Home /News /international /

Viral: 12 ਸਾਲਾ ਧੀ ਦੀ ਮੌਤ ਪਿੱਛੋਂ ਮ੍ਰਿਤਕ ਦੇਹ ਨੂੰ ਨੁਹਾ ਰਹੀ ਸੀ ਮਾਂ, ਅਚਾਨਕ ਉਠ ਕੇ ਬੈਠ ਗਈ ਕੁੜੀ

Viral: 12 ਸਾਲਾ ਧੀ ਦੀ ਮੌਤ ਪਿੱਛੋਂ ਮ੍ਰਿਤਕ ਦੇਹ ਨੂੰ ਨੁਹਾ ਰਹੀ ਸੀ ਮਾਂ, ਅਚਾਨਕ ਉਠ ਕੇ ਬੈਠ ਗਈ ਕੁੜੀ

Viral: 12 ਸਾਲਾ ਧੀ ਦੀ ਮੌਤ ਪਿੱਛੋਂ ਮ੍ਰਿਤਕ ਦੇਹ ਨੂੰ ਨੁਹਾ ਰਹੀ ਸੀ ਮਾਂ, ਅਚਾਨਕ ਉਠ ਕੇ ਬੈਠ ਗਈ ਕੁੜੀ

Viral: 12 ਸਾਲਾ ਧੀ ਦੀ ਮੌਤ ਪਿੱਛੋਂ ਮ੍ਰਿਤਕ ਦੇਹ ਨੂੰ ਨੁਹਾ ਰਹੀ ਸੀ ਮਾਂ, ਅਚਾਨਕ ਉਠ ਕੇ ਬੈਠ ਗਈ ਕੁੜੀ

ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦਾ ਸਰੀਰ ਠੰਡਾ ਸੀ ਪਰ ਅਚਾਨਕ ਉਸ ਦੀ ਧੜਕਨ ਚੱਲਣ ਲੱਗੀ ਤੇ ਸਰੀਰ ਵੀ ਗਰਮ ਹੋ ਗਿਆ। ਉਸਨੇ ਆਪਣੀ ਮਾਂ ਨੂੰ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਲੇਟ ਗਈ ਅਤੇ ਡਾਕਟਰ ਨੂੰ ਬੁਲਾਇਆ ਗਿਆ। ਲੜਕੀ ਲਗਭਗ 1 ਘੰਟਾ ਜ਼ਿੰਦਾ ਰਹੀ ਪਰ ਬਚਾਈ ਨਹੀਂ ਜਾ ਸਕੀ।

ਹੋਰ ਪੜ੍ਹੋ ...
 • Share this:

  ਇੰਡੋਨੇਸ਼ੀਆ (Indonesia) ਦੇ ਈਸਟ ਜਾਵਾ (East java) ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 12 ਸਾਲਾ ਲੜਕੀ ਦੀ ਮੌਤ ਹੋ ਗਈ। ਜਦੋਂ ਬੱਚੇ ਦੀ ਮਾਂ ਉਸ ਦੀ ਮ੍ਰਿਤਕ ਦੇਹ ਨੂੰ ਨੁਹਾ ਰਹੀ ਸੀ, ਅਚਾਨਕ ਇਹ ਲੜਕੀ ਦੁਬਾਰਾ ਉਠ ਕੇ ਬੈਠ ਗਈ ਅਤੇ ਗੱਲਾਂ ਕਰਨ ਲੱਗੀ, ਹਾਲਾਂਕਿ, ਪਰਿਵਾਰ ਦੀ ਖੁਸ਼ੀ ਬਹੁਤੀ ਦੇਰ ਨਹੀਂ ਟਿਕ ਸਕੀ ਅਤੇ ਲਗਭਗ ਇੱਕ ਘੰਟੇ ਬਾਅਦ ਇਸ ਲੜਕੀ ਦੀ ਦੁਬਾਰਾ ਮੌਤ ਹੋ ਗਈ।

  ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦਾ ਸਰੀਰ ਠੰਡਾ ਸੀ ਪਰ ਅਚਾਨਕ ਉਸ ਦੀ ਧੜਕਨ ਚੱਲਣ ਲੱਗੀ ਤੇ ਸਰੀਰ ਵੀ ਗਰਮ ਹੋ ਗਿਆ। ਡੇਲੀ ਮੇਲ ਦੀ ਖ਼ਬਰ ਅਨੁਸਾਰ ਲੜਕੀ ਨੂੰ ਦੁਬਾਰਾ ਜ਼ਿੰਦਾ ਵੇਖ ਡਾਕਟਰਾਂ ਨੂੰ ਵੀ ਬੁਲਾਇਆ ਗਿਆ ਸੀ। ਡਾਕਟਰਾਂ ਨੇ ਲੜਕੀ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੀ।

  ਲੜਕੀ ਦਾ ਨਾਮ ਸੀਤੀ ਮਾਸਫੂਫਾਹ ਦੱਸਿਆ ਜਾ ਰਿਹਾ ਹੈ। ਲੜਕੀ ਨੂੰ 18 ਅਗਸਤ ਦੀ ਸ਼ਾਮ 6 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਡਾਕਟਰ ਮੁਹੰਮਦ ਸਾਲੇਹ, ਜਿਸ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ, ਨੇ ਦੱਸਿਆ ਕਿ ਲੜਕੀ ਨੂੰ ਭਿਆਨਕ ਸ਼ੂਗਰ ਦੀ ਸਮੱਸਿਆ ਸੀ ਜਿਸ ਕਾਰਨ ਉਸਦੇ ਅੰਗਾਂ ਨੇ ਕੰਮ ਕਰਨਾ ਬੰਦ ਹੋ ਗਿਆ ਸੀ। ਉਸ ਦੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਉਸ ਨੂੰ ਸ਼ਾਮ 7 ਵਜੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

  ਮੈਨੂੰ ਫੋਨ ਆਇਆ ਕਿ ਕੁੜੀ ਜ਼ਿੰਦਾ ਹੈ!

  ਡਾਕਟਰ ਨੇ ਦੱਸਿਆ ਕਿ ਲਗਭਗ ਇਕ ਘੰਟੇ ਬਾਅਦ ਉਸ ਨੂੰ ਫੋਨ ਆਇਆ ਕਿ ਲੜਕੀ ਜਿੰਦਾ ਹੈ ਅਤੇ ਉੱਠ ਕੇ ਬੈਠ ਗਈ। ਉਸਦੇ ਅਨੁਸਾਰ, ਲੜਕੀ ਦਾ ਦਿਲ ਫੇਲ ਹੋਇਆ ਸੀ ਅਤੇ ਇਹ ਸੰਭਵ ਨਹੀਂ ਸੀ। ਕਈ ਵਾਰ ਅਜਿਹੇ ਹਾਲਾਤ ਵਿਚ ਦਿਲ ਦੁਬਾਰਾ ਧੜਕਣ ਲੱਗ ਪੈਂਦਾ ਹੈ ਪਰ ਕਦੇ ਨਹੀਂ ਸੁਣਿਆ ਕਿ ਮਰੇ ਹੋਏ ਵਿਅਕਤੀ ਦੇ ਉੱਠ ਕੇ ਬੈਠਣਾ। ਡਾਕਟਰ ਨੇ ਕਿਹਾ ਕਿ ਸਾਲ 2007 ਵਿਚ, ਰੋਇਲ ਸੁਸਾਇਟੀ ਆਫ਼ ਮੈਡੀਸਨ ਦੇ ਜਰਨਲ ਵਿਚ ਅਜਿਹੇ ਕੇਸ ਬਾਰੇ ਇਕ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਸੀ, ਪਰ ਇਸ ਵਿਚ ਇਕ ਘੰਟਾ ਨਹੀਂ, 10 ਮਿੰਟਾਂ ਵਿਚ ਵਾਪਸ ਪਰਤਣ ਦੀ ਗੱਲ ਵੀ ਆਈ ਸੀ।

  ਲੜਕੀ ਦੇ ਪਿਤਾ ਨਾਗਸੀਓ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਮ੍ਰਿਤਕ ਦੇਹ ਨੂੰ ਨਹਾਇਆ ਜਾ ਰਿਹਾ ਸੀ, ਤਦ ਉਸ ਦਾ ਸਰੀਰ ਗਰਮ ਹੋ ਗਿਆ ਅਤੇ ਦਿਲ ਧੜਕਣ ਲੱਗਾ। ਜਲਦੀ ਹੀ ਉਹ ਉੱਠ ਕੇ ਬੈਠ ਗਈ। ਹਰ ਕੋਈ ਘਬਰਾ ਗਿਆ ਪਰ ਉਸਨੇ ਆਪਣੀ ਮਾਂ ਨੂੰ ਕੁਝ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਲੇਟ ਗਈ ਅਤੇ ਡਾਕਟਰ ਨੂੰ ਬੁਲਾਇਆ ਗਿਆ। ਲੜਕੀ ਲਗਭਗ 1 ਘੰਟਾ ਜ਼ਿੰਦਾ ਰਹੀ ਪਰ ਬਚਾਈ ਨਹੀਂ ਜਾ ਸਕੀ।

  Published by:Gurwinder Singh
  First published:

  Tags: Indonesia, Viral, Viral video