Home /News /international /

ਇਸ ਅਫਗਾਨੀ ਨੇ ਬਚਾਈ ਸੀ Joe Biden ਦੀ ਜਾਨ, ਹੁਣ ਮੰਗੀ ਅਮਰੀਕੀ ਰਾਸ਼ਟਰਪਤੀ ਤੋਂ ਮਦਦ

ਇਸ ਅਫਗਾਨੀ ਨੇ ਬਚਾਈ ਸੀ Joe Biden ਦੀ ਜਾਨ, ਹੁਣ ਮੰਗੀ ਅਮਰੀਕੀ ਰਾਸ਼ਟਰਪਤੀ ਤੋਂ ਮਦਦ

ਅਮਰੀਕਾ ਵੱਲੋਂ 8,500 ਸੈਨਿਕਾਂ ਨੂੰ ਤਿਆਰ ਰਹਿਣ ਦੇ ਹੁਕਮ, ਬਾਇਡਨ ਨੇ ਸਹਿਯੋਗੀਆਂ ਨਾਲ ਕੀਤੀ ਚਰਚਾ (file photo)

ਅਮਰੀਕਾ ਵੱਲੋਂ 8,500 ਸੈਨਿਕਾਂ ਨੂੰ ਤਿਆਰ ਰਹਿਣ ਦੇ ਹੁਕਮ, ਬਾਇਡਨ ਨੇ ਸਹਿਯੋਗੀਆਂ ਨਾਲ ਕੀਤੀ ਚਰਚਾ (file photo)

ਇਹ ਮਾਮਲਾ 2008 ਦਾ ਹੈ। ਬਾਈਡਨ ਉਸ ਸਮੇਂ ਡੇਲਾਵੇਅਰ ਤੋਂ ਸੈਨੇਟਰ ਸਨ। ਸੈਨੇਟਰ ਜੌਨ ਕੈਰੀ ਅਤੇ ਚੱਕ ਹੇਗਲ ਵੀ ਉਨ੍ਹਾਂ ਦੇ ਨਾਲ ਅਫਗਾਨਿਸਤਾਨ ਗਏ ਸਨ।

 • Share this:

  ਵਾਸ਼ਿੰਗਟਨ : ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਨਾਲ ਅਨੁਵਾਦਕ ਦੇ ਰੂਪ ਵਿੱਚ ਕੰਮ ਕਰਨ ਵਾਲੇ ਅਮਨ ਖਲੀਲੀ ਨੇ ਆਖਰਕਾਰ ਕਾਬੁਲ ਛੱਡ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਹਾਲਹੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਨ ਖਲੀਲੀ ਨੇ 13 ਸਾਲ ਪਹਿਲਾਂ ਜੋ ਬਾਈਡਨ ਦੀ ਜਾਨ ਬਚਾਈ ਸੀ। ਇਹ ਗੱਸ ਸੁਣਨ ਵਿੱਚ ਹੀ ਅਜੀਬ ਲਗਦੀ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕੇ ਦੇ ਰਾਸ਼ਟਰਪਤੀ ਦੀ ਜਾਨ ਇੱਕ ਅਫਗਾਨੀ ਨੇ ਬਚਾਈ ਸੀ। ਇਹ ਮਾਮਲਾ 2008 ਦਾ ਹੈ। ਬਾਈਡਨ ਉਸ ਸਮੇਂ ਡੇਲਾਵੇਅਰ ਤੋਂ ਸੈਨੇਟਰ ਸਨ। ਸੈਨੇਟਰ ਜੌਨ ਕੈਰੀ ਅਤੇ ਚੱਕ ਹੇਗਲ ਵੀ ਉਨ੍ਹਾਂ ਦੇ ਨਾਲ ਅਫਗਾਨਿਸਤਾਨ ਗਏ ਸਨ।

  ਬਗਰਾਮ ਏਅਰਬੇਸ ਤੋਂ ਤਕਰੀਬਨ 20 ਮੀਲ ਦੂਰ ਇੱਕ ਗੰਭੀਰ ਬਰਫਾਨੀ ਤੂਫਾਨ ਆਇਆ ਜਿਸ ਵਿੱਚ ਬਲੈਕ ਹਾਕ ਹੈਲੀਕਾਪਟਰ ਫਸ ਗਏ। ਉਨ੍ਹਾਂ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਮੁਹੰਮਦ ਅਮਨ ਖਲੀਲੀ ਉਸ ਟੀਮ ਦਾ ਹਿੱਸਾ ਸੀ ਜਿਸ ਨੂੰ ਬਗਰਾਮ ਤੋਂ ਮਦਦ ਲਈ ਭੇਜਿਆ ਗਿਆ ਸੀ। ਸੈਨੇਟਰਾਂ ਦੇ ਟਿਕਾਣੇ 'ਤੇ ਪਹੁੰਚਣ ਲਈ ਟੀਮ ਨੂੰ ਭਾਰੀ ਬਰਫਬਾਰੀ ਦੇ ਦੌਰਾਨ ਪਹਾੜੀ ਸੜਕਾਂ 'ਤੇ ਘੰਟਿਆਂ ਬੱਧੀ ਗੱਡੀ ਚਲਾਉਣੀ ਪਈ। ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੁੰਦੇ ਹੀ ਹਜ਼ਾਰਾਂ ਅਫਗਾਨੀਆਂ ਨੇ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ। ਖਲੀਲੀ ਅਤੇ ਉਸ ਦੇ ਪਰਿਵਾਰ ਨੇ ਵੀਜ਼ਾ ਲਈ ਅਰਜ਼ੀ ਦਿੱਤੀ ਪਰ ਉਸ ਨੂੰ ਵੀਜ਼ਾ ਨਹੀਂ ਮਿਲਿਆ। ਪਿਛਲੇ ਦਿਨੀਂ 'ਦਿ ਵਾਲ ਸਟਰੀਟ ਜਰਨਲ' ਨੂੰ ਦਿੱਤੀ ਇੰਟਰਵਿਊ ਵਿੱਚ, ਮੁਹੰਮਦ ਅਮਨ ਖਲੀਲੀ ਵਾਰ ਵਾਰ ਇੱਕ ਗੱਲ ਕਹਿੰਦਾ ਹੈ, 'ਹੈਲੋ ਮਿਸਟਰ ਪ੍ਰੈਜ਼ੀਡੈਂਟ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਚਾਓ, ਮੈਨੂੰ ਇੱਥੇ ਨਾ ਛੱਡੋ।'

  ਵ੍ਹਾਈਟ ਹਾਊਸ ਨੇ ਬੇਨਤੀ ਦਾ ਜਵਾਬ ਨਹੀਂ ਦਿੱਤਾ : ਵ੍ਹਾਈਟ ਹਾਊਸ ਨੇ ਮੁਹੰਮਦ ਅਮਨ ਖਲੀਲੀ ਦੇ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਹਰ ਇੱਕ ਮਾਮਲੇ 'ਤੇ ਟਿੱਪਣੀ ਨਹੀਂ ਕਰ ਸਕਦੇ। ਵ੍ਹਾਈਟ ਹਾਊਸ ਦੇ ਇੱਕ ਨੁਮਾਇੰਦੇ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਦੇ ਉਸ ਬਿਆਨ ਦੀ ਯਾਦ ਦਿਵਾ ਦਿੱਤੀ ਕਿ ਅਮਰੀਕਾ ਅਫਗਾਨ ਸਹਿਯੋਗੀ ਦੇਸ਼ਾਂ ਦੀ ਮਦਦ ਜਾਰੀ ਰੱਖੇਗਾ। ਤਾਲਿਬਾਨ ਉਨ੍ਹਾਂ ਨੂੰ ਅਫਗਾਨਿਸਤਾਨ ਛੱਡਣ ਦੀ ਇਜਾਜ਼ਤ ਦੇਣ ਦੇ ਵਾਅਦੇ ਨੂੰ ਪੂਰਾ ਕਰੇਗਾ।

  Published by:Ashish Sharma
  First published:

  Tags: Afghanistan, Joe Biden, USA