Viral Video: ਅਸਮਾਨ 'ਚ ਬਣੇ ਬੱਦਲਾਂ ਨੇ ਲੋਕਾਂ ਨੂੰ ਕੀਤਾ ਹੈਰਾਨ, ਕੀ ਤੁਸੀਂ ਵੇਖਿਆ ਹੈ ਅਜਿਹਾ ਨਜ਼ਾਰਾ?

ਅਰਜਨਟੀਨਾ ਵਿੱਚ ਅਨੌਖੇ ਬੱਦਲ ਬਣੇ, ਜੋ ਕਿ ਵਿਸ਼ਾਲ ਕਪਾਹ ਦੀਆਂ ਗੇਂਦਾਂ ਵਰਗੇ ਲੱਗ ਰਹੇ ਸਨ। ਇਸ ਘਟਨਾ ਨੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ। ਬੱਦਲ ਬਣਨ ਦੀ ਘਟਨਾ ਜਿਸ ਨੂੰ ਮੈਮੇਟਸ ਬੱਦਲ ਵਜੋਂ ਜਾਣਿਆ ਜਾਂਦਾ ਹੈ, ਕਾਸਾ ਗ੍ਰਾਂਡੇ, ਕੋਰਡੋਬਾ ਦੇ ਅਸਮਾਨ ਵਿੱਚ ਵਾਪਰੀ ਹੈ।

Viral Video: ਅਸਮਾਨ 'ਚ ਬਣੇ ਬੱਦਲਾਂ ਨੇ ਲੋਕਾਂ ਨੂੰ ਕੀਤਾ ਹੈਰਾਨ, ਕੀ ਤੁਸੀਂ ਵੇਖਿਆ ਹੈ ਅਜਿਹਾ ਨਜ਼ਾਰਾ?

  • Share this:
    ਹਰ ਰੋਜ਼ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੁੰਦੀ ਹੈ ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਨਜ਼ਾਰਾ ਸਾਨੂੰ ਉਦੋਂ ਦੇਖਣ ਨੂੰ ਮਿਲਿਆ ਜਦੋਂ ਅਰਜਨਟੀਨਾ ਵਿੱਚ ਅਨੌਖੇ ਬੱਦਲ ਬਣੇ, ਜੋ ਕਿ ਵਿਸ਼ਾਲ ਕਪਾਹ ਦੀਆਂ ਗੇਂਦਾਂ ਵਰਗੇ ਲੱਗ ਰਹੇ ਸਨ। ਇਸ ਘਟਨਾ ਨੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ। ਬੱਦਲ ਬਣਨ ਦੀ ਘਟਨਾ ਜਿਸ ਨੂੰ ਮੈਮੇਟਸ ਬੱਦਲ ਵਜੋਂ ਜਾਣਿਆ ਜਾਂਦਾ ਹੈ, ਕਾਸਾ ਗ੍ਰਾਂਡੇ, ਕੋਰਡੋਬਾ ਦੇ ਅਸਮਾਨ ਵਿੱਚ ਵਾਪਰੀ ਹੈ।

    ਮੈਮੇਟਸ ਬੱਦਲਾਂ ਵਿੱਚ ਬਣਤਰ ਆਮ ਤੌਰ 'ਤੇ ਵੱਡੇ ਕਿਊਮੁਲੋਨਿਮਬਸ ਬੱਦਲਾਂ ਦੇ ਅਧਾਰ 'ਤੇ ਹੁੰਦੀ ਹੈ। ਅਜਿਹੇ ਬੱਦਲਾਂ ਦੀ ਮੌਜੂਦਗੀ ਅਕਸਰ ਭਾਰੀ ਮੀਂਹ, ਬਿਜਲੀ ਅਤੇ ਗੜੇਮਾਰੀ ਦੇ ਆਉਣ ਦਾ ਸੰਕੇਤ ਦਿੰਦੀ ਹੈ। ਇਸ ਮਾਮਲੇ ਵਿੱਚ ਵੀ, ਕਪਾਹ ਦੀ ਗੇਂਦ ਵਰਗੇ ਬੱਦਲਾਂ ਨੇ 13 ਨਵੰਬਰ ਦੀ ਦੁਪਹਿਰ ਨੂੰ ਅਰਜਨਟੀਨਾ ਦੇ ਕਸਬੇ ਵਿੱਚ ਆਏ ਤੂਫਾਨ ਦੇ ਆਉਣ ਦਾ ਸੰਕੇਤ ਦਿੱਤਾ ਸੀ। ਘਟਨਾ ਦਾ ਇੱਕ ਵੀਡੀਓ ਬਾਅਦ ਵਿੱਚ "ਵਾਇਰਲਹੋਗ" ਦੁਆਰਾ ਯੂਟਿਊਬ 'ਤੇ ਸਾਂਝਾ ਕੀਤਾ ਗਿਆ ਸੀ।

    ਜਿਸ ਵੀ ਵਿਅਕਤੀ ਨੇ ਇੰਟਰਨੈੱਟ ਤੇ ਇਹ ਵੀਡੀਓ ਵੇਖੀ ਉਹ ਇਸ ਕਲਾਉਡ ਗਠਨ ਦੇ ਸ਼ਾਨਦਾਰ ਦ੍ਰਿਸ਼ਾਂ ਨੂੰ ਵੇਖ ਕੇ ਹੈਰਾਨ ਸੀ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਇਸ ਤਰ੍ਹਾਂ ਦੇ ਬੱਦਲ ਨਹੀਂ ਦੇਖੇ। ਇੱਕ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਵਿੱਚ ਲਿਖਿਆ, "ਮੈਂ ਇਸ ਗ੍ਰਹਿ 'ਤੇ ਲਗਭਗ 40 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਮੈਂ ਇਸ ਤਰ੍ਹਾਂ ਦੇ ਬੱਦਲ ਕਦੇ ਨਹੀਂ ਦੇਖੇ ਹਨ।"


    ਇਕ ਹੋਰ ਨੇ ਕਿਹਾ ਕਿ ਬੱਦਲ ਇੰਨੇ ਅਨੌਖੇ ਸਨ ਕਿ ਉਹ ਲਗਭਗ ਨਕਲੀ ਲੱਗ ਰਹੇ ਸਨ।

    ਲੋਕ ਬੱਦਲਾਂ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਨ ਤੋਂ ਰੁੱਕ ਨਹੀਂ ਸਕੇ ਤੇ ਇਸ ਦੀ ਤੁਲਨਾ ਸਵਰਗ ਨਾਲ ਕਰ ਦਿੱਤੀ। ਔਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ, ਵੀਡੀਓ ਨੂੰ ਯੂਟਿਊਬ 'ਤੇ ਲਗਭਗ 25,000 ਲਾਈਕਸ ਮਿਲ ਚੁੱਕੇ ਹਨ। ਬੇਸ਼ੱਕ, ਇਹ ਪਹਿਲੀ ਕਲਾਊਡ ਰਚਨਾ ਨਹੀਂ ਹੈ ਜਿਸ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਵੇ। ਇਸ ਤੋਂ ਪਹਿਲਾਂ ਅਮਰੀਕਾ ਦੇ ਵਰਜੀਨੀਆ ਦੇ ਅਸਮਾਨ 'ਚ ਬੱਦਲਾਂ ਦੀ ਲਹਿਰਾਉਣ ਵਾਲੀ ਤਸਵੀਰ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਸੀ। ਹਰੇ ਭਰੇ ਕੈਂਪਸ ਉੱਤੇ ਲਹਿਰਾਉਂਦੇ ਬੱਦਲਾਂ ਦੇ ਸ਼ਾਨਦਾਰ ਦ੍ਰਿਸ਼ ਫੇਸਬੁੱਕ 'ਤੇ ਕਾਫ਼ੀ ਮਸ਼ਹੂਰ ਹੋਏ ਸਨ।
    Published by:Ashish Sharma
    First published:
    Advertisement
    Advertisement