Home /News /international /

ਤੇਜ਼ੀ ਨਾਲ ਘਟੀ ਅਮਰੀਕੀ ਵੀਜ਼ਾ ਦੀ ਉਡੀਕ ਦੀ ਮਿਆਦ -ਤਰਨਜੀਤ ਸਿੰਘ ਸੰਧੂ

ਤੇਜ਼ੀ ਨਾਲ ਘਟੀ ਅਮਰੀਕੀ ਵੀਜ਼ਾ ਦੀ ਉਡੀਕ ਦੀ ਮਿਆਦ -ਤਰਨਜੀਤ ਸਿੰਘ ਸੰਧੂ

ਹੁਣ ਨਹੀਂ ਕਰਨਾ ਪਵੇਗਾ ਅਮਰੀਕਾ ਦਾ ਵੀਜ਼ਾ ਲਗਵਾਉਣ ਲਈ ਜ਼ਿਆਦਾ ਇੰਤਜ਼ਾਰ

ਹੁਣ ਨਹੀਂ ਕਰਨਾ ਪਵੇਗਾ ਅਮਰੀਕਾ ਦਾ ਵੀਜ਼ਾ ਲਗਵਾਉਣ ਲਈ ਜ਼ਿਆਦਾ ਇੰਤਜ਼ਾਰ

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅਮਰੀਕਾ ਦਾ ਦੌਰਾ ਕੀਤਾ ਗਿਆ ਸੀ ਆਪਣੀ ਇਸ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਨੇ ਵੀਜ਼ਾ ਦੇਰੀ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੇ ਅਧਿਕਾਰੀਆਂ ਨੂੰ ਭਾਰਤ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਹੈ ।

ਹੋਰ ਪੜ੍ਹੋ ...
  • Share this:

ਅਮਰੀਕਾ ਲਈ ਵੀਜ਼ਾ ਦੀ ਉਡੀਕ ਕਰ ਰਹੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਹੁਣ ਅਮਰੀਕਾ ਵਿੱਚ ਵੀਜ਼ਾ ਲਗਵਾਉਣ ਦੀ ਮਿਆਦ ਘਟ ਗਈ ਹੈ। ਇਹ ਕਹਿਣਾ ਹੈ ਅਮਰੀਕਾ ਵਿੱਚ ਬਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ । ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅਮਰੀਕਾ ਦਾ ਦੌਰਾ ਕੀਤਾ ਗਿਆ ਸੀ ਆਪਣੀ ਇਸ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਨੇ ਵੀਜ਼ਾ ਦੇਰੀ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੇ ਅਧਿਕਾਰੀਆਂ ਨੂੰ ਭਾਰਤ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ ਹੈ । ਖਾਸ ਤੌਰ 'ਤੇ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਦੇ ਖੇਤਰ ਵਿੱਚ ਮਾਹਿਰ ਜੋ ਅਮਰੀਕਾ ਜਾਣਾ ਚਾਹੁੰਦੇ ਹਨ।

ਅਮਰੀਕਾ ਜਾਣ ਵਾਲੇ ਕੁੱਲ ਭਾਰਤੀਆਂ ਵਿੱਚੋਂ ਦੋ ਤਿਹਾਈ ਲੋਕ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਨਾਲ ਜੁੜੇ

ਅਮਰੀਕਾ ਵਿੱਚ ਭਰਾਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਘੜੂੰਆਂ ਵਿਖੇ ਅਮਰੀਕਾ ਦੇ ਵੀਜ਼ਿਆਂ ਵਿੱਚ ਹੋ ਰਹੀ ਦੇਰੀ ਬਾਰੇ ਪੁੱਛੇ ਗਏ ਸਵਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਵੀਜ਼ਿਆਂ 'ਤੇ ਅਮਰੀਕਾ ਜਾਣ ਵਾਲੇ ਕੁੱਲ ਭਾਰਤੀਆਂ ਵਿੱਚੋਂ ਦੋ ਤਿਹਾਈ ਲੋਕ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਨਾਲ ਜੁੜੇ ਹੋਏ ਹਨ।ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਬੀਤੇ ਦਿਨੀਂ ਅਮਰੀਕਾ ਦਾ ਦੌਰਾ ਕੀਤਾ ਸੀ ਅਤੇ ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਆਪਣੇ ਹਮਰੁਤਬਾ ਕੋਲ ਇਹ ਮੁੱਦਾ ਚੁੱਕਣ ਤੋਂ ਬਾਅਦ ਵੀਜ਼ਾ ਦੀ ਸਥਿਤੀ ਵਿੱਚ ਸੁਧਾਰ ਸ਼ੁਰੂ ਹੋਣ ਸ਼ੁਰੂ ਦੀ ਗੱਲ ਕਹੀ। ਭਾਰਤ ਵਿੱਚ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਇੱਕ ਹਾਲ ਹੀ ਵਿੱਚ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਐਚ ਅਤੇ ਐਲ ਵਰਕਰਾਂ ਦੀਆਂ ਇੱਕ ਲੱਖ ਤੋਂ ਵੱਧ ਨਿਯੁਕਤੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਨਾਲ ਭਾਰਤੀਆਂ ਲਈ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਦੀ ਉਡੀਕ ਦਾ ਸਮਾਂ ਘੱਟ ਜਾਵੇਗਾ।

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਆਉਣ ਅਤੇ ਪੜ੍ਹਨ ਲਈ ਕੀਤਾ ਜਾ ਸਕਦਾ ਹੈ ਆਕਰਸ਼ਿਤ

ਅਮਰੀਕਾ ਵਿੱਚ ਭਰਾਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਨੂੰ ਸਪੇਸ ਟੈਕਨਾਲੋਜੀ, ਸੂਚਨਾ ਤਕਨਾਲੋਜੀ, ਖੇਤੀਬਾੜੀ, ਗਣਿਤ ਅਤੇ ਹੋਰ ਖੇਤਰਾਂ ਵਿੱਚ ਵਿਸ਼ੇਸ਼ ਡੋਮੇਨ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭਾਰਤੀਆਂ ਦੀ ਮੁਹਾਰਤ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਗਈ ਹੈ ਅਤੇ ਇਹ ਇੱਕ ਅਜਿਹੀ ਜਗ੍ਹਾ ਬਣਾਏਗਾ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੂਰੀ ਦੁਨੀਆ ਤੋਂ ਭਾਰਤ ਵਿੱਚ ਆਉਣ ਅਤੇ ਪੜ੍ਹਨ ਲਈ ਆਕਰਸ਼ਿਤ ਕੀਤਾ ਜਾ ਸਕਦਾ ਹੈ।

ਹਾਲ ਹੀ ਦੇ ਵਿੱਚ ਯੂਐਸ ਡਿਪਾਰਟਮੈਂਟ ਆਫ਼ ਸਟੇਟ ਨੇ ਗਾਂਧੀ-ਕਿੰਗ ਸਕਾਲਰਸ਼ਿਪ ਐਕਸਚੇਂਜ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਵਿਦਿਆਰਥੀ ਭਾਰਤ ਵਿੱਚ ਆ ਕੇ ਸਿੱਖਿਆ ਹਾਸਲ ਕਰ ਸਕਦੇ ਹਨ ।ਤਰਨਜੀਤ ਸੰਧੂ ਨੇ ਭਾਰਤ ਆਉਣ ਵਾਲੇ ਅਮਰੀਕੀ ਵਿਦਿਆਰਥੀਆਂ ਬਾਰੇ ਵੇਰਵੇ ਦਿੰਦੇ ਹੋਏ ਕਿਹਾ ਕਿ ਇਹ ਸਕਾਲਰਸ਼ਿਪ ਫੈਕਲਟੀ ਨੂੰ ਐਕਸਚੇਂਜ ਪ੍ਰੋਗਰਾਮਾਂ ਅਤੇ ਸਾਂਝੇ ਖੋਜ ਪਹਿਲਕਦਮੀਆਂ ਦੇ ਤਹਿਤ ਭਾਰਤੀ ਯੂਨੀਵਰਸਿਟੀਆਂ ਦਾ ਦੌਰਾ ਕਰਨ ਦੀ ਵੀ ਇਜਾਜ਼ਤ ਦਿੰਦੀ ਹੈ।

ਭਾਰਤੀ ਯੂਨੀਵਰਸਿਟੀਆਂ ਦੇ ਮੌਜੂਦਾ ਕੈਂਪਸਾਂ ਵਿੱਚ ਗਲੋਬਲ ਯੂਨੀਵਰਸਿਟੀਆਂ ਦੇ ਆਫਸ਼ੋਰ ਕੈਂਪਸ ਕਰਨ ਦੀ ਲੋੜ 

ਸੰਧੂ ਨੇ ਨਵੀਂ ਸਿੱਖਿਆ ਨੀਤੀ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਵੱਖ-ਵੱਖ ਪਹਿਲਕਦਮੀਆਂ ਜਿਵੇਂ ਕਿ ਭਾਰਤੀ ਯੂਨੀਵਰਸਿਟੀਆਂ ਦੇ ਮੌਜੂਦਾ ਕੈਂਪਸਾਂ ਵਿੱਚ ਗਲੋਬਲ ਯੂਨੀਵਰਸਿਟੀਆਂ ਦੇ ਆਫਸ਼ੋਰ ਕੈਂਪਸ ਸਥਾਪਤ ਕਰਨ ਲਈ ਆਪਣੇ ਅੰਤਰਰਾਸ਼ਟਰੀ ਹਮਰੁਤਬਾ ਤੱਕ ਪਹੁੰਚ ਕਰਨ ਦੀ ਲੋੜ ਹੈ।

ਇਸ ਤੋਂ ਇਲਾਵਾ ਭਾਰਤ ਦੇ ਗਲੋਬਲ ਸਟੈਂਡਿੰਗ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਵਿਸ਼ਵਵਿਆਪੀ ਅਕਸ ਸੁਧਰਿਆ ਹੈ ਅਤੇ ਕਈ ਗਲੋਬਲ ਨੇਤਾਵਾਂ ਨੇ ਅੰਤਰਰਾਸ਼ਟਰੀ ਮੁੱਦਿਆਂ ਦੇ ਹੱਲ ਲਈ ਸਾਡੇ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਹੈ"।ਜੋ ਕਿ ਭਾਰਤ ਦੇ ਲਈ ਵੱਡੀ ਗੱਲ ਹੈ ।

Published by:Shiv Kumar
First published:

Tags: America, Doctor, India, Job, Student visa, Visa