HOME » NEWS » World

ਕੋਰੋਨਾ: ਰੂਸ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਘਰਾਂ ਵਿਚ ਬੰਦ ਕਰਨ ਲਈ ਸੜਕਾਂ 'ਤੇ ਛੱਡੇ 800 ਸ਼ੇਰ?

News18 Punjabi | News18 Punjab
Updated: March 23, 2020, 2:01 PM IST
share image
ਕੋਰੋਨਾ: ਰੂਸ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਘਰਾਂ ਵਿਚ ਬੰਦ ਕਰਨ ਲਈ ਸੜਕਾਂ 'ਤੇ ਛੱਡੇ 800 ਸ਼ੇਰ?
ਰੂਸ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਘਰਾਂ ਵਿਚ ਬੰਦ ਕਰਨ ਲਈ ਸੜਕਾਂ 'ਤੇ ਛੱਡੇ 800 ਸ਼ੇਰ!

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ, ਕਈ ਦੇਸ਼ਾਂ ਦੇ ਸ਼ਹਿਰਾਂ ਨੂੰ ਲੌਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਰੂਸ ਦਾ ਇੱਕ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ, ਪਰ ਲੋਕ ਮੰਨ ਨਹੀਂ ਰਹੇ। ਇਸ ਲਈ ਉਨ੍ਹਾਂ ਨੇ ਸੜਕਾਂ ਉਤੇ 800 ਸ਼ੇਰ ਛੱਡ ਦਿੱਤੇ ਹਨ।


ਪੁਤਿਨ ਦਾ ਇਹ ਸੰਦੇਸ਼ ਵੱਖ-ਵੱਖ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਲੋਕ ਇਸ ਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝਾ ਕਰ ਰਹੇ ਹਨ। ਟਵਿੱਟਰ 'ਤੇ ਕਿਸੇ ਨੇ ਸੁਨੇਹਾ ਸਾਂਝਾ ਕੀਤਾ ਕਿ ਪੁਤਿਨ ਨੇ ਰੂਸ ਦੇ ਲੋਕਾਂ ਨੂੰ ਦੋ ਵਿਕਲਪ ਦਿੱਤੇ, ਜਾਂ ਤਾਂ ਉਹ ਦੋ ਹਫ਼ਤਿਆਂ ਲਈ ਘਰਾਂ ਵਿਚ ਰਹਿਣ ਜਾਂ 5 ਸਾਲ ਜੇਲ੍ਹ ਵਿਚ ਰਹਿਣ। ਕੋਈ ਵਿਚਕਾਰਲਾ ਰਾਸਤਾ ਨਹੀਂ ਹੈ। ਲੋਕ ਘਰਾਂ ਵਿਚੋਂ ਨਾਲ ਨਿਕਲਣ, ਇਸ ਲਈ ਉਨ੍ਹਾਂ ਨੇ 800 ਸ਼ੇਰ ਅਤੇ ਬਾਘ ਸੜਕਾਂ 'ਤੇ ਛੱਡ ਦੱਤੇ ਹਨ।
ਰੂਸ ਵਿੱਚ ਕੋਰੋਨਾ ਵਾਇਰਸ ਦੇ 300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਇਕ ਦੀ ਵੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦੇਸ਼ ਦੇ ਕਈ ਹਿੱਸਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ।

ਤੱਥ ਜਾਂਚ - ਸੱਚ ਕੀ ਹੈ...
ਜਦੋਂ ਇਨ੍ਹਾਂ ਸੋਸ਼ਲ ਮੀਡੀਆ ਸੰਦੇਸ਼ਾਂ ਦੀ ਜਾਂਚ ਕੀਤੀ ਗਈ, ਤਾਂ ਇਹ ਪਾਇਆ ਗਿਆ ਕਿ ਇਹ ਨਕਲੀ ਹੈ। ਵਾਇਰਲ ਹੋ ਰਹੀ ਸ਼ੇਰ ਦੀ ਫੋਟੋ ਦਰਅਸਲ ਚਾਰ ਸਾਲ ਪੁਰਾਣੀ ਹੈ। ਇਹ ਤਸਵੀਰ ਡੇਲੀ ਮੇਲ ਵਿਚ ਸਾਲ 2016 ਵਿਚ ਪ੍ਰਕਾਸ਼ਤ ਹੋਈ ਸੀ ਅਤੇ ਇਹ ਅਫਰੀਕਾ ਦੀ ਹੈ। ਚਾਰ ਸਾਲ ਪਹਿਲਾਂ, ਇੱਕ ਸ਼ੇਰ ਸੜਕ ਤੇ ਆਇਆ, ਇਸ ਲਈ ਅਜਿਹੇ ਜਾਅਲੀ ਸੰਦੇਸ਼ਾਂ ਤੋਂ ਖ਼ਬਰਦਾਰ ਰਹੋ।
First published: March 23, 2020
ਹੋਰ ਪੜ੍ਹੋ
ਅਗਲੀ ਖ਼ਬਰ