HOME » NEWS » World

ਬ੍ਰਿਟੇਨ ‘ਚ ਔਰਤ ਦਾ ਵਿਲੱਖਣ ਜਣੇਪਾ, ਗੈਸ ਅਤੇ ਹਵਾ ਨਾਲ ਦਿੱਤਾ ਬੱਚੇ ਨੂੰ ਜਨਮ

News18 Punjabi | News18 Punjab
Updated: June 25, 2020, 8:08 PM IST
share image
ਬ੍ਰਿਟੇਨ ‘ਚ ਔਰਤ ਦਾ ਵਿਲੱਖਣ ਜਣੇਪਾ, ਗੈਸ ਅਤੇ ਹਵਾ ਨਾਲ ਦਿੱਤਾ ਬੱਚੇ ਨੂੰ ਜਨਮ
ਬ੍ਰਿਟੇਨ ‘ਚ ਔਰਤ ਦਾ ਵਿਲੱਖਣ ਜਣੇਪਾ, ਗੈਸ ਅਤੇ ਹਵਾ ਨਾਲ ਦਿੱਤਾ ਬੱਚੇ ਨੂੰ ਜਨਮ

, ਇਸ ਔਰਤ ਨੇ ਬਿਨਾਂ ਕਿਸੇ ਡਾਕਟਰ ਦੀ ਮਦਦ ਦੇ ਘਰ ਹੀ ਆਪਣੇ ਬੇਟੇ ਨੂੰ ਜਨਮ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਨੇ ਇਸ ਡਿਲਿਵਰੀ ਲਈ ਇਕ ਵਿਲੱਖਣ ਤਰਕੀਬ ਅਪਣਾਈ ਜਿਸ ਬਾਰੇ ਕੋਈ ਨਹੀਂ ਸੋਚ ਸਕਦਾ।

  • Share this:
  • Facebook share img
  • Twitter share img
  • Linkedin share img
ਕਿਸੇ ਔਰਤ ਲਈ ਮਾਂ ਬਣਨਾ ਉਸਦੀ ਜ਼ਿੰਦਗੀ ਦਾ ਸਭ ਤੋਂ ਹਸੀਨ ਪਲ ਹੁੰਦਾ ਹੈ। ਇਸ ਪਲ ਦਾ ਉਹ ਪੂਰੇ 9 ਮਹੀਨੇ ਪੂਰੀ ਸ਼ਿੱਦਤ ਨਾਲ ਉਡੀਕ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬੱਚਾ ਪੈਦਾ ਕਰਨ ਤੋਂ ਬਾਅਦ ਔਰਤ ਦਾ ਦੂਜਾ ਜਨਮ ਹੁੰਦਾ ਹੈ। ਸੋਸ਼ਲ ਮੀਡੀਆ ਉਤੇ ਇਕ ਬਹਾਦਰ ਔਰਤ ਦੀ ਉਸ ਦੇ ਨਵਜੰਮੇ ਬੱਚੇ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ ਤੋਂ ਵੱਡਾ ਕੋਈ ਯੋਧਾ ਨਹੀਂ ਹੈ। ਦਰਅਸਲ, ਇਸ ਔਰਤ ਨੇ ਬਿਨਾਂ ਕਿਸੇ ਡਾਕਟਰ ਦੀ ਮਦਦ ਦੇ ਘਰ ਹੀ ਆਪਣੇ ਬੇਟੇ ਨੂੰ ਜਨਮ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇਸ ਔਰਤ ਨੇ ਇਸ ਡਿਲਿਵਰੀ ਲਈ ਇਕ ਵਿਲੱਖਣ ਤਰਕੀਬ ਅਪਣਾਈ ਜਿਸ ਬਾਰੇ ਕੋਈ ਨਹੀਂ ਸੋਚ ਸਕਦਾ।

ਡੇਲੀ ਸਟਾਰ ਦੀ ਇਕ ਖ਼ਬਰ ਅਨੁਸਾਰ ਬ੍ਰਿਟੇਨ ਵਿਚ ਰਹਿਣ ਵਾਲੀ 34 ਸਾਲਾ ਐਮਾ ਫੇਰਨ ਦਾ ਇਹ ਤੀਜਾ ਬੱਚਾ ਹੈ। ਜਦੋਂ ਏਮਾ ਦੀ ਡਲਿਵਰੀ ਹੋਣੀ ਸੀ ਉਸ ਵੇਲੇ ਲੌਕਡਾਉਨ ਸੀ, ਜਿਸ ਕਾਰਨ ਉਹ ਹਸਪਤਾਲ ਨਹੀਂ ਜਾ ਸਕੀ। ਫਿਰ ਉਸਨੇ ਆਪਣੇ ਘਰ ਵਿਚ ਆਪਣੇ ਆਪ ਡਲਿਵਰੀ ਕਰਨ ਦਾ ਮਨ ਬਣਾਇਆ।

ਏਮਾ ਨੇ ਘਰ ਦੇ ਕੁਝ ਸਮਾਨ ਦੀ ਵਰਤੋਂ ਕੀਤੀ। ਉਸਨੇ ਦਰਦ ਨੂੰ ਘੱਟ ਕਰਨ ਲਈ ਹਿਪਨੋਬਿਰਥਿੰਗ ਤਕਨੀਕ ਦੀ ਵਰਤੋਂ ਕਰਦਿਆਂ, ਗੈਸ ਅਤੇ ਹਵਾ ਦੀ ਵਰਤੋਂ ਕੀਤੀ, ਜਿਸ ਨਾਲ ਉਸਨੂੰ ਘੱਟ ਦਰਦ ਹੋਵੇ। ਏਮਾ ਨੂੰ ਡਲਿਵਰੀ ਸਮੇਂ ਇਸ ਲਈ ਦਿੱਕਤ ਆ ਰਹੀ ਸੀ ਕਿਉਂਕਿ ਉਸ ਦੇ ਬੇਟੇ ਐਟਿਕਸ ਜੇਮਜ਼ ਦਾ ਭਾਰ 11lb 6oz ਸੀ ਜੋ ਕਿ ਜ਼ਿਆਦਾ ਸੀ। ਪਰ ਏਮਾ ਹਿੰਮਤ ਨਹੀਂ ਹਾਰੀ ਅਤੇ ਤਿੰਨ ਘੰਟਿਆਂ ਤੱਕ ਉਹ ਬੱਚੇ ਨੂੰ ਬਾਹਰ ਆਉਣ ਲਈ ਪੁਸ਼ ਕਰਦੀ ਰਹੀ। ਉਸ ਦੀ ਹਾਇਪਨੋਬਿਰਥਿੰਗ ਤਕਨੀਕ ਰਾਹੀਂ ਐਟਿਕਸ ਦਾ ਜਨਮ ਹੋਇਆ। ਹੈਰਾਨੀ ਦੀ ਗੱਲ ਹੈ ਕਿ ਏਮਾ ਦੀ ਦੀ ਡਲਿਵਰੀ ਤੋਂ ਬਾਅਦ ਉਸਨੂੰ  ਟਾਂਕੇ ਲਾਉਣ ਦੀ ਨੌਬਤ ਵੀ ਨਹੀਂ ਆਈ। ਇਸ ਮੌਕੇ ਏਮਾ ਦੇ ਪਤੀ ਜੇਮਸ ਨੇ ਉਸ ਦਾ ਬਹੁਤ ਸਾਥ ਦਿੱਤਾ। ਉਹ ਲੇਬਰ ਪੇਨ ਵਿਚ ਉਸਦਾ ਹੌਂਸਲਾ ਵਧਾਉਂਦਾ ਰਿਹਾ। 
First published: June 25, 2020, 8:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading