HOME » NEWS » World

India-China Faceoff: ਚੀਨ ਦੀ ਖੁੱਲ੍ਹੀ ਪੋਲ, ਗਲਵਾਨ ਵਿਚ ਮਾਰੇ ਗਏ ਸੈਨਿਕ ਦੀ ਕਬਰ ਦੀ ਤਸਵੀਰ ਹੋਈ Viral

News18 Punjabi | News18 Punjab
Updated: August 29, 2020, 11:53 AM IST
share image
India-China Faceoff: ਚੀਨ ਦੀ ਖੁੱਲ੍ਹੀ ਪੋਲ, ਗਲਵਾਨ ਵਿਚ ਮਾਰੇ ਗਏ ਸੈਨਿਕ ਦੀ ਕਬਰ ਦੀ ਤਸਵੀਰ ਹੋਈ Viral
India-China Faceoff: ਚੀਨ ਦੀ ਖੁੱਲ੍ਹੀ ਪੋਲ, ਗਲਵਾਨ ਵਿਚ ਮਾਰੇ ਗਏ ਸੈਨਿਕ ਦੀ ਕਬਰ ਦੀ ਤਸਵੀਰ ਹੋਈ Viral

  • Share this:
  • Facebook share img
  • Twitter share img
  • Linkedin share img
ਪੂਰਬੀ ਲੱਦਾਖ ਦੀ ਗਲਵਾਨ ਘਾਟੀ (Ladakh Galwan Vellay) ਵਿਚ ਭਾਰਤ-ਚੀਨ ਦੇ ਜਵਾਨਾਂ ਦਰਮਿਆਨ ਹਿੰਸਕ (India-China Rift) ਟਕਰਾਅ ਤੋਂ ਬਾਅਦ ਚੀਨ ਲਗਾਤਾਰ ਇਸ ਗੱਲ ਉਤੇ ਪਰਦਾ ਪਾ ਰਿਹਾ ਹੈ ਕਿ ਉਸ ਦੇ ਕਿੰਨੇ ਸੈਨਿਕ ਮਾਰੇ ਗਏ।

ਚੀਨ ਮੰਨਦਾ ਹੈ ਕਿ ਉਸ ਦਾ ਨੁਕਸਾਨ ਨਹੀਂ ਹੋਇਆ ਸੀ। ਹਾਲਾਂਕਿ, ਚੀਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਗਲਵਾਨ ਵਿਚ ਮਾਰੇ ਗਏ ਚੀਨੀ ਸੈਨਿਕਾਂ ਦੀਆਂ ਕਬਰਾਂ ਦੀਆਂ ਤਸਵੀਰਾਂ ਚੀਨ ਦੇ ਸੋਸ਼ਲ ਮੀਡੀਆ 'ਤੇ ਹੀ ਵਾਇਰਲ ਹੋ ਰਹੀਆਂ ਹਨ।

ਚੀਨ ਤੋਂ ਅਜਿਹੀਆਂ ਕਈ ਖ਼ਬਰਾਂ ਨਿਰੰਤਰ ਆਉਂਦੀ ਰਹੀਆਂ ਹਨ ਕਿ ਕਮਿਊਨਿਸਟ ਪਾਰਟੀ ਦੁਆਰਾ ਮਾਰੇ ਗਏ ਸਿਪਾਹੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਅਤੇ ਜਨਤਕ ਅੰਤਿਮ ਸੰਸਕਾਰ ਨਾ ਕਰਨ ਲਈ ਮਜਬੂਰ ਕੀਤਾ ਸੀ। ਹਾਲਾਂਕਿ, ਹੁਣ ਚੀਨੀ ਮਾਮਲਿਆਂ ਦੇ ਇਕ ਮਾਹਰ ਨੇ ਦਾਅਵਾ ਕੀਤਾ ਹੈ ਕਿ ਇੰਟਰਨੈੱਟ 'ਤੇ ਇਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿਚ ਗਲਵਾਨ ਵਿਚ ਮਾਰੇ ਗਏ ਚੀਨੀ ਫੌਜੀ ਦੀ ਕਬਰ ਦਿਖਾਈ ਦੇ ਰਹੀ ਹੈ।


ਦੱਸ ਦਈਏ ਕਿ ਭਾਰਤ ਨੇ ਸਾਫ਼ ਤੌਰ 'ਤੇ ਦੱਸਿਆ ਸੀ ਕਿ ਇਸ ਭੇੜ ਵਿਚ 20 ਭਾਰਤੀ ਸੈਨਿਕ ਸ਼ਹੀਦ ਹੋਏ ਹਨ। ਚੀਨ ਵੱਲੋਂ ਛੁਪਾਉਣ ਦੇ ਬਾਵਜੂਦ, ਅਮਰੀਕੀ ਮੀਡੀਆ ਨੇ ਦਾਅਵਾ ਕੀਤਾ ਕਿ ਇਸ ਟਕਰਾਅ ਵਿੱਚ ਚੀਨ ਦੇ 40 ਤੋਂ ਵੱਧ ਸੈਨਿਕ ਵੀ ਮਾਰੇ ਗਏ ਹਨ।

ਇਹ ਵਾਇਰਲ ਤਸਵੀਰ ਕੀ ਹੈ...

ਟਵਿੱਟਰ 'ਤੇ ਮੌਜੂਦ ਚੀਨੀ ਮਾਮਲਿਆਂ ਦੇ ਮਾਹਰ ਐਮ ਟੇਲਰ ਫ੍ਰੇਵਲ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਮਾਈਕ੍ਰੋ ਬਲੌਗਿੰਗ ਸਾਈਟ Weibo ਉਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗਲਵਾਨ ਵਿਚ ਸ਼ਹੀਦ ਹੋਏ ਇਕ ਸਿਪਾਹੀ ਦੀ ਕਬਰ ਹੈ।

ਤਸਵੀਰ ਵਿਚ ਇਹ ਕਬਰ 19 ਸਾਲਾ ਚੀਨੀ ਸੈਨਿਕ ਦੀ ਹੈ ਜਿਸ ਦੀ ਜੂਨ 2020 ਵਿਚ 'ਚੀਨ-ਭਾਰਤ ਸਰਹੱਦੀ ਰੱਖਿਆ ਸੰਘਰਸ਼' ਵਿਚ ਮੌਤ ਹੋ ਗਈ ਸੀ। ਉਸ ਦੇ ਫੁਜਿਅਨ ਪ੍ਰਾਂਤ ਦਾ ਹੋਣ ਦਾ ਦਾਅਵਾ ਕੀਤਾ ਜਾ ਹੈ। ਟੇਲਰ ਨੇ ਇਹ ਵੀ ਦੱਸਿਆ ਹੈ ਕਿ ਫੋਟੋ ਵਿਚ ਦਿਖਾਈ ਗਈ ਕਬਰ ਉੱਤੇ ਸਿਪਾਹੀ ਦੀ ਯੂਨਿਟ ਦਾ ਨਾਮ 69316 ਦੱਸਿਆ ਗਿਆ ਹੈ, ਜੋ ਗਲਵਾਨ ਦੇ ਉੱਤਰ ਵਿਚ ਚਿੱਪ-ਚਾਪ ਘਾਟੀ ਵਿਚ ਤਿਆਨਵੈਂਦੀਅਨ ਦੀ ਸਰਹੱਦੀ ਰੱਖਿਆ ਕੰਪਨੀ ਜਾਪ ਰਹੀ ਹੈ।

ਟੇਲਰ ਨੇ ਦਾਅਵਾ ਕੀਤਾ ਕਿ ਇਹ 13 ਵੀਂ ਬਾਰਡਰ ਡਿਫੈਂਸ ਰੈਜੀਮੈਂਟ ਦਾ ਹਿੱਸਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਲ 2015 ਵਿੱਚ, ਇਸ ਯੂਨਿਟ ਦਾ ਨਾਮ ਕੇਂਦਰੀ ਸੈਨਿਕ ਕਮਿਸ਼ਨ ਦੁਆਰਾ ‘ਯੂਨਾਈਟਿਡ ਕੰਮਵੈਟ ਮਾਡਲ ਕੰਪਨੀ’ ਰੱਖਿਆ ਗਿਆ ਸੀ। ਉਸ ਨੇ ਲਿਖਿਆ ਹੈ ਕਿ ਇਸ ਤੋਂ ਪਤਾ ਚਲਦਾ ਹੈ ਕਿ ਗਲਵਾਨ ਵੈਲੀ ਵਿੱਚ ਚੀਨ ਕਿਸ ਯੂਨਿਟ ਨੂੰ ਤਾਇਨਾਤ ਕਰਦਾ ਹੈ।
Published by: Gurwinder Singh
First published: August 29, 2020, 11:53 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading