Viral Video of Pakistan Couple: ਸੋਸ਼ਲ ਮੀਡਿਆ 'ਤੇ ਲਗਾਤਾਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਸੋਸ਼ਲ ਮੀਡਿਆ 'ਤੇ ਜਿਵੇਂ ਹੀ ਕੋਈ ਗੀਤ ਸੁਪਰਹਿੱਟ ਹੁੰਦਾ ਹੈ, ਲੋਕ ਉਸ 'ਤੇ ਡਾਂਸ ਦੀਆਂ ਰੀਲਾਂ ਬਣਾਉਣ ਲੱਗ ਪੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਪੁਰਾਣੇ ਗੀਤਾਂ 'ਤੇ ਵੀ ਡਾਂਸ ਕਰਦੇ ਹਨ ਅਤੇ ਫਿਰ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਦਰਅਸਲ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਇੱਕ ਪਾਕਿਸਤਾਨੀ ਜੋੜੇ ਦਾ ਹੈ। ਦੋਵੇਂ ਕਿਸੇ ਫੰਕਸ਼ਨ 'ਚ 'ਬੀੜੀ ਜਲਾਇਲੇ' 'ਤੇ ਡਾਂਸ ਨਾਲ ਪਾਰਟੀ 'ਚ ਖਿੱਚ ਦਾ ਕੇਂਦਰ ਬਣ ਗਏ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਵੀ ਉਨ੍ਹਾਂ ਦੀ ਖੂਬ ਤਾਰੀਫ ਕੀਤੀ।
ਇਸ ਵੀਡੀਓ 'ਚ ਪਾਕਿਸਤਾਨੀ ਜੋੜਾ ਧਮਾਲ ਮਚਾ ਰਿਹਾ ਹੈ। ਦੋਵੇਂ 'ਬੀੜੀ ਜਲਾਇਲੇ' ਗੀਤ 'ਤੇ ਡਾਂਸ ਕੀਤਾ, ਇਸ ਦੌਰਾਨ ਉਨ੍ਹਾਂ ਦੇ ਡਾਂਸ ਸਟੈਪ ਵੀ ਸ਼ਾਨਦਾਰ ਸਨ। ਅਜਿਹਾ ਲੱਗ ਰਿਹਾ ਹੈ ਕਿ ਵੀਡੀਓ ਕਿਸੇ ਵਿਆਹ ਸਮਾਗਮ ਨਾਲ ਸਬੰਧਤ ਹੈ।
View this post on Instagram
ਪਾਕਿਸਤਾਨੀ ਜੋੜੇ ਦੇ ਇਸ ਡਾਂਸ ਵੀਡੀਓ 'ਤੇ ਯੂਜ਼ਰਸ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ ਨੂੰ thebilalijaz ਨਾਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤਾ ਗਿਆ ਹੈ। ਇੱਕ ਯੂਜ਼ਰ ਦਾ ਕਮੈਂਟ ਕੀਤਾ ਕਿ ਇਹ ਕਾਫੀ ਕਿਊਟ ਹੈ।ਇਸ ਡਾਂਸ ਵੀਡੀਓ ਨੂੰ ਹੁਣ ਤੱਕ 32 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪਾਕਿਸਤਾਨੀ ਲੜਕੀ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਨੇ 'ਮੇਰਾ ਦਿਲ ਇਹ ਪੁਕਾਰੇ' ਗੀਤ 'ਤੇ ਅਨੋਖਾ ਡਾਂਸ ਕਰਕੇ ਸੁਰਖੀਆਂ ਬਟੋਰੀਆਂ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan, Viral, Viral news, Viral video, World