Viral: ਪੁਲਿਸ ਛਾਪੇ ਦੌਰਾਨ ਹਾਦਸਾ, ਅਧਿਕਾਰੀ ਦੀ ਕੁੱਕੜ ਨੇ ਲਈ ਜਾਨ

ਫਿਲਪੀਨਜ਼ ਵਿਚ ਇਕ ਮੁਰਗੇ ਨੇ ਇਕ ਪੁਲਿਸ ਕਰਮਚਾਰੀ ਦੀ ਜਾਨ ਲੈ ਲਈ। ਮੁਰਗਿਆਂ ਦੀ ਨਾਜਾਇਜ਼ ਲੜਾਈ 'ਤੇ ਛਾਪਾ ਮਾਰਨ ਵਾਲੇ ਪੁਲਿਸ ਅਧਿਕਾਰੀ 'ਤੇ ਇਕ ਮੁਰਗੇ ਨੇ ਹਮਲਾ ਕੀਤਾ ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।

 
 ਫਿਲੀਪੀਂਸ ਇਕ ਪੁਲਿਸ ਅਧਿਕਾਰੀ ਦੀ ਮੁਰਗੇ ਨੇ ਲਈ ਜਾਨ

ਫਿਲੀਪੀਂਸ ਇਕ ਪੁਲਿਸ ਅਧਿਕਾਰੀ ਦੀ ਮੁਰਗੇ ਨੇ ਲਈ ਜਾਨ

  • Share this:
    ਮਨੀਲਾ : ਫਿਲੀਪੀਨਜ਼ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਮੁਰਗੇ ਨੇ ਇਕ ਪੁਲਿਸ ਮੁਲਾਜ਼ਮ ਦੀ ਜਾਨ ਲੈ ਲਈ ਹੈ। ਮੁਰਗਿਆਂ ਦੀ ਨਜਾਇਜ਼ ਲੜਾਈ 'ਤੇ ਛਾਪਾ ਮਾਰਨ ਵਾਲੇ ਪੁਲਿਸ ਅਧਿਕਾਰੀ 'ਤੇ ਇਕ ਮੁਰਗੇ ਨੇ ਹਮਲਾ ਕੀਤਾ ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਫਾਇਟਰ ਮੁਰਗੀ ਦੀ ਲੱਤ ਵਿਚ ਬਲੇਡ ਲੱਗੇ ਹੋਏ ਸਨ। ਇਸ ਨਾਲ ਪੁਲਿਸ ਅਧਿਕਾਰੀ ਦੀ ਲੱਤ ਦੀ ਨੱਸ ਕੱਟ ਗਈ ਸੀ। ਪੁਲਿਸ ਅਧਿਕਾਰੀ ਲੈਫਟੀਨੈਂਟ ਕ੍ਰਿਸ਼ਚਨ ਬੋਲੋਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੋਲੋਕ ਇੱਥੇ ਕੁੱਕੜ ਲੜਨ ਦੀ ਗੈਰਕਾਨੂੰਨੀ ਖੇਡ ਬਾਰੇ ਸਬੂਤ ਇਕੱਤਰ ਕਰਨ ਗਿਆ ਸੀ।

    ਡੇਲੀ ਮੇਲ ਨਿਊਜ਼ ਦੇ ਅਨੁਸਾਰ, ਨੋਰਦਨ ਸਮਰ ਦੇ ਪੁਲਿਸ ਮੁਖੀ ਕਰਨਲ ਅਰਨੇਲ ਅਪੁਦ ਨੇ ਕਿਹਾ ਕਿ ਇਸ ਘਟਨਾ ਵਿੱਚ ਮੁਰਗੀ ਦੀ ਲੱਤ ਵਿੱਚ ਤਿੱਖਾ ਕੰਡਾ ਕ੍ਰਿਸ਼ਚਿਅਨ ਬੋਲੋਕ ਦੀ ਖੱਬੀ ਪੱਟ ਦੀ ਨੱਸ ਵਿੱਚ ਫਸ ਗਿਆ, ਜਿਸ ਨੇ ਉਸ ਨੂੰ ਕੱਟ ਦਿੱਤਾ। ਇਸ ਕਾਰਨ ਪੁਲਿਸ ਮੁਲਾਜ਼ਮ ਦੀ ਲੱਤ ਵਿਚੋਂ ਕਾਫੀ ਖੂਨ ਨਿਕਲਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਫਿਲੀਪੀਨਜ਼ ਵਿਚ, ਮੁਰਗਿਆਂ ਦੀ ਲੜਾਈ ਨੂੰ 'ਤੁਪੜਾ' ਕਿਹਾ ਜਾਂਦਾ ਹੈ ਅਤੇ ਇਹ ਬਹੁਤ ਮਸ਼ਹੂਰ ਹੈ। ਲੋਕ ਇਸ 'ਤੇ ਪੈਸਾ ਖਰਚਦੇ ਹਨ ਅਤੇ ਇਹ ਜੂਆ ਵਾਂਗ ਮਸ਼ਹੂਰ ਹੈ।

    ਦੱਸ ਦੇਈਏ ਕਿ ਇਸ ਲੜਾਈ ਦੌਰਾਨ ਮੁਰਗੀ ਦੀ ਲੱਤ ਵਿੱਚ ਬਲੇਡ ਨਾਲ ਬਣਿਆ ਕੰਡਾ ਲਾਇਆ ਜਾਂਦਾ ਹੈ, ਜਿਸਨੂੰ ਗਾਫ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਅਕਸਰ ਇਕ ਮੁਰਗੇ ਦੀ ਮੌਤ ਹੋ ਜਾਂਦੀ ਹੈ। ਇਸ ਮਾਰੂ ਲੜਾਈ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ, ਹੋਰ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ 'ਤੇ ਪਾਬੰਦੀ ਲਗਾਈ ਗਈ ਹੈ। ਥਾਣਾ ਮੁਖੀ ਨੇ ਕਿਹਾ, "ਇਹ ਇਕ ਮੰਦਭਾਗੀ ਘਟਨਾ ਹੈ ਅਤੇ ਅਜਿਹੀ ਮੰਦਭਾਗੀ ਗੱਲ ਹੈ ਜਿਸ ਬਾਰੇ ਮੈਂ ਬਿਆਨ ਨਹੀਂ ਕਰ ਸਕਦਾ।"

    ਅਪੁਦ ਨੇ ਕਿਹਾ ਕਿ ਜਦੋਂ ਮੈਨੂੰ ਪਹਿਲੀ ਵਾਰ ਇਸ ਮੰਦਭਾਗੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਤਾਂ ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਿਆ। ਮੇਰੀ 25 ਸਾਲਾਂ ਦੀ ਪੁਲਿਸ ਸੇਵਾ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਮੈਂ ਮੁਰਗੇ ਦੀ ਲੜਾਈ ਦੌਰਾਨ ਆਪਣੇ ਇਕ ਪੁਲਿਸ ਕਰਮਚਾਰੀ ਨੂੰ ਗੁਆ ਦਿੱਤਾ। ਸਾਨਜੋਸੇ  ਸ਼ਹਿਰ ਵਿਚ ਇਸ ਛਾਪੇਮਾਰੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਮੁਰਗੀਆਂ ਨੂੰ ਕਾਬੂ ਕੀਤਾ ਗਿਆ ਹੈ।
    Published by:Ashish Sharma
    First published: