ਆਪਣੀ ਵਡਿਆਈ ਕਰਨ ਵਾਲੇ ਲੋਕਾਂ ਨਾਲ ਪਹਿਲੀ ਵਾਰ ਗੱਲਬਾਤ ਕਰ ਕੇ ਕੋਈ ਵੀ ਵਿਅਕਤੀ ਬੋਰ ਹੋ ਜਾਵੇਗਾ। ਕਿਉਂਕਿ ਅਜਿਹੇ ਲੋਕਾਂ ਕੋਲ ਖੁਦ ਦੀ ਵਡਿਆਈ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਹੁੰਦਾ। ਆਮ ਤੌਰ 'ਤੇ ਲੋਕ ਅਜਿਹਾ ਇਸ ਲਈ ਕਰਦੇ ਹਨ ਤਾਂ ਕਿ ਪਹਿਲੀ ਵਾਰ ਮਿਲਣ 'ਤੇ ਹੀ ਤੁਸੀਂ ਸਮਝ ਸਕੋ ਕਿ ਉਸ ਵਿਅਕਤੀ ਦੀ ਦੁਨੀਆ 'ਚ ਕਿੰਨੀ ਕੁ ਪੁੱਛ ਹੈ ਅਤੇ ਉਹ ਕਿੰਨਾ ਮਸ਼ਹੂਰ ਹੈ।
ਇੱਕ ਅਮਰੀਕੀ ਔਰਤ ਵੀ ਇਹੀ ਕੰਮ ਕਰਦੀ ਹੈ, ਪਰ ਉਸ ਦਾ ਤਰੀਕਾ ਬਹੁਤ ਵੱਖਰਾ ਅਤੇ ਕਾਫ਼ੀ ਅਜੀਬ ਹੈ। ਸੋਫੀਆ ਫ੍ਰੈਂਕਲਿਨ, ਜੋ ਕਿ ਅਮਰੀਕਾ ਵਿੱਚ ਰਹਿੰਦੀ ਹੈ, ਸੋਫੀਆ ਇੱਕ ਪੋਡਕਾਸਟ ਦੀ ਮੇਜ਼ਬਾਨੀ ਕਰਦੀ ਹੈ। ਡੇਲੀ ਸਟਾਰ ਵੈੱਬਸਾਈਟ ਦੇ ਮੁਤਾਬਕ, ਹਾਲ ਹੀ 'ਚ ਉਨ੍ਹਾਂ ਨੇ ਟਿਕਟੋਕ 'ਤੇ ਇਕ ਵੀਡੀਓ ਦੇ ਜ਼ਰੀਏ ਇਕ ਹੈਰਾਨੀਜਨਕ ਗੱਲ ਦਾ ਖੁਲਾਸਾ ਕੀਤਾ ਹੈ। ਇਸ ਵੀਡੀਓ ਨੂੰ ਸੋਫੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਵਾਇਰਲ ਹੁੰਦੀ ਵੀਡੀਓ 'ਚ ਸੋਫੀਆ ਔਰਤਾਂ ਨੂੰ ਡੇਟਿੰਗ ਦੀ ਸਲਾਹ ਦੇ ਰਹੀ ਹੈ। ਸੋਫੀਆ ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਜਦੋਂ ਉਹ ਪਹਿਲੀ ਵਾਰ ਕਿਸੇ ਅਜਨਬੀਆਂ ਨਾਲ ਡੇਟ 'ਤੇ ਜਾਂਦੀ ਹੈ ਤਾਂ ਉਹ ਯਕੀਨੀ ਤੌਰ 'ਤੇ ਉਸ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਹ ਕਾਫੀ ਮਸ਼ਹੂਰ ਹੈ।
ਉਸ ਨੇ ਦੱਸਿਆ- “ਜਦੋਂ ਮੈਂ ਕਿਸੇ ਅਣਜਾਣ ਵਿਅਕਤੀ ਨਾਲ ਡੇਟ 'ਤੇ ਜਾਂਦੀ ਹਾਂ, ਤਾਂ ਮੈਂ ਬਹਾਨੇ ਨਾਲ ਬਾਥਰੂਮ ਜਾਂਦੀ ਹਾਂ ਤੇ ਫਿਰ ਬਾਰਟੈਂਡਰ ਨੂੰ ਪੈਸੇ ਦੇ ਕੇ ਕਿਸੇ ਅਜਨਬੀ ਦੇ ਨਾਮ 'ਤੇ ਆਪਣੇ ਲਈ ਡਰਿੰਕ ਆਰਡਰ ਕਰਦੀ ਹਾਂ। ਜਦੋਂ ਉਹ ਡਰਿੰਕ ਮੇਰੇ ਮੇਜ਼ 'ਤੇ ਆਉਂਦਾ ਹੈ, ਤਾਂ ਮੇਰੇ ਨਾਲ ਡੇਟ 'ਤੇ ਆਉਣ ਵਾਲਾ ਵਿਅਕਤੀ ਸਮਝ ਜਾਂਦਾ ਹੈ ਕਿ ਮੇਰੇ ਕੋਲ ਵਿਕਲਪਾਂ ਦੀ ਕਮੀਂ ਨਹੀਂ ਹੈ।"
ਇੰਸਟਾਗ੍ਰਾਮ 'ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ : ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇੱਕ ਵਿਅਕਤੀ ਨੇ ਕਮੈਂਟ ਕੀਤਾ ਤੇ ਕਿਹਾ - ਇਹ ਗਲਤ ਹੈ ਪਰ ਮੈਂ ਇਸ ਦੀ ਕੋਸ਼ਿਸ਼ ਜ਼ਰੂਰ ਕਰਾਂਗਾ।
ਇਸ ਦੇ ਨਾਲ ਹੀ ਇਕ ਔਰਤ ਨੇ ਕਮੈਂਟ 'ਚ ਲਿਖਿਆ- ਅਗਲੀ ਵਾਰ ਜਦੋਂ ਮੈਂ ਆਪਣੇ ਮੰਗੇਤਰ ਨਾਲ ਡੇਟ 'ਤੇ ਜਾਵਾਂਗੀ ਤਾਂ ਮੈਂ ਵੀ ਅਜਿਹਾ ਹੀ ਕਰਾਂਗੀ। ਇੱਕ ਨੇ ਤਾਂ ਅਜਿਹੀ ਕਾਰਵਾਈ ਨੂੰ ਪੂਰੀ ਤਰ੍ਹਾਂ ਟਾਕਸਿਕ ਦੱਸਿਆ ਹੈ। ਇਕ ਨੇ ਤਾਂ ਔਰਤ ਨੂੰ ਤਾਅਨਾ ਦਿੰਦੇ ਹੋਏ ਕਿਹਾ ਕਿ ਉਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਸ ਨੂੰ ਪਹਿਲੀ ਡੇਟ 'ਤੇ ਜਾਣਾ ਪੈਂਦਾ ਹੈ, ਇਸ ਕਾਰਨ ਕੋਈ ਲੜਕਾ ਉਸ ਨੂੰ ਪਸੰਦ ਨਹੀਂ ਕਰ ਰਿਹਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, World