Home /News /international /

ਮਹਾਂਠੱਗ ਨੂੰ ਔਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, ਪੜ੍ਹੋ ਔਰਤ ਨੇ ਠੱਗ ਨੂੰ ਕਿਵੇਂ ਸਿਖਾਇਆ ਸਬਕ

ਮਹਾਂਠੱਗ ਨੂੰ ਔਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, ਪੜ੍ਹੋ ਔਰਤ ਨੇ ਠੱਗ ਨੂੰ ਕਿਵੇਂ ਸਿਖਾਇਆ ਸਬਕ

ਮਹਾਂਠੱਗ ਨੂੰ ਔਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, ਪੜ੍ਹੋ ਔਰਤ ਨੇ ਠੱਗ ਨੂੰ ਕਿਵੇਂ ਸਿਖਾਇਆ ਸਬਕ

ਮਹਾਂਠੱਗ ਨੂੰ ਔਰਤ ਨਾਲ ਪੰਗਾ ਲੈਣਾ ਪਿਆ ਮਹਿੰਗਾ, ਪੜ੍ਹੋ ਔਰਤ ਨੇ ਠੱਗ ਨੂੰ ਕਿਵੇਂ ਸਿਖਾਇਆ ਸਬਕ

ਜੂਨ ਨੇ ਗੱਲਬਾਤ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ ਹੈ। ਮੈਸੇਜ 'ਚ ਵਿਅਕਤੀ ਨੇ ਲਿਖਿਆ- 'ਹੈਲੋ ਮਾਂ, ਇਹ ਮੈਂ ਹਾਂ। ਇਹ ਮੇਰਾ ਨਵਾਂ ਨੰਬਰ ਹੈ, ਕੁਝ ਸਮਾਂ ਪਹਿਲਾਂ ਮੇਰਾ ਫ਼ੋਨ ਟੁੱਟ ਗਿਆ ਸੀ।

ਹੋਰ ਪੜ੍ਹੋ ...
  • Share this:

ਅੱਜ ਕੱਲ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਚੋਰ ਚੋਰੀ ਦੇ ਵੱਖ-ਵੱਖ ਤਰੀਕੇ ਲੱਭ ਰਹੇ ਹਨ ਅਤੇ ਸਾਧਾਰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਕਈ ਵਾਰ ਪੀੜਤ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਨਾਲ ਆਨਲਾਈਨ ਠੱਗੀ ਹੋਈ ਹੈ। ਅਜਿਹਾ ਹੀ ਕੁਝ ਇੰਗਲੈਂਡ ਦੀ ਔਰਤ ਨਾਲ ਹੋਇਆ ਪਰ ਉਸ ਨੇ ਅਜਿਹੀ ਚਲਾਕੀ ਦਿਖਾਈ ਕਿ ਚੋਰ ਵੀ ਉਸ ਤੋਂ ਡਰ ਗਿਆ।

ਲੀਡਜ਼ ਲਾਈਵ ਵੈੱਬਸਾਈਟ ਦੀ ਇਕ ਰਿਪੋਰਟ ਮੁਤਾਬਕ ਬ੍ਰਿਟੇਨ 'ਚ ਲੰਬੇ ਸਮੇਂ ਤੋਂ ਧੋਖੇਬਾਜ਼ ਲੋਕਾਂ ਨੂੰ ਵਟਸਐਪ 'ਤੇ ਆਪਣੇ ਪਰਿਵਾਰਕ ਮੈਂਬਰ ਦੱਸ ਕੇ ਮੈਸੇਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਫ਼ੋਨ ਟੁੱਟ ਗਿਆ ਹੈ ਅਤੇ ਉਹ ਨਵਾਂ ਫ਼ੋਨ ਲੈਣ ਆਏ ਹਨ ਤੇ ਜਲਦੀ ਤੋਂ ਜਲਦੀ ਇਸ ਨੰਬਰ 'ਤੇ ਪੈਸੇ ਭੇਜੋ। ਅਜਿਹਾ ਹੀ ਇੱਕ ਮਾਮਲਾ ਲੀਡਜ਼ ਦੇ ਜੂਨ ਮੋਰਟਨ ਨਾਲ ਵਾਪਰਿਆ ਜਦੋਂ ਉਸ ਨੂੰ ਇੱਕ ਵਿਅਕਤੀ ਦੁਆਰਾ ਵਟਸਐਪ 'ਤੇ ਮੈਸੇਜ ਕੀਤਾ ਗਿਆ ਜੋ ਉਸ ਦੇ ਬੇਟੇ ਵਜੋਂ ਉਸ ਨਾਲ ਮੈਸੇਜ ਰਾਹੀਂ ਗੱਲ ਕਰ ਰਿਹਾ ਸੀ।

ਔਰਤ ਨੇ ਦਿੱਤਾ ਹੈਰਾਨੀਜਨਕ ਜਵਾਬ : ਜੂਨ ਨੇ ਗੱਲਬਾਤ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ ਹੈ। ਮੈਸੇਜ 'ਚ ਵਿਅਕਤੀ ਨੇ ਲਿਖਿਆ- 'ਹੈਲੋ ਮਾਂ, ਇਹ ਮੈਂ ਹਾਂ। ਇਹ ਮੇਰਾ ਨਵਾਂ ਨੰਬਰ ਹੈ, ਕੁਝ ਸਮਾਂ ਪਹਿਲਾਂ ਮੇਰਾ ਫ਼ੋਨ ਟੁੱਟ ਗਿਆ ਸੀ।

ਇਸ ਲਈ ਤੁਸੀਂ ਮੇਰਾ ਪਿਛਲਾ ਨੰਬਰ ਡਿਲੀਟ ਕਰ ਕੇ ਸੇਵ ਕਰੋ। ਇਹ ਮੈਸੇਜ ਪੜ੍ਹ ਕੇ ਔਰਤ ਸਮਝ ਗਈ ਕਿ ਇਹ ਕਿਸੇ ਸਕੈਮਰ ਦਾ ਮੈਸੇਜ ਹੈ। ਉਸ ਨੇ ਜਵਾਬ ਵਿੱਚ ਲਿਖਿਆ- "ਹੈਲੋ ਬੱਚੇ, ਮੈਨੂੰ ਦੁਬਾਰਾ ਦੱਸੋ ਕਿ ਤੁਸੀਂ ਕੌਣ ਹੋ।"

ਇਸ 'ਤੇ ਉਹ ਵਿਅਕਤੀ ਜਵਾਬ ਦਿੰਦਾ ਹੈ - "ਮੈਂ ਤੁਹਾਡਾ ਸਭ ਤੋਂ ਵੱਡਾ ਅਤੇ ਸਭ ਤੋਂ ਪਿਆਰਾ ਬੱਚਾ ਹਾਂ, ਮੈਂ ਆਪਣਾ ਫ਼ੋਨ ਇੱਕ ਦੁਕਾਨ 'ਤੇ ਠੀਕ ਕਰਵਾਉਣ ਲਈ ਲਿਆਇਆ ਹਾਂ। ਉਸ ਨੇ ਮੈਨੂੰ ਇਹ ਟੈਂਪਰੇਰੀ ਫ਼ੋਨ ਦਿੱਤਾ ਹੈ। ਮੈਂ ਅਗਲੇ ਮੰਗਲਵਾਰ ਨੂੰ ਆਪਣਾ ਫ਼ੋਨ ਲੈ ਲਵਾਂਗਾ।"

ਔਰਤ ਨੇ ਫਿਰ ਹੋਰ ਚਲਾਕੀ ਨਾਲ ਜਵਾਬ ਦਿੱਤਾ - "ਮੇਰੇ ਚਾਰ ਬੱਚੇ ਹਨ ਜੋ ਵੱਡੇ ਹਨ, ਉਨ੍ਹਾਂ ਵਿੱਚੋਂ ਤੁਸੀਂ ਕੌਣ ਹੋ।" ਵਿਅਕਤੀ ਨੇ ਲਿਖਿਆ- "ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਸਭ ਤੋਂ ਵੱਡਾ ਬੱਚਾ ਹਾਂ।" ਇਸ ਤੋਂ ਬਾਅਦ ਔਰਤ ਨੇ ਉਸ ਨੂੰ ਦੱਸਿਆ ਕਿ ਉਸ ਦੇ 4 ਬੱਚੇ ਹਨ ਜੋ ਇਕੱਠੇ ਪੈਦਾ ਹੋਏ ਹਨ। ਇਹ ਸੁਣ ਕੇ ਸ਼ਾਇਦ ਚੋਰ ਨੂੰ ਵੀ ਭੁਲੇਖਾ ਪੈ ਗਿਆ। ਔਰਤ ਨੇ ਫਿਰ ਉਸ ਨੂੰ ਦੋ ਸੰਦੇਸ਼ ਭੇਜੇ, ਜੋ ਉਸ ਨੇ ਦੇਖੇ ਪਰ ਜਵਾਬ ਨਹੀਂ ਦਿੱਤਾ।

ਬਾਅਦ 'ਚ ਔਰਤ ਨੇ ਹੈਲੋ ਲਿਖ ਕੇ ਭੇਜਿਆ ਪਰ ਇਸ 'ਤੇ ਡਬਲ ਟਿੱਕ ਨਹੀਂ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਪੁਰਸ਼ ਨੇ ਔਰਤ ਨੂੰ ਬਲਾਕ ਕਰ ਦਿੱਤਾ ਸੀ। ਫਿਰ ਜੂਨ ਨੇ ਆਪਣੇ 4 ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀਆਂ ਫੋਟੋਆਂ ਵੀ ਭੇਜੀਆਂ ਅਤੇ ਪੁੱਛਿਆ ਕਿ ਉਹ ਕਿਸ ਦੀ ਹੈ ਪਰ ਜਵਾਬ ਨਹੀਂ ਮਿਲਿਆ। ਇਹ ਤਾਂ ਪਤਾ ਨਹੀਂ ਹੈ ਕਿ ਫੋਟੋ 'ਚ ਦਿਖਾਈ ਦੇਣ ਵਾਲੇ ਬੱਚੇ ਸੱਚਮੁੱਚ ਔਰਤ ਦੇ ਹਨ ਜਾਂ ਨਹੀਂ ਪਰ ਉਸ ਦੇ ਜਵਾਬ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।

Published by:Amelia Punjabi
First published:

Tags: Ajab Gajab News, Whatsapp, Woman, World news