Tiger Attacked A Woman: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਵੀਡੀਓਜ਼ ਵਾਇਰਲ ਵੇਖਣ ਨੂੰ ਮਿਲਦੀਆਂ ਹਨ। ਕਈ ਵੀਡੀਓ ਵੇਖ ਰੂਹ ਖੁਸ਼ ਹੋ ਜਾਂਦੀ ਹੈ ਅਤੇ ਕਈ ਵੀਡੀਓ ਵੇਖ ਕੇ ਰੂਬ ਕੰਬ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਭੁੱਖਾ ਟਾਈਗਰ ਰਿਹਾਇਸ਼ੀ ਇਲਾਕੇ ਵਿੱਚ ਦਾਖਲ ਹੋ ਕੇ ਇੱਕ ਔਰਤ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਵੇਖ ਸਕਦੇ ਹੋ ਕਿ ਟਾਈਗਰ ਇੱਕ ਔਰਤ ਨੂੰ ਕਾਰ ਵਿੱਚ ਚੜ੍ਹਨ ਤੋਂ ਪਹਿਲਾਂ ਹੀ ਉਸ 'ਤੇ ਝਪਟਦਾ ਹੈ ਅਤੇ ਉਸਨੂੰ ਖਿੱਚ ਕੇ ਲੈ ਜਾਂਦਾ ਹੈ। ਉੱਥੇ ਮੌਜੂਦ ਲੋਕ ਵੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਟਾਈਗਰ ਦੇ ਸਾਹਮਣੇ ਉਨ੍ਹਾਂ ਦੀ ਇੱਕ ਨਹੀਂ ਚਲਦੀ। ਔਰਤ 'ਤੇ ਹਮਲਾ ਕਰਨ ਤੋਂ ਬਾਅਦ ਉਹ ਉਸ ਨੂੰ ਖਿੱਟ ਕੇ ਆਪਣੇ ਨਾਲ ਲੈ ਗਿਆ।
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਰਿਹਾਇਸ਼ੀ ਇਲਾਕੇ 'ਚ ਕਾਰ ਪਾਰਕਿੰਗ ਤੋਂ ਬਾਅਦ ਉਸ 'ਚੋਂ ਬਾਹਰ ਨਿਕਲਦੇ ਹਨ। ਇਸੇ ਦੌਰਾਨ ਇੱਕ ਔਰਤ ਦੂਜੇ ਪਾਸੇ ਬੈਠਣ ਲਈ ਕਾਰ ਵਿੱਚੋਂ ਬਾਹਰ ਆਉਂਦੀ ਹੈ। ਉਹ ਕਾਰ ਦੀ ਖਿੜਕੀ ਕੋਲ ਖੜ ਜਾਂਦੀ ਤਾਂ ਇੱਕ ਬਾਘ ਪਿੱਛਿਓਂ ਆਉਂਦਾ ਹੈ ਅਤੇ ਉਸਨੂੰ ਆਪਣੇ ਪੰਜੇ ਨਾਲ ਘਸੀਟਦਾ ਹੈ। ਇਸ ਦੌਰਾਨ ਕੁਝ ਲੋਕ ਉਸ ਨੂੰ ਬਚਾਉਣ ਲਈ ਦੌੜੇ ਵੀ ਪਰ ਭੁੱਖੇ ਬਾਘ ਨੂੰ ਦੇਖ ਕੇ ਕਿਸ ਦੀ ਹਿੰਮਤ ਨਹੀਂ ਪੈਂਦੀ।
View this post on Instagram
ਇਹ ਵੀਡੀਓ 6 ਸਾਲ ਪਹਿਲਾਂ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਚੀਨ ਦੀ ਹੈ, ਜਿਸ ਨੂੰ ਯੂਟਿਊਬ 'ਤੇ ਪਹਿਲਾਂ ਹੀ ਪੋਸਟ ਕੀਤਾ ਜਾ ਚੁੱਕਾ ਹੈ। ਫਿਲਹਾਲ ਇਸ ਵੀਡੀਓ ਨੂੰ ਇਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 'animals_powers' ਨਾਂ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Car, China, Instagram, TIGER, Viral video