ ਸੱਭ ਕੁੱਝ ਇੱਕ ਮਿੰਟ 'ਚ ਵਾਪਰਿਆ।"

ਉਸ ਨੂੰ ਫੜਨ ਤੋਂ ਤੁਰੰਤ ਬਾਅਦ ਉਸ ਨੇ ਛੋਟੀ ਕੁੜੀ ਨੂੰ ਜੱਫੀ ਪਾ ਲਈ। ਅਜਿਹਾ ਕਰਦੇ ਸਮੇਂ ਉਸ ਨੂੰ ਅਹਿਸਾਸ ਹੋਇਆ ਕਿ ਬੱਚੀ ਦੇ ਮੂੰਹ 'ਚੋਂ ਲਹੂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਲੜਕੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਕਿਵੇਂ ਬਦਲ ਗਈ ਹੈ ਇਸ ਬਾਰੇ ਗੱਲ ਕਰਦਿਆਂ ਨਗੁਯੇਨ ਨੇ ਦੱਸਿਆ ਕਿ ਉਸ ਨੂੰ ਲੋਕਾਂ ਵੱਲੋਂ ਆਨਲਾਈਨ ਬਹੁਤ ਪਿਆਰ ਮਿਲ ਰਿਹਾ ਹੈ। ਉਸ ਨੇ ਅੱਗੇ ਕਿਹਾ ਕਿ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ ਕਿਉਂਕਿ ਉਸ ਨੂੰ ਪਹਿਲਾਂ ਕਦੀ ਵੀ ਇੰਟਰਨੈੱਟ 'ਤੇ ਇੰਨਾ ਪਿਆਰ ਨਹੀਂ ਮਿਲਿਆ।
Published by: Anuradha Shukla
First published: March 6, 2021, 12:44 PM IST
ਹੋਰ ਪੜ੍ਹੋ
ਅਗਲੀ ਖ਼ਬਰ