• Home
  • »
  • News
  • »
  • international
  • »
  • VIRUS HAS FURTHER ADAPTED TO HUMAN SPECIES FIRST IMAGE OF OMICRON SHOWS MORE MUTATIONS THAN DELTA GH AP

Corona ਦੇ ਨਵੇਂ ਵੇਰੀਐਂਟ ਦੀ 3D ਤਸਵੀਰ ਆਈ ਸਾਹਮਣੇ, ਡੇਲਟਾ ਵੇਰੀਐਂਟ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ "ਓਮੀਕਰੋਨ"

ਨਵੇਂ ਵੇਰੀਐਂਟ 'ਤੇ ਖੋਜ ਕਰ ਰਹੀ ਟੀਮ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਓਮੀਕਰੋਨ ਨੂੰ 3ਡੀ ਵਿੱਚ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਮਿਊਟੇਸ਼ਨ ਕਰ ਸਕਦਾ ਹੈ ਅਤੇ ਇਨਸਾਨਾਂ ਦੇ ਅਨੁਕੂਲ ਹੋਣ ਲਈ ਆਪਣੇ ਆਪ ਨੂੰ ਲਗਾਤਾਰ ਬਦਲ ਰਿਹਾ ਹੈ।

Corona ਦੇ ਨਵੇਂ ਵੇਰੀਐਂਟ ਦੀ 3D ਤਸਵੀਰ ਆਈ ਸਾਹਮਣੇ, ਡੇਲਟਾ ਵੇਰੀਐਂਟ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ "ਓਮੀਕਰੋਨ"

Corona ਦੇ ਨਵੇਂ ਵੇਰੀਐਂਟ ਦੀ 3D ਤਸਵੀਰ ਆਈ ਸਾਹਮਣੇ, ਡੇਲਟਾ ਵੇਰੀਐਂਟ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ "ਓਮੀਕਰੋਨ"

  • Share this:
ਡੈਲਟਾ ਵੇਰੀਐਂਟ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਨਵੇਂ 'ਓਮੀਕਰੋਨ ਵੇਰੀਐਂਟ' ਵਿੱਚ ਜ਼ਿਆਦਾ ਪਰਿਵਰਤਨ (ਮਿਯੂਟੇਸ਼ਨ) ਹੋ ਰਹੇ ਹਨ। ਓਮੀਕਰੋਨ 'ਤੇ ਕੀਤੀ ਗਈ ਖੋਜ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਨਵੇਂ ਵੇਰੀਐਂਟ ਦੀਆਂ ਪਹਿਲੀਆਂ 3ਡੀ ਤਸਵੀਰਾਂ ਰੋਮ ਦੇ ਬੈਂਬਿਨੋ ਗੇਸੂ ਹਸਪਤਾਲ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਨਵੇਂ ਵੇਰੀਐਂਟ 'ਤੇ ਖੋਜ ਕਰ ਰਹੀ ਟੀਮ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਓਮੀਕਰੋਨ ਨੂੰ 3ਡੀ ਵਿੱਚ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਮਿਊਟੇਸ਼ਨ ਕਰ ਸਕਦਾ ਹੈ ਅਤੇ ਇਨਸਾਨਾਂ ਦੇ ਅਨੁਕੂਲ ਹੋਣ ਲਈ ਆਪਣੇ ਆਪ ਨੂੰ ਲਗਾਤਾਰ ਬਦਲ ਰਿਹਾ ਹੈ।

ਇਹ ਪ੍ਰੋਟੀਨ ਮਿਊਟੇਸ਼ਨ ਨਾਲ ਮਨੁੱਖੀ ਸੈੱਲਾਂ ਨੂੰ ਪ੍ਰਭਾਵਿਤ ਕਰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਇਸ ਸਿੱਟੇ 'ਤੇ ਨਹੀਂ ਪਹੁੰਚਦੇ ਕਿ ਇਹ ਮਿਊਟੇਸ਼ਨ ਜ਼ਿਆਦਾ ਖਤਰਨਾਕ ਹਨ। ਉਹ ਕਹਿੰਦੇ ਹਨ ਕਿ ਨਵਾਂ ਰੂਪ ਆਪਣੇ ਆਪ ਨੂੰ ਮਨੁੱਖੀ ਸਪੀਸੀਜ਼ ਦੇ ਅਨੁਕੂਲ ਬਣਾ ਰਿਹਾ ਹੈ। ਪਰ ਸਾਨੂੰ ਇਸ ਬਾਰੇ ਹੋਰ ਖੋਜ ਦੀ ਲੋੜ ਹੈ, ਇਹ ਜਾਣਨ ਲਈ ਕਿ ਇਹ ਖਤਰਨਾਕ ਹੈ ਜਾਂ ਨਹੀਂ।

ਮਿਲਾਨ ਸਟੇਟ ਯੂਨੀਵਰਸਿਟੀ ਵਿੱਚ ਕਲੀਨਿਕਲ ਮਾਈਕਰੋਬਾਇਓਲੋਜੀ ਦੀ ਪ੍ਰੋਫੈਸਰ ਅਤੇ ਬੈਂਬਿਨੋ ਗੇਸੂ ਦੀ ਖੋਜਕਰਤਾ ਕਲਾਉਡੀਆ ਅਲਟੇਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੀਮ ਨੇ "ਸਪਾਈਕ ਪ੍ਰੋਟੀਨ ਦੀ 3ਡੀ ਬਣਤਰ ਵਿੱਚ ਮਿਊਟੇਸ਼ਨ ਦੀ ਖੋਜ 'ਤੇ ਧਿਆਨ ਦਿੱਤਾ ਕੀਤਾ ਹੈ। ਇਹ 3ਡੀ ਚਿੱਤਰ ਮੁੱਖ ਤੌਰ 'ਤੇ ਬੋਤਸਵਾਨਾ, ਦੱਖਣੀ ਅਫ਼ਰੀਕਾ ਅਤੇ ਹਾਂਗਕਾਂਗ ਤੋਂ ਵਿਗਿਆਨਿਕਾਂ ਲਈ ਉਪਲਬਧ ਕਰਵਾਏ ਗਏ ਇਸ ਨਵੇਂ ਰੂਪ ਦੇ ਕ੍ਰਮ ਦੇ ਅਧਿਐਨ ਤੋਂ ਤਿਆਰ ਕੀਤਾ ਗਿਆ ਸੀ। ਇਹ 3ਡੀ ਚਿੱਤਰ, ਜੋ ਸਾਰੀਆਂ ਭਿੰਨਤਾਵਾਂ ਨੂੰ ਤਾਂ ਦਰਸਾਉਂਦਾ ਹੈ ਪਰ ਓਮੀਕਰੋਨ ਦੇ ਪਰਿਵਰਤਨ ਦਾ ਵਰਣਨ ਕਰਨ ਦੇ ਨਾਲ ਇਸ ਦੀ ਭੂਮਿਕਾ ਨੂੰ ਪਰਿਭਾਸ਼ਤ ਨਹੀਂ ਕਰਦਾ"।

ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਪਾਇਆ ਜਾਣ ਵਾਲਾ ਖਤਰਨਾਕ ਓਮੀਕਰੋਨ ਵੇਰੀਐਂਟ ਹੁਣ ਤੱਕ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਸ਼ਨੀਵਾਰ ਨੂੰ ਜਰਮਨੀ, ਇਟਲੀ, ਬੈਲਜੀਅਮ, ਇਜ਼ਰਾਈਲ ਅਤੇ ਹਾਂਗਕਾਂਗ ਵਿੱਚ ਨਵੇਂ ਕੇਸ ਦਰਜ ਕੀਤੇ ਗਏ ਹਨ। ਬ੍ਰਿਟੇਨ ਵਿੱਚ ਵੀ ਓਮੀਕਰੋਨ ਦੇ ਦੋ ਕੇਸ ਸਾਹਮਣੇ ਆਉਣ ਤੋਂ ਬਾਅਦ, ਸਰਕਾਰ ਮਾਸਕ, ਸਮਾਜਿਕ ਦੂਰੀ ਅਤੇ ਟੈਸਟਿੰਗ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਯੂਐਸ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਐਂਥਨੀ ਫੌਸੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਵਿੱਚ ਵੀ ਓਮੀਕਰੋਨ ਵੇਰੀਐਂਟ ਦੇ ਕੇਸ ਸਾਹਮਣੇ ਆਉਣ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ।
Published by:Amelia Punjabi
First published: