
ਤਾਲਿਬਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਜ਼ਰੀਫਾ ਗੱਦਾਫੀ ਨੇ ਕਿਹਾ, 'ਮੈਂ ਤਾਲਿਬਾਨ ਦੇ ਆਉਣ ਦੀ ਉਡੀਕ ਕਰ ਰਹੀ ਹਾਂ ਅਤੇ ਮੈਨੂੰ ਅਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਮਾਰ ਦੇਵੇ।'(Photograph: Marcel Mettelsiefen)
ਕਾਬੁਲ : ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫਗਾਨਿਸਤਾਨ (Afganistan) ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਕੂਟਨੀਤਕ ਦੇਸ਼ ਛੱਡ ਕੇ ਭੱਜ ਗਏ ਹਨ। ਅਫਗਾਨੀ ਸਭ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜਣਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਰਸਤੇ ਬੰਦ ਹਨ। ਔਰਤਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਇਸ ਦੌਰਾਨ ਉਥੋਂ ਦੀ ਪਹਿਲੀ ਮਹਿਲਾ ਮੇਅਰ ਜ਼ਰੀਫਾ ਗਫਾਰੀ (Zarifa Ghafari) ਨੇ ਕੱਟੜਪੰਥੀ ਸੰਗਠਨ ਨੂੰ ਵੱਡੀ ਚੁਣੌਤੀ ਦਿੱਤੀ ਹੈ। ਤਾਲਿਬਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਜ਼ਰੀਫਾ ਗੱਦਾਫੀ ਨੇ ਕਿਹਾ, 'ਮੈਂ ਤਾਲਿਬਾਨ ਦੇ ਆਉਣ ਦੀ ਉਡੀਕ ਕਰ ਰਹੀ ਹਾਂ ਅਤੇ ਮੈਨੂੰ ਅਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਮਾਰ ਦੇਵੇ।'
ਵਾਰਦਾਕ ਸੂਬੇ ਦੀ ਮੇਅਰ ਜ਼ਰੀਫਾ ਨੇ ਆਈ ਨਿਊਜ਼ ਵੈਬਸਾਈਟ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਆਈ ਨਿਊਜ਼ ਵੈਬਸਾਈਟ ਨੇ ਦੱਸਿਆ ਕਿ ਜਦੋਂ ਜ਼ਰੀਫ਼ਾ ਨੇ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਆਪਣੇ ਦੇਸ਼ ਦੇ ਭਵਿੱਖ ਨੂੰ ਬਿਹਤਰ ਵੇਖਿਆ, ਪਰ ਬਦਲਦੀ ਸਥਿਤੀ ਵਿੱਚ ਉਨ੍ਹਾਂ ਨੇ ਉਮੀਦ ਗੁਆ ਦਿੱਤੀ ਹੈ।
ਜ਼ਰੀਫਾ ਨੇ ਕਿਹਾ, 'ਮੈਂ ਆਪਣੇ ਅਪਾਰਟਮੈਂਟ ਦੇ ਕਮਰੇ ਵਿੱਚ ਬੈਠੀ ਹਾਂ ਅਤੇ ਤਾਲਿਬਾਨ ਦੀ ਉਡੀਕ ਕਰ ਰਹੀ ਹਾਂ। ਇੱਥੇ ਮੇਰੀ ਜਾਂ ਮੇਰੇ ਪਰਿਵਾਰ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਉਹ ਮੈਨੂੰ ਅਤੇ ਮੇਰੇ ਵਰਗੇ ਲੋਕਾਂ ਨੂੰ ਮਾਰ ਦੇਣਗੇ, ਪਰ ਮੈਂ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦੀ. ਆਖ਼ਰ ਮੈਂ ਕਿੱਥੇ ਜਾਵਾਂ? '
27 ਸਾਲਾ ਗਫਾਰੀ 2018 ਵਿੱਚ ਅਫਗਾਨਿਸਤਾਨ ਦੇ ਮੈਦਾਨ ਵਾਰਦਾਕ ਪ੍ਰਾਂਤ ਦੀ ਸਭ ਤੋਂ ਛੋਟੀ ਅਤੇ ਪਹਿਲੀ ਮਹਿਲਾ ਮੇਅਰ ਚੁਣੀ ਗਈ ਸੀ। ਤਾਲਿਬਾਨ ਦੇ ਮੁੜ ਉਭਾਰ ਦੇ ਵਿਚਕਾਰ, ਸ਼੍ਰੀਮਤੀ ਗਫਾਰੀ ਨੂੰ ਰੱਖਿਆ ਮੰਤਰਾਲੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਹਮਲੇ ਵਿੱਚ ਜ਼ਖਮੀ ਹੋਏ ਸੈਨਿਕਾਂ ਅਤੇ ਨਾਗਰਿਕਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਸੀ। ਗਫਾਰੀ ਦੇ ਪਿਤਾ ਦੀ ਵੀ ਪਿਛਲੇ ਸਾਲ 15 ਨਵੰਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਗਫਰੀ ਨੇ ਕਿਹਾ ਸੀ, 'ਨੌਜਵਾਨ ਜਾਣਦੇ ਹਨ ਕਿ ਕੀ ਹੋ ਰਿਹਾ ਹੈ। ਉਨ੍ਹਾਂ ਕੋਲ ਸੋਸ਼ਲ ਮੀਡੀਆ ਹੈ ਅਤੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੈਨੂੰ ਉਮੀਦ ਹੈ ਕਿ ਉਹ ਤਰੱਕੀ ਅਤੇ ਅਧਿਕਾਰਾਂ ਲਈ ਲੜਦੇ ਰਹਿਣਗੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।