ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ, 'ਚਾਂਦੀ ਦਾ ਚੰਮਚ ਲੈ ਕੇ ਪੈਦਾ ਹੋਣਾ!' ਇਸ ਦਾ ਮਤਲਬ ਹੈ ਉਹ ਲੋਕ ਜੋ ਅਮੀਰ ਘਰਾਂ ਵਿੱਚ ਜਨਮ ਲੈਂਦੇ ਹਨ ਅਤੇ ਜਨਮ ਦੇ ਨਾਲ ਹੀ ਬੇਅੰਤ ਦੌਲਤ ਦੇ ਮਾਲਕ ਬਣ ਜਾਂਦੇ ਹਨ। ਅਮਰੀਕਾ ਵਿੱਚ ਇੱਕ ਅਜਿਹੀ ਕੁੜੀ ਦਾ ਜਨਮ ਹੋਇਆ ਜੋ 6 ਸਾਲ ਦੀ ਉਮਰ ਵਿੱਚ ਕਰੋੜਪਤੀ ਬਣ ਗਈ ਸੀ।
ਆਪਣੀ ਸੁੰਦਰਤਾ ਲਈ, ਉਸ ਨੇ ਛੋਟੀ ਉਮਰ ਤੋਂ ਹੀ ਕਈ ਸੁੰਦਰਤਾ ਮੁਕਾਬਲੇ ਜਿੱਤੇ ਸਨ ਅਤੇ ਹੁਣ ਜਦੋਂ ਉਹ 15 ਸਾਲ ਦੀ ਹੈ, ਉਹ ਕਰੋੜਾਂ ਦੇ ਕਾਰੋਬਾਰ ਦੀ ਮਾਲਕ ਬਣ ਗਈ ਹੈ। ਸਾਲ 2006 ਵਿੱਚ ਜਨਮੀ ਇਜ਼ਾਬੇਲਾ ਬੈਰੇਟ 6 ਸਾਲ ਦੀ ਉਮਰ ਤੋਂ ਹੀ ਆਲੀਸ਼ਾਨ ਜੀਵਨ ਬਤੀਤ ਕਰ ਰਹੀ ਹੈ। ਉਸ ਕੋਲ ਕਾਰ ਚਲਾਉਣ ਲਈ ਇੱਕ ਡਰਾਈਵਰ ਸੀ ਅਤੇ ਜਦੋਂ ਉਹ 9 ਸਾਲ ਦੀ ਸੀ, ਉਹ ਮਹਿੰਗੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੀ ਸੀ।
ਇੰਨੀ ਛੋਟੀ ਉਮਰ ਵਿੱਚ, ਇਜ਼ਾਬੇਲ ਨੇ ਆਪਣੇ ਕੱਪੜਿਆਂ ਅਤੇ ਗਹਿਣਿਆਂ ਨਾਲ ਜੁੜੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਉਤਾਰ ਦਿੱਤਾ, ਜਿਸ ਤੋਂ ਬਾਅਦ ਉਹ ਕਰੋੜਪਤੀ ਬਣ ਗਈ।
ਕਈ ਫੈਸ਼ਨ ਮੁਕਾਬਲਿਆਂ ਵਿੱਚ ਭਾਗ ਲਿਆ
ਹੁਣ ਇਜ਼ਾਬੇਲ 15 ਸਾਲ ਦੀ ਹੈ ਅਤੇ ਹੁਣ ਤੱਕ ਉਹ ਨਿਊਯਾਰਕ ਫੈਸ਼ਨ ਵੀਕ 'ਚ ਮਾਡਲਿੰਗ ਵੀ ਕਰ ਚੁੱਕੀ ਹੈ। 15 ਸਾਲ ਦੀ ਉਮਰ ਵਿੱਚ, ਉਸਨੇ ਵੱਖ-ਵੱਖ ਫੈਸ਼ਨ ਮੁਕਾਬਲਿਆਂ ਵਿੱਚ 55 ਤਾਜ ਜਿੱਤੇ ਅਤੇ 85 ਖਿਤਾਬ ਵੀ ਉਸਦੇ ਨਾਮ ਕੀਤੇ। 'ਦਿ ਸਨ' ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਉਸ ਨੇ ਇਕ ਮੁਕਾਬਲੇ 'ਚ ਹਿੱਸਾ ਲਿਆ ਸੀ ਅਤੇ ਉਸ ਨੂੰ ਇਸ 'ਚ ਕੰਮ ਕਰਨਾ ਪਸੰਦ ਸੀ। ਇਸ ਤੋਂ ਬਾਅਦ ਉਹ ਹਿੱਸਾ ਲੈਂਦੀ ਰਹੀ। ਇਸ ਦੌਰਾਨ ਉਸ ਨੇ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਦੇ ਨਾਲ-ਨਾਲ ਅਧਿਆਪਕ ਬਣਨ ਦਾ ਸੁਪਨਾ ਦੇਖਿਆ।
ਕੁਝ ਸਮੇਂ ਬਾਅਦ, ਇਜ਼ਾਬੇਲ ਨੇ ਫੈਸ਼ਨ ਉਦਯੋਗ ਵਿੱਚ ਮੁਕਬਲੇਬਾਜ਼ੀ ਛੱਡਣ ਦਾ ਇਰਾਦਾ ਕੀਤਾ ਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ। ਹੁਣ ਉਸ ਦੇ ਕੋਲ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਅਤੇ ਮੇਕਅੱਪ ਤੱਕ ਦੇ ਕਈ ਬ੍ਰਾਂਡ ਹਨ। ਵੱਡੀ ਗੱਲ ਇਹ ਹੈ ਕਿ ਸਿਰਫ 15 ਸਾਲ ਦੀ ਉਮਰ 'ਚ ਹੀ ਇਜ਼ਾਬੇਲ ਦੀ ਨੈੱਟਵਰਥ 15 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਉਸ ਨੂੰ ਫਾਲੋ ਕਰਦੇ ਹਨ।
ਮਿਰਰ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਲੋਕ ਉਸ ਨੂੰ ਪ੍ਰੇਰਨਾਸਰੋਤ ਵਜੋਂ ਦੇਖਦੇ ਹਨ, ਇਸ ਲਈ ਉਸ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਹਾਲਾਂਕਿ ਇਸਾਬੇਲ ਦੀ ਮਾਂ ਸੂਜ਼ਨ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜਿਸ ਉਮਰ 'ਚ ਬੱਚੇ ਖੇਡਾਂ 'ਚ ਰੁਚੀ ਰੱਖਦੇ ਹਨ, ਉਸ ਉਮਰ 'ਚ ਇਜ਼ਾਬੇਲ ਮੇਕਅੱਪ ਪਾ ਕੇ ਫੈਸ਼ਨ ਸ਼ੋਅ 'ਚ ਹਿੱਸਾ ਲੈਂਦੀ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, America, Girl, Model