Home /News /international /

Viral Video: ਸੁਣਵਾਈ ਦੌਰਾਨ ਮਹਿਲਾ ਜੱਜ ਅੱਧਨੰਗੀ ਹਾਲਤ 'ਚ ਆਈ ਨਜ਼ਰ, ਉਡਾ ਰਹੀ ਸੀ ਸਿਗਰਟ ਦਾ ਧੂੰਆਂ

Viral Video: ਸੁਣਵਾਈ ਦੌਰਾਨ ਮਹਿਲਾ ਜੱਜ ਅੱਧਨੰਗੀ ਹਾਲਤ 'ਚ ਆਈ ਨਜ਼ਰ, ਉਡਾ ਰਹੀ ਸੀ ਸਿਗਰਟ ਦਾ ਧੂੰਆਂ

Viral Video: ਸੁਣਵਾਈ ਦੌਰਾਨ ਮਹਿਲਾ ਜੱਜ ਅੱਧਨੰਗੀ ਹਾਲਤ 'ਚ ਆਈ ਨਜ਼ਰ, ਉਡਾ ਰਹੀ ਸੀ ਸਿਗਰਟ ਦਾ ਧੂੰਆਂ

Viral Video: ਸੁਣਵਾਈ ਦੌਰਾਨ ਮਹਿਲਾ ਜੱਜ ਅੱਧਨੰਗੀ ਹਾਲਤ 'ਚ ਆਈ ਨਜ਼ਰ, ਉਡਾ ਰਹੀ ਸੀ ਸਿਗਰਟ ਦਾ ਧੂੰਆਂ

ਕੋਰੋਨਾ ਤੋਂ ਬਾਅਦ ਆਨਲਾਈਨ ਪੜ੍ਹਾਈ, ਨੌਕਰੀਆਂ, ਮੀਟਿੰਗਾਂ ਅਤੇ ਸੁਣਵਾਈਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਜਿੱਥੇ ਪਹਿਲਾਂ ਲੋਕ ਦਫ਼ਤਰ ਵਿੱਚ ਆਪਣਾ ਕੰਮ ਪ੍ਰੋਫੈਸ਼ਨਲ ਡਰੈੱਸ ਕੋਡ ਨਾਲ ਕਰਦੇ ਸਨ, ਉੱਥੇ ਹੀ ਆਨਲਾਈਨ ਯੁੱਗ ਵਿੱਚ ਲੋਕ ਦਫ਼ਤਰੀ ਕੰਮ ਘਰ ਵਿੱਚ ਹੀ ਬੇਝਿਜਕ ਅਤੇ ਲਾਪਰਵਾਹੀ ਨਾਲ ਕਰਨ ਲੱਗ ਪਏ ਹਨ।

ਹੋਰ ਪੜ੍ਹੋ ...
  • Share this:

ਕੋਰੋਨਾ ਤੋਂ ਬਾਅਦ ਆਨਲਾਈਨ ਪੜ੍ਹਾਈ, ਨੌਕਰੀਆਂ, ਮੀਟਿੰਗਾਂ ਅਤੇ ਸੁਣਵਾਈਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਜਿੱਥੇ ਪਹਿਲਾਂ ਲੋਕ ਦਫ਼ਤਰ ਵਿੱਚ ਆਪਣਾ ਕੰਮ ਪ੍ਰੋਫੈਸ਼ਨਲ ਡਰੈੱਸ ਕੋਡ ਨਾਲ ਕਰਦੇ ਸਨ, ਉੱਥੇ ਹੀ ਆਨਲਾਈਨ ਯੁੱਗ ਵਿੱਚ ਲੋਕ ਦਫ਼ਤਰੀ ਕੰਮ ਘਰ ਵਿੱਚ ਹੀ ਬੇਝਿਜਕ ਅਤੇ ਲਾਪਰਵਾਹੀ ਨਾਲ ਕਰਨ ਲੱਗ ਪਏ ਹਨ। ਪਰ ਇਸ ਵਿੱਚ ਕਈ ਵਾਰ ਕੁਝ ਲੋਕਾਂ ਨੂੰ ਸ਼ਰਮਨਾਕ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਹ ਆਨਲਾਈਨ ਕੰਮ ਇਕ ਮਹਿਲਾ ਜੱਜ ਲਈ ਮਹਿੰਗਾ ਸਾਬਤ ਹੋਇਆ ਅਤੇ ਜ਼ੂਮ ਮੀਟ 'ਤੇ ਅਦਾਲਤ ਦੀ ਸੁਣਵਾਈ ਦੌਰਾਨ, ਜਿਵੇਂ ਹੀ ਉਨ੍ਹਾਂ ਦਾ ਕੈਮਰਾ ਚਾਲੂ ਕੀਤਾ, ਕੁਝ ਅਜਿਹਾ ਦੇਖਿਆ ਗਿਆ ਕਿ ਹੁਣ ਉਹ ਜਵਾਬ ਦੇਣ ਦੇ ਯੋਗ ਨਹੀਂ ਹੈ।


ਕੋਲੰਬੀਆ ਦੀ ਇੱਕ ਮਹਿਲਾ ਜੱਜ ਹੱਥ ਵਿੱਚ ਸਿਗਰੇਟ ਲੈ ਕੇ ਸੁਣਵਾਈ ਦੌਰਾਨ ਅੱਧ-ਨਗਨ ਨਜ਼ਰ ਆਈ। ਜਿਸ ਤੋਂ ਬਾਅਦ ਜੱਜ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਜਿਸ 'ਚ ਇਹ ਘਟਨਾ ਵਾਪਰੀ, ਉਸ ਦੀ ਸੁਣਵਾਈ ਜ਼ੂਮ ਮੀਟ 'ਤੇ ਚੱਲ ਰਹੀ ਸੀ। ਫਿਰ ਅਚਾਨਕ ਮਹਿਲਾ ਜੱਜ ਦਾ ਕੈਮਰਾ ਚਾਲੂ ਹੋ ਗਿਆ ਅਤੇ ਉਹ ਇਤਰਾਜ਼ਯੋਗ ਸਿਥਤੀ 'ਚ ਨਜ਼ਰ ਆਈ। ਜੱਜ ਇਸ ਤੋਂ ਪਹਿਲਾਂ ਵੀ ਅਜਿਹੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਸ਼ੇਅਰ ਕਰ ਚੁੱਕੀ ਹਨ।


ਨਿਆਂਇਕ ਅਨੁਸ਼ਾਸਨੀ ਕਮਿਸ਼ਨ ਨੇ 34 ਸਾਲਾ ਦੋਸ਼ੀ ਮਹਿਲਾ ਜੱਜ ਵਿਵਿਅਨ ਪੋਲਾਨੀਆ ਦੇ ਖਿਲਾਫ ਆਪਣਾ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਇਤਰਾਜ਼ਯੋਗ ਕੰਮ ਕਰਨ ਦੇ ਨਾਲ-ਨਾਲ ਉਸ ਦੇ ਡਰੈੱਸ ਕੋਡ ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਠਹਿਰਾਇਆ। ਜਿਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਨੇ ਪੋਲਾਨੀਆ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ ਤਿੰਨ ਮਹੀਨਿਆਂ ਲਈ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ, ਜਿਸ ਦੌਰਾਨ ਉਸ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਨਿਊਯਾਰਕ ਪੋਸਟ ਮੁਤਾਬਕ ਪੁਲਾ ਨਿਆ ਇਸ ਤੋਂ ਪਹਿਲਾਂ ਵੀ ਆਪਣੇ ਸੋਸ਼ਲ ਅਕਾਊਂਟ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ ਪਰ ਜ਼ੂਮ 'ਤੇ ਅਧਿਕਾਰਤ ਸੁਣਵਾਈ ਦੌਰਾਨ ਉਸ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ।


ਕਮੇਟੀ ਨੇ 16 ਪੰਨਿਆਂ ਦੇ ਫੈਸਲੇ ਵਿੱਚ ਜੋ ਕਿਹਾ, ਉਸ ਅਨੁਸਾਰ ਪੋਲਨੀਆ ਨੇ ਸੁਣਵਾਈ ਦੌਰਾਨ ਕਰੀਬ ਇੱਕ ਘੰਟੇ ਤੱਕ ਆਪਣਾ ਕੈਮਰਾ ਬੰਦ ਰੱਖਿਆ ਅਤੇ ਜਦੋਂ ਕੈਮਰਾ ਚਾਲੂ ਹੋਇਆ ਤਾਂ ਉਹ ਬਿਸਤਰੇ 'ਤੇ ਅੱਧ ਨੰਗੀ ਹਾਲਤ ਵਿੱਚ ਸਿਗਰਟ ਫੜੀ ਹੋਈ ਦਿਖਾਈ ਦਿੱਤੀ। ਹਾਲਾਂਕਿ ਪੋਲਾਨਿਆ ਨੇ ਆਪਣੀ ਸਥਿਤੀ ਤੋਂ ਸਾਫ਼ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਸੁਣਵਾਈ ਦੌਰਾਨ ਉਹ ਯਕੀਨੀ ਤੌਰ 'ਤੇ ਬੈੱਡ 'ਤੇ ਸੀ, ਪਰ ਉਹ ਬਲੱਡ ਪ੍ਰੈਸ਼ਰ ਅਤੇ ਘਬਰਾਹਟ ਤੋਂ ਪੀੜਤ ਸੀ, ਇਸ ਲਈ ਉਸ ਦੀ ਅਜਿਹੀ ਹਾਲਤ ਸੀ। ਇਸ ਦੇ ਉਲਟ ਦੋਸ਼ੀ ਜੱਜ ਪੋਲਾਨੀਆ ਨੇ ਬਾਕੀ ਜੱਜਾਂ 'ਤੇ ਉਨ੍ਹਾਂ ਨੂੰ ਛੋਟੇ ਕੱਪੜੇ ਪਾਉਣ ਲਈ ਧਮਕੀਆਂ ਦੇਣ ਦਾ ਦੋਸ਼ ਲਗਾਇਆ। ਦਰਅਸਲ, ਪੋਲਨੀਆ ਇਸ ਘਟਨਾ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ, ਆਪਣੇ ਮੁਅੱਤਲ ਤੋਂ ਬਾਅਦ, ਪੋਲਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਨੂੰ ਡੀਐਕਟੀਵੇਟ ਕਰ ਦਿੱਤਾ ਹੈ।

Published by:Drishti Gupta
First published:

Tags: Viral, Viral news, Viral video, World