HOME » NEWS » World

ਰੂਸ ਦੀ ਸੋਸ਼ਲ ਮੀਡੀਆ ਸਟਾਰ ਨੇ ਪਤੀ ਨੂੰ ਤਲਾਕ ਦੇਕੇ 20 ਸਾਲਾ ਮਤਰੇਏ ਪੁੱਤਰ ਨਾਲ ਕੀਤਾ ਵਿਆਹ

News18 Punjabi | News18 Punjab
Updated: July 17, 2020, 5:15 PM IST
share image
ਰੂਸ ਦੀ ਸੋਸ਼ਲ ਮੀਡੀਆ ਸਟਾਰ ਨੇ ਪਤੀ ਨੂੰ ਤਲਾਕ ਦੇਕੇ 20 ਸਾਲਾ ਮਤਰੇਏ ਪੁੱਤਰ ਨਾਲ ਕੀਤਾ ਵਿਆਹ
ਰੂਸ ਦੀ ਸੋਸ਼ਲ ਮੀਡੀਆ ਸਟਾਰ ਨੇ ਪਤੀ ਨੂੰ ਤਲਾਕ ਦੇਕੇ 20 ਸਾਲਾ ਮਤਰੇਏ ਪੁੱਤਰ ਨਾਲ ਕੀਤਾ ਵਿਆਹ

ਸੋਸ਼ਲ ਮੀਡੀਆ ਸਟਾਰ ਮਰੀਨਾ ਬਾਲਮਾਸ਼ੇਵਾ ਨੇ 10 ਸਾਲ ਪਹਿਲਾਂ ਸਾਬਕਾ ਪਤੀ ਅਲੈਕਸੇ ਐਰੇ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਪਤੀ ਅਤੇ ਮਤਰੇਏ ਪੁੱਤਰ ਨਾਲ ਰਹਿ ਰਹੀ ਸੀ।

  • Share this:
  • Facebook share img
  • Twitter share img
  • Linkedin share img
ਰੂਸ ਵਿੱਚ ਸੋਸ਼ਲ ਮੀਡੀਆ ਸਟਾਰ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਉਸਨੇ 20 ਸਾਲ ਦੇ ਪੁੱਤਰ ਨਾਲ ਵਿਆਹ ਕਰਵਾ ਲਿਆ। 35 ਸਾਲਾ ਮਰੀਨਾ ਬਾਲਮਾਸ਼ੇਵਾ ਨੇ 10 ਸਾਲ ਪਹਿਲਾਂ ਸਾਬਕਾ ਪਤੀ ਅਲੈਕਸੇ ਐਰੇ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਪਤੀ ਅਤੇ ਮਤਰੇਏ ਪੁੱਤਰ ਨਾਲ ਰਹਿ ਰਹੀ ਸੀ। ਹੁਣ ਮਰੀਨਾ ਐਰੇ ਨੂੰ ਤਲਾਕ ਦੇ ਕੇ ਮਤਰੇਏ ਪੁੱਤਰ ਵਲਾਦੀਮੀਰ ਨਾਲ ਵਿਆਹ ਕਰਵਾ ਲਿਆ ਹੈ। ਰੂਸ ਵਿਚ ਮਰੀਨਾ ਦੇ ਇਸ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਅਤੇ ਕਾਫੀ ਆਲੋਚਨਾ ਹੋ ਰਹੀ ਹੈ।

ਮਰੀਨਾ ਨੇ ਕਿਹਾ ਕਿ ਤਲਾਕ ਤੋਂ ਬਾਅਦ ਉਸ ਨੂੰ ਆਪਣੇ 20 ਸਾਲਾ ਮਤਰੇਏ ਪੁੱਤਰ ਵਲਾਦੀਮੀਰ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਮਰੀਨਾ ਨੇ ਦੱਸਿਆ ਹੈ ਕਿ ਉਹ ਗਰਭਵਤੀ ਹੈ ਅਤੇ ਜਲਦੀ ਹੀ ਵਲਾਦੀਮੀਰ ਦੇ ਬੱਚੇ ਦੀ ਮਾਂ ਬਣ ਜਾਵੇਗੀ। ਡੇਲੀ ਮੇਲ ਦੀ ਇਕ ਰਿਪੋਰਟ ਦੇ ਅਨੁਸਾਰ ਉਹ ਪਹਿਲਾਂ ਹੀ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਦੀ ਲਾਗ ਦੇ ਫੈਲਣ ਕਾਰਨ ਉਨ੍ਹਾਂ ਨੂੰ ਚਾਰ ਮਹੀਨੇ ਇੰਤਜ਼ਾਰ ਕਰਨਾ ਪਿਆ। ਇਸ ਵਿਆਹ ਵਿੱਚ ਵਲਾਦੀਮੀਰ ਦੇ ਪਿਤਾ ਅਤੇ ਮਰੀਨਾ ਦੇ ਸਾਬਕਾ ਪਤੀ ਐਰੇ ਸ਼ਾਮਲ ਨਹੀਂ ਹੋਏ।







View this post on Instagram





Представьте , что здесь очень интересный пост. С лёгкими нотками юмора. Немного сарказма. Много смайликов. Вы читаете его с улыбкой и пишите какие-то комментарии по тему. Я их лайкаю. Иногда вступаю в дискуссии. ( надеюсь, что ваше воображение очень богатое, так как мой беременный мозг покинул меня сегодня и только легкие порывы сквозняка проходят через уши, поэтому просто фото. Но вы уж постарайтесь: поддержите. Тема же серьёзная. Включите фантазию 😅сегодня, так сказать, у вас сочинение на свободную тему или «как я провёл лето»😅)


A post shared by Марина Балмашева (@marina_balmasheva) on






ਦੱਸ ਦੇਈਏ ਕਿ ਮਰੀਨਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਬਹੁਤ ਮਸ਼ਹੂਰ ਹੈ। ਉਸ ਦੇ 4.2 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ ਪਰ ਸੋਸ਼ਲ ਮੀਡੀਆ 'ਤੇ ਉਸ ਦੇ ਖਿਲਾਫ ਅੰਦੋਲਨ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਆਲੋਚਨਾ ਕਰ ਰਹੇ ਹਨ ਕਿ ਉਹ ਪਿਛਲੇ 10 ਸਾਲਾਂ ਤੋਂ ਜਿਸ ਬੱਚੇ ਨਾਲ ਮਾਂ ਵਾਂਗ ਰਹੀ, ਉਸੇ ਨਾਲ ਵਿਆਹ ਕਰਨਾ ਇਕ ਗਲਤ ਮਿਸਾਲ ਪੇਸ਼ ਕਰ ਰਿਹਾ ਹੈ। ਮਰੀਨਾ ਨੇ 2007 ਵਿੱਚ ਐਰੇ ਨਾਲ ਵਿਆਹ ਕੀਤਾ ਸੀ ਅਤੇ ਉਸ ਸਮੇਂ ਦੌਰਾਨ ਵਲਾਦੀਮੀਰ ਦੀ ਉਮਰ ਲਗਭਗ 10 ਸਾਲ ਸੀ।

ਮਰੀਨਾ ਨੇ ਪਿਛਲੇ ਹਫਤੇ ਵਲਾਦੀਮੀਰ ਨਾਲ ਆਪਣੇ ਵਿਆਹ ਦੀ ਘੋਸ਼ਣਾ ਕੀਤੀ ਅਤੇ ਆਪਣੇ ਇੰਸਟਾ ਅਕਾਉਂਟ 'ਤੇ ਇਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਉਹਨੇ ਇਹ ਵੀ ਦੱਸਿਆ ਕਿ ਵਲਾਦੀਮੀਰ ਅਤੇ ਉਹ ਜਲਦੀ ਹੀ ਇੱਕ ਬੱਚੇ ਦੇ ਮਾਪੇ ਬਣਨ ਜਾ ਰਹੇ ਹਨ।
Published by: Ashish Sharma
First published: July 17, 2020, 5:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading