HOME » NEWS » World

ਅਜਿਹਾ ਕੀ ਖ਼ਾਸ ਹੈ ਇਸ 10 ਸੈਕਿੰਡ ਦੀ ਵੀਡੀਓ 'ਚ ਜੋ ਵਿਕ ਗਈ 6.6 ਮਿਲੀਅਨ 'ਚ...

News18 Punjabi | News18 Punjab
Updated: March 4, 2021, 12:05 PM IST
share image
ਅਜਿਹਾ ਕੀ ਖ਼ਾਸ ਹੈ ਇਸ 10 ਸੈਕਿੰਡ ਦੀ ਵੀਡੀਓ 'ਚ ਜੋ ਵਿਕ ਗਈ 6.6 ਮਿਲੀਅਨ 'ਚ...

  • Share this:
  • Facebook share img
  • Twitter share img
  • Linkedin share img
ਕਹਿੰਦੇ ਹਨ ਕਿ ਇਨਸਾਨ ਨੂੰ ਆਪਣੇ ਜੀਵਨ 'ਚ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਮਿਹਨਤੀ ਇਨਸਾਨ ਹੀ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ 'ਚ ਕਾਮਯਾਬ ਹੁੰਦਾ ਹੈ। ਨਾਲੇ ਨਿਰੰਤਰ ਪਰਿਆਸ ਜਾਰੀ ਰੱਖਣ ਨਾਲ ਕਦੀ ਨਾ ਕਦੀ ਇਨਸਾਨ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੀ ਹੈ ਕਿਉਂਕਿ ਸਮੇਂ ਦਾ ਕੁੱਝ ਨਹੀਂ ਪਤਾ ਹੁੰਦਾ ਕਿ ਕਦੋਂ ਤੁਹਾਡੇ ਛੋਟੇ ਜਿਹੇ ਯਤਨ ਤੁਹਾਨੂੰ ਬੁਲੰਦੀਆਂ 'ਤੇ ਪਹੁੰਚਾ ਦੇਣ।

ਅਕਤੂਬਰ 2020 ਵਿੱਚ ਮਿਆਮੀ-ਆਧਾਰਿਤ ਇੱਕ ਆਰਟ ਕਲੈੱਕਟਰ ਪਾਬਲੋ ਰੌਡਰਿਗੇਜ਼-ਫਰੇਲ (Pablo Rodriguez-Fraile) ਨੇ 10 ਸੈਕਿੰਡ ਦੀ ਇੱਕ ਵੀਡੀਓ ਆਰਟਵਰਕ 'ਤੇ ਲਗਭਗ 67,000 ਡਾਲਰ ਖ਼ਰਚ ਕੀਤੇ ਜਿਸ ਨੂੰ ਉਹ ਆਨਲਾਈਨ ਮੁਫ਼ਤ ਵਿੱਚ ਵੀ ਦੇਖ ਸਕਦਾ ਸੀ। ਪਿਛਲੇ ਹਫ਼ਤੇ ਉਸ ਨੇ ਇਸ ਵੀਡੀਓ ਨੂੰ 6.6 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ।

Money Control ਦੀ ਇੱਕ ਰਿਪੋਰਟ ਅਨੁਸਾਰ ਇਹ ਵੀਡੀਓ ਡਿਜੀਟਲ ਆਰਟਿਸਟ/ਕਲਾਕਾਰ ਬੀਪਲ (Beeple) ਦੁਆਰਾ ਬਣਾਈ ਗਈ ਸੀ। ਬੀਪਲ ਦਾ ਅਸਲ ਨਾਂ ਮਾਈਕ ਵਿੰਕਲਮਨ (Mike Winkelmann) ਹੈ। ਬਲੌਕਚੇਨ ਨਾਂ ਦੇ ਸੰਗਠਨ ਨੇ ਪ੍ਰਮਾਣਿਤ ਕੀਤਾ ਹੈ ਕਿ 10 ਸੈਕਿੰਡ ਦਾ ਇਹ ਵੀਡੀਓ ਮਾਈਕ ਦੁਆਰਾ ਹੀ ਬਣਾਇਆ ਗਿਆ ਸੀ। ਇਸ ਵੀਡੀਓ ਯਾਨੀ ਡਿਜੀਟਲ ਐਸਟ ਨੂੰ ਨਾਨ-ਫੰਜਿਬਲ ਟੋਕਨ (ਐੱਨ.ਐੱਫ.ਟੀ.) ਕਿਹਾ ਜਾਂਦਾ ਹੈ। ਐੱਨ.ਐੱਫ.ਟੀ. ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਕਾਫ਼ੀ ਪ੍ਰਚਲਿਤ ਹੋ ਗਿਆ ਹੈ।
ਇਸ ਨੂੰ ਬਣਾਉਣ ਵਾਲਿਆਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਲਈ ਬਹੁਤ ਸਾਰੇ ਲੋਕ ਨਿਵੇਸ਼ ਵੀ ਕਰਦੇ ਹਨ। ਕਿਉਂਕਿ ਐੱਨ.ਐੱਫ.ਟੀ. ਡਿਜੀਟਲ ਪਲੈਟਫਾਰਮ 'ਤੇ ਹੀ ਰਹੇਗਾ ਅਤੇ ਜੇਕਰ ਕੋਈ ਇਸ ਨੂੰ ਪਸੰਦ ਕਰਦਾ ਹੈ ਤਾਂ ਇਸ ਦੇ ਕਰੋੜਾਂ ਰੁਪਏ ਮਿਲਦੇ ਹਨ। ਬਲੌਕਚੇਨ ਟੈੱਕਨੋਲੋਜੀ ਦੀ ਸਹਾਇਤਾ ਨਾਲ ਅਜਿਹੇ ਵੀਡੀਓ ਦੀ ਆਨਲਾਈਨ ਡੁਪਲੀਕੇਸ਼ਨ (ਨਕਲ) ਸੰਭਵ ਨਹੀਂ ਹੈ।

Money Control ਦੇ ਅਨੁਸਾਰ ਇਸ ਨੂੰ ਵੇਚਣ ਵਾਲੇ ਆਰਟ ਕਲੈੱਕਟਰ ਪਾਬਲੋ ਰੌਡਰਿਗੇਜ਼-ਫਰੇਲ ਨੇ ਕਿਹਾ ਕਿ ਤੁਸੀਂ ਲੌਰਵੇ ਜਾਓ, ਮੋਨਾਲੀਸਾ ਦੀ ਪੇਂਟਿੰਗ ਵੇਖੋ। ਤੁਸੀਂ ਉੱਥੇ ਹੀ ਇਸ ਦਾ ਆਨੰਦ ਲੈ ਸਕੋਗੇ।  ਕਿਉਂਕਿ ਅਜਿਹੀਆਂ ਰਚਨਾਵਾਂ ਦਾ ਇਤਿਹਾਸ ਉੱਥੇ ਹੀ ਰਹੇਗਾ ਅਤੇ ਇਸ ਦੇ ਨਾਲ ਹੀ ਇਸ ਵਿੱਚ ਉਸ ਦੇ ਕੰਮ ਦਾ ਵੀ ਕੋਈ ਇਤਿਹਾਸ ਨਹੀਂ ਹੁੰਦਾ। ਪਾਬਲੋ ਨੇ ਕਿਹਾ ਕਿ ਮੈਂ ਬੀਪਲ ਦੇ ਕੰਮ ਤੋਂ ਪ੍ਰਭਾਵਿਤ ਸੀ, ਇਸ ਲਈ ਪਹਿਲਾਂ ਮੈਂ ਉਸ ਨੂੰ ਖ਼ਰੀਦ ਲਿਆ।

ਪਾਬਲੋ ਦਾ ਕਹਿਣਾ ਹੈ ਕਿ ਇਹ ਆਪਣੇ ਕੰਮ ਨਾਲੋਂ ਵਧੇਰੇ ਉਸ ਸ਼ਖ਼ਸ ਲਈ ਬੇਸ਼ਕੀਮਤੀ ਬਣਿਆ ਹੈ ਜਿਸ ਨੇ ਇਸ ਨੂੰ ਬਣਾਇਆ ਹੈ। ਇੰਟਰਨੈੱਟ 'ਤੇ ਡਾਲਰਜ਼, ਸਟਾਕ ਜਾਂ ਸੋਨੇ ਦੀਆਂ ਇੱਟਾਂ ਵਾਂਗ ਨਾਨ-ਫੰਜਿਬਲ ਟੋਕਨ (ਐੱਨ.ਐੱਫ.ਟੀ.) ਨੂੰ ਬਦਲਿਆ ਨਹੀਂ ਜਾ ਸਕਦਾ। ਨਾਨ-ਫੰਜਿਬਲ ਟੋਕਨ (ਐੱਨ.ਐੱਫ.ਟੀ.) ਵਿੱਚ ਡਿਜੀਟਲ ਆਰਟਵਰਕ, ਸਪੋਰਟਸ ਕਾਰਡਜ਼, ਵਰਚੁਅਲ ਐਨਵਾਇਰਮੈਂਟ, ਕ੍ਰਿਪਟੋਕਰੰਸੀ ਵੋਲੇਟ ਦੇ ਨਾਂ ਵਰਗੀਆਂ ਚੀਜ਼ਾਂ ਸ਼ਾਮਿਲ ਹਨ।

ਪਾਬਲੋ ਜਿਸ ਨੇ ਇਹ ਕਲਾਤਮਕ/ਆਰਟਿਸਟਿਕ ਵੀਡੀਓ ਵੇਚੀ ਹੈ, ਉਸ ਵਿੱਚ ਡੋਨਾਲਡ ਟਰੰਪ ਦੇ ਇੱਕ ਵਿਸ਼ਾਲ ਸਵਰੂਪ ਨੂੰ ਮੈਦਾਨ 'ਚ ਡਿੱਗਿਆ ਹੋਇਆ ਦਿਖਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਦੇ ਪੂਰੇ ਸਰੀਰ 'ਤੇ 'ਲੂਜ਼ਰ', 'ਫ਼ੈਟ' ਅਤੇ ਅਜਿਹੀਆਂ ਤਮਾਮ ਗੱਲਾਂ ਲਿਖੀਆਂ ਹੋਈਆਂ ਹਨ। ਇਹ ਵੀਡੀਓ ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਬਣਾਇਆ ਗਿਆ ਸੀ ਅਤੇ ਲੱਗਦਾ ਹੈ ਕਿ ਟਰੰਪ ਦੀ ਹਾਰ ਤੋਂ ਬਾਅਦ ਇਹ ਕਾਫ਼ੀ ਮਸ਼ਹੂਰ ਹੋ ਗਿਆ ਹੈ। ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋ ਗਿਆ ਹੈ ਕਿ ਲੱਖਾਂ ਲੋਕ ਇਸ ਨੂੰ ਹਰ ਰੋਜ਼ ਦੇਖ ਰਹੇ ਹਨ। ਇਸ ਵੀਡੀਓ ਦਾ ਨਿਰਮਾਣ ਕਰਨ ਵਾਲੇ ਕਲਾਕਾਰ ਬੀਪਲ ਪਹਿਲਾਂ ਹੀ ਬਹੁਤ ਮਸ਼ਹੂਰ ਹਨ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਪੂਰੀ ਦੁਨੀਆ ਵਿੱਚ ਹੋਰ ਵੱਧ ਗਈ ਹੈ। ਐੱਨ.ਐੱਫ.ਟੀ. ਲਈ ਮਾਰਕਿਟਪਲੇਸ ਓਪਨਸੀ ਨੇ ਦੱਸਿਆ ਕਿ ਉਸ ਨੇ ਫ਼ਰਵਰੀ ਮਹੀਨੇ ਵਿੱਚ 86.3 ਮਿਲੀਅਨ ਡਾਲਰਜ਼ ਤੋਂ ਵੀ ਵੱਧ ਵਿਕਰੀ ਦੇਖੀ ਹੈ। ਜਦੋਂ ਕਿ ਪਿਛਲੇ ਸਾਲ 'ਚ ਇਹ 1.5 ਮਿਲੀਅਨ ਡਾਲਰਜ਼ ਸੀ।

ਰਿਪੋਰਟ ਮੁਤਾਬਿਕ ਓਪਨਸੀ ਦੇ ਸਹਿ-ਸੰਸਥਾਪਕ ਐਲੈਕਸ ਅਤਾੱਲਾਹ ਨੇ ਦੱਸਿਆ ਕਿ ਜੇਕਰ ਤੁਸੀਂ ਕਿਸੀ ਕੰਪਿਊਟਰ 'ਤੇ ਡਿਜੀਟਲ ਪਲੈਟਫਾਰਮ 'ਤੇ 8 ਤੋਂ 10 ਘੰਟੇ ਬਿਤਾਉਂਦੇ ਹੋ ਤਾਂ ਤੁਸੀਂ ਡਿਜੀਟਲ ਦੁਨੀਆ ਵਿੱਚ ਅਜਿਹੀ ਆਰਟ ਬਣਾ ਰਹੇ ਹੁੰਦੇ ਹੋ ਜੋ ਇੱਕ ਸੈਂਸ ਬਣਾਉਂਦੀ ਹੈ। ਐਲੈਕਸ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ NFT 'ਚ ਨਿਵੇਸ਼ ਕਰਨ ਵਾਲਿਆਂ ਨੂੰ ਇਹ ਧਿਆਨ  ਰੱਖਣਾ ਚਾਹੀਦਾ ਹੈ ਕਿ ਕਦੀ ਨਾ ਕਦੀ ਇਸ ਦੀਆਂ ਕੀਮਤਾਂ ਦਾ ਬੁਲਬੁਲਾ ਫਟ ਸਕਦਾ ਹੈ।

ਦੁਨੀਆ ਦੇ ਹੋਰ ਨਵੇਂ ਨਿਵੇਸ਼ ਨਾਲ ਜੁੜੇ ਸੈਕਟਰਾਂ 'ਚੋਂ ਇਹ ਵੀ ਇੱਕ ਨਵਾਂ ਇਨਵੈਸਟਮੈਂਟ ਪਲੈਟਫਾਰਮ ਹੈ। ਜੇਕਰ ਇੱਥੇ ਕਿਸੀ ਵੀ ਵੀਡੀਓ ਆਰਟ ਦੀ ਪ੍ਰਸ਼ੰਸਾ ਹੁੰਦੀ ਹੈ ਤਾਂ ਕੀਮਤਾਂ  ਵਧੇਰੇ ਮਿਲ ਜਾਂਦੀਆਂ ਹਨ। ਜੇਕਰ ਕਦੀ ਅਫ਼ਵਾਹਾਂ ਉੱਡਦੀਆਂ ਹਨ ਤਾਂ ਉਸ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ।
Published by: Anuradha Shukla
First published: March 4, 2021, 12:02 PM IST
ਹੋਰ ਪੜ੍ਹੋ
ਅਗਲੀ ਖ਼ਬਰ