HOME » NEWS » World

ਜਿੱਤ ਪਿੱਛੋਂ ਬਾਇਡਨ ਨੇ ਆਖੀ ਅਜਿਹੀ ਗੱਲ, ਖੁਸ਼ੀ ਨਾਲ ਝੂਮ ਉਠੇ ਓਬਾਮਾ, ਹੈਰਿਸ ਸਣੇ ਕਈ ਡੈਮੋਕਰੈਟਿਕ, Video Viral

News18 Punjabi | News18 Punjab
Updated: November 8, 2020, 1:42 PM IST
share image
ਜਿੱਤ ਪਿੱਛੋਂ ਬਾਇਡਨ ਨੇ ਆਖੀ ਅਜਿਹੀ ਗੱਲ, ਖੁਸ਼ੀ ਨਾਲ ਝੂਮ ਉਠੇ ਓਬਾਮਾ, ਹੈਰਿਸ ਸਣੇ ਕਈ ਡੈਮੋਕਰੈਟਿਕ, Video Viral
ਜਿੱਤ ਪਿੱਛੋਂ ਬਾਇਡਨ ਨੇ ਆਖ ਦਿੱਤੀ ਅਜਿਹੀ ਗੱਲ, ਖੁਸ਼ੀ ਨਾਲ ਝੂਮ ਉਠੇ ਓਬਾਮਾ, ਹੈਰਿਸ ਸਣੇ ਕਈ ਡੈਮੋਕਰੈਟਿਕ, Video Viral

  • Share this:
  • Facebook share img
  • Twitter share img
  • Linkedin share img
ਡੈਮੋਕਰੇਟਿਕ ਪਾਰਟੀ (US Presidential election 2020) ਦੇ ਉਮੀਦਵਾਰ ਜੋਅ ਬਾਇਡਨ ਨੇ ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਨਾਲ ਅਮਰੀਕਾ ਖ਼ਾਸਕਰ ਡੈਮੋਕਰੇਟਸ ਵਿਚ ਖੁਸ਼ੀ ਦਾ ਮਾਹੌਲ ਹੈ। ਜੋਅ ਬਾਇਡਨ ਦੀ ਜਿੱਤ ਤੋਂ ਬਾਅਦ ਹੁਣ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ, ਜੋਅ ਬਾਇਡਨ ਸਟੇਜ ਉਤੇ ਖੜ੍ਹੇ ਹਨ ਅਤੇ ਬੈਕਗ੍ਰਾਉਂਡ ਵਿੱਚ ਪੌਪ ਮਿਊਜਿਕ ਵੱਜ ਰਿਹਾ ਹੈ।

ਇਸ ਵੀਡੀਓ ਨੂੰ ਐਡਿਟ ਕਰਕੇ ਇਸ ਵਿਚ ਮਿਊਜਿਕ ਦੇ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਚੁਣੇ ਗਏ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹੋਰ ਡੈਮੋਕਰੇਟ ਵੀ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਸ਼ਨੀਵਾਰ ਨੂੰ ਆਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਨੂੰ ਹਰਾਇਆ। ਇਸ ਤੋਂ ਬਾਅਦ ਸੰਬੋਧਨ ਕਰਦਿਆਂ ਜੋਅ ਬਾਇਡਨ ਨੇ ਕਿਹਾ, 'ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੋੜਨ ਵਾਲਾ ਨਹੀਂ ਬਲਕਿ ਜੋੜਨ ਵਾਲਾ ਰਾਸ਼ਟਰਪਤੀ ਬਣਾਂਗਾ।'


ਉਨ੍ਹਾਂ ਨੇ ਕਿਹਾ, ‘ਮੈਂ ਅਜਿਹਾ ਰਾਸ਼ਟਰਪਤੀ ਬਣਾਂਗਾ ਜੋ ਲਾਲ ਅਤੇ ਨੀਲੇ ਰੰਗ ਵਿਚ ਰੰਗੇ ਅਮਰੀਕੀ ਸੂਬਿਆਂ ਨੂੰ ਨਹੀਂ ਵੇਖਦਾ, ਬਲਕਿ ਪੂਰੇ ਅਮਰੀਕਾ ਨੂੰ ਵੇਖਦਾ ਹੈ। ਜੋ ਬਾਇਡੇਨ ਨੇ ਵੀ ਆਪਣੇ ਸੰਬੋਧਨ ਵਿੱਚ ਆਪਣੇ ਵਿਰੋਧੀ ਡੋਨਾਲਡ ਟਰੰਪ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ, ‘ਜਿਨ੍ਹਾਂ ਨੇ ਟਰੰਪ ਨੂੰ ਵੋਟ ਦਿੱਤੀ ਸੀ, ਮੈਂ ਤੁਹਾਡੇ ਸਾਰਿਆਂ ਦੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਆਓ ਇੱਕ ਦੂਜੇ ਨੂੰ ਮੌਕਾ ਦੇਈਏ।

ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ, "ਦੇਸ਼ ਦੇ ਲੋਕਾਂ ਨੇ ਸਾਨੂੰ ਸਪੱਸ਼ਟ ਜਿੱਤ ਦਿੱਤੀ ਹੈ।" ਅਸੀਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਾਂ, ਜੋ ਬਾਇਡਨ ਨੇ ਡੈਮੋਕ੍ਰੇਟਸ ਅਤੇ ਰਿਪਬਲੀਕਨਜ਼ ਵੱਲੋਂ ਲਾਲ ਅਤੇ ਨੀਲੇ ਰੰਗ ਵਿੱਚ ਰੰਗੇ ਗਏ ਯੂਐਸ ਦੇ ਨਕਸ਼ੇ ਉੱਤੇ ਵੀ ਪ੍ਰਤੀਕਿਰਿਆ ਦਿੱਤੀ।
Published by: Gurwinder Singh
First published: November 8, 2020, 1:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading