Woman Found Alive After 30 Years: ਕੁਦਰਤ ਦੇ ਰੰਗ ਅਨੋਖੇ ਹੁੰਦੇ ਹਨ, ਜਿਨ੍ਹਾਂ ਬਾਰੇ ਇਨਸਾਨ ਕਦੇ ਵੀ ਪੂਰੀ ਤਰ੍ਹਾਂ ਪਤਾ ਨਹੀਂ ਲਗਾ ਸਕਦਾ। ਕੁਦਰਤ ਦੀ ਇੱਕ ਅਜਿਹੀ ਹੀ ਘਟਨਾ ਇੱਕ ਔਰਤ ਨਾਲ ਵਾਪਰੀ, ਜੋ ਅੱਜ 30 ਸਾਲ ਬਾਅਦ ਜਿਊਂਦੀ ਮਿਲੀ ਹੈ। ਅਮਰੀਕਾ ਵਿੱਚ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ, ਜਿਸ ਨੂੰ ਆਪਣੇ ਪਰਿਵਾਰ ਦੀ ਮ੍ਰਿਤਕ ਮੈਂਬਰ ਔਰਤ 30 ਸਾਲਾਂ ਬਾਅਦ ਹਜ਼ਾਰਾਂ ਕਿਲੋਮੀਟਰ ਦੂਰ ਵਿਖਾਈ ਦਿੱਤੀ।
1992 'ਚ ਹੋ ਗਈ ਸੀ ਗਾਇਬ
ਮਿਰਰ ਦੀ ਰਿਪੋਰਟ ਅਨੁਸਾਰ ਔਰਤ ਪੈਟਰੀਸੀਆ ਕੋਪਟਾ 52 ਸਾਲ ਦੀ ਉਮਰ ਵਿੱਚ ਗਾਇਬ ਹੋ ਗਈ ਸੀ। ਔਰਤ ਨੇ ਪਤੀ ਬੌਬ ਨੇ ਦੱਸਿਆ ਕਿ ਜਦੋਂ ਉਹ ਘਰ ਪੁੱਜਿਆ ਤਾਂ ਉਸਦੀ ਪਤਨੀ ਘਰ ਨਹੀਂ ਸੀ। ਜਦੋਂ ਭਾਲ ਕੀਤੀ ਗਈ ਤਾਂ ਕਾਫੀ ਤਲਾਸ਼ ਪਿੱਛੋਂ ਵੀ ਨਹੀਂ ਲੱਭੀ। ਘਟਨਾ 1992 ਦੀ ਹੈ, ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਵੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਅਤੇ ਇਸ਼ਤਿਹਾਰ ਵੀ ਜਾਰੀ ਕਰਵਾਇਆ, ਪਰੰਤੂ ਨਾ ਮਿਲਣ 'ਤੇ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।
ਇਸ ਤਰ੍ਹਾਂ ਮਿਲੀ ਔਰਤ
ਘਟਨਾ ਦੇ 30 ਸਾਲ ਬੀਤਣ ਪਿੱਛੋਂ 83 ਸਾਲ ਦੀ ਪੈਟਰੀਸੀਆ ਕੈਰੀਬੀਅਨ ਟਾਪੂ ਪਿਊਟਰੋ ਰੀਕੋ 'ਤੇ ਜਿਊਂਦੀ ਵਿਖਾਈ ਦਿੱਤੀ। ਔਰਤ ਦੇ ਪਤੀ ਬੌਬ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਮਾਨਸਿਕ ਸਮੱਸਿਆ ਸੀ ਅਤੇ ਉਹ ਅਕਸਰ ਇਥੇ ਟਾਪੂ ਉਪਰ ਆਉਣ ਦੀ ਗੱਲ ਕਰਦੀ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਇਥੇ ਆ ਸਕਦੀ ਹੈ ਅਤੇ ਉਨ੍ਹਾਂ ਨੂੰ ਇਥੇ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪਰਿਵਾਰ ਪੈਟਰੀਸੀਆ ਨੂੰ ਪਾ ਕੇ ਬਹੁਤ ਖੁਸ਼ ਅਤੇ ਦੰਗ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, OMG, Viral news, World news