Home /News /international /

Viral Video: ਗਰਬਾ ਕਰਦੇ ਕੁੱਤੇ ਦਾ ਵੀਡੀਓ ਹੋਇਆ Viral, ਮਨ ਮੋਹ ਲਵੇਗਾ ਇਸ ਪਿਆਰੇ ਜੀਵ ਦਾ ਡਾਂਸ

ਕੁੱਤਿਆਂ ਦੇ ਹਜ਼ਾਰਾਂ ਦਿਲਚਸਪ ਵੀਡੀਓ ਸੋਸ਼ਲ 'ਤੇ ਵਾਇਰਲ ਹੁੰਦੇ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਦੀਆਂ ਹਰਕਤਾਂ ਲੋਕਾਂ ਦਾ ਬਹੁਤ ਮਨੋਰੰਜਨ ਕਰਦੀਆਂ ਹਨ। ਕਈ ਵੀਡੀਓਜ਼ 'ਚ ਕੁੱਤੇ ਨੱਚਦੇ ਦੇਖੇ ਗਏ ਹਨ। ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਕੁੱਤੇ ਨੂੰ ਗਰਬਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

    ਇੰਸਟਾਗ੍ਰਾਮ ਰੀਲ ਉੱਤੇ ਗੋਲਡਨ ਰੀਟ੍ਰੀਵਰ ਕੁੱਤੇ ਤੇ ਉਸ ਦੇ ਮਾਲਿਕ ਨੂੰ ਇੱਕੇ ਦੂਜੇ ਨਾਲ ਬੜੇ ਪਿਆਰੇ ਅੰਦਾਜ਼ ਵਿੱਚ ਗਰਬਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਵੇਂ-ਜਿਵੇਂ ਨਵਰਾਤਰੀ ਨੇੜੇ ਹੈ, ਜ਼ਾਹਿਰ ਹੈ ਕਿ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਗਰਬਾ ਡਾਂਸ ਦੀ ਤਿਆਰੀ ਕਰ ਰਿਹਾ ਹੈ। ਇਸੇ ਤਰ੍ਹਾਂ ਵੀਡੀਓ 'ਚ ਨਜ਼ਰ ਆ ਰਹੀ ਲੜਕੀ ਨੂੰ ਵੀ ਗਰਬਾ ਕਰਦੇ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਲੜਕੀ ਦੇ ਨਾਲ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਗਰਬਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਗੋਲਡਨ ਰੀਟਰੀਵਰ ਕੁੱਤੇ ਲਈ ਬਣਾਏ ਗਏ ਇੰਸਟਾਗ੍ਰਾਮ ਪੇਜ 'ਤੇ 30 ਅਗਸਤ ਨੂੰ ਸ਼ੇਅਰ ਕੀਤੀ ਗਈ ਹੈ, ਜਿਸ 'ਚ ਕੁੱਤੇ ਨੂੰ ਨੱਚਦੇ ਦੇਖਿਆ ਜਾ ਸਕਦਾ ਹੈ।

    View this post on Instagram

    A post shared by The Kattappa (@thekattappa)

    ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਰੀਲ ਨੂੰ ਹੁਣ ਤੱਕ 20 ਹਜ਼ਾਰ ਲਾਈਕ ਮਿਲ ਚੁੱਕੇ ਹਨ ਤੇ ਲਗਾਤਾਰ ਵਧ ਰਹੇ ਹਨ। ਲੋਕ ਕਮੈਂਟਸ ਰਾਹੀਂ ਇਸ ਕੁੱਤੇ ਨੂੰ ਆਪਣਾ ਪਿਆਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਕੁੱਤੇ ਨੂੰ ਐਕਟਿਵ ਰੱਖਣ ਦਾ ਇਹ ਬਹੁਤ ਵਧੀਆ ਤਰੀਕਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ "ਗੁਜਰਾਤੀ ਫੈਮਲੀ ਵਿੱਚ ਆਉਣ ਦਾ ਮਤਲਬ ਹੈ ਕਿ ਤੁਹਾਨੂੰ ਗਰਬ ਕਰਨਾ ਹੀ ਹੋਵੇਗਾ, ਭਾਵੇਂ ਤੁਸੀਂ ਉਨ੍ਹਾਂ ਦੇ ਪਾਲਤੂ ਕੁੱਤੇ ਹੀ ਕਿਉਂ ਨਾ ਹੋਵੋ।" ਇਸ ਕੁੱਤੇ ਦੇ ਇੰਸਟਾਗ੍ਰਾਮ ਪੇਜ ਦਾ ਨਾਮ "ਕਟੱਪਾ" ਹੈ। ਇਸ ਦੇ ਕਰੀਬ 13 ਹਜ਼ਾਰ ਫਾਲੋਅਰਜ਼ ਹਨ ਅਤੇ ਇਸ ਦੇ ਇੰਸਟਾ ਬਾਇਓ ਤੋਂ ਪਤਾ ਲੱਗਦਾ ਹੈ ਕਿ ਇਹ ਕੁੱਤਾ ਮੁੰਬਈ 'ਚ ਰਹਿੰਦਾ ਹੈ। ਅਤੇ ਹੁਣ ਤੱਕ ਇਸ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਕਟੱਪਾ ਦੇ ਪੇਜ ਉੱਤੇ ਇਸ ਕੁੱਤੇ ਦੇ ਕਈ ਵੀਡੀਓਜ਼ ਦੇਖੇ ਜਾ ਸਕਦੇ ਹਨ ਜਿੱਥੇ ਇਹ ਕਈ ਤਰ੍ਹਾਂ ਦੀਆਂ ਕਿਊਟ ਤੇ ਮਨ ਮੋਹਣੀਆਂ ਹਰਕਤਾ ਕਰਦਾ ਹੈ।

    Published by:Drishti Gupta
    First published:

    Tags: Ajab Gajab, Ajab Gajab News, Viral, Viral news, Viral video