Home /News /international /

40 ਔਰਤਾਂ ਨੇ ਪੌਰਨਹੱਬ ਖਿਲਾਫ ਕੀਤਾ ਕੇਸ? ਪੜ੍ਹੋ ਪੂਰੀ ਰਿਪੋਰਟ

40 ਔਰਤਾਂ ਨੇ ਪੌਰਨਹੱਬ ਖਿਲਾਫ ਕੀਤਾ ਕੇਸ? ਪੜ੍ਹੋ ਪੂਰੀ ਰਿਪੋਰਟ

40 ਔਰਤਾਂ ਨੇ ਪੌਰਨਹੱਬ ਖਿਲਾਫ ਕੀਤਾ ਕੇਸ? ਪੜ੍ਹੋ ਪੂਰੀ ਰਿਪੋਰਟ

40 ਔਰਤਾਂ ਨੇ ਪੌਰਨਹੱਬ ਖਿਲਾਫ ਕੀਤਾ ਕੇਸ? ਪੜ੍ਹੋ ਪੂਰੀ ਰਿਪੋਰਟ

ਪੋਰਨਹੱਬ (Pornhub) 'ਤੇ ਔਰਤਾਂ ਦੀਆਂ ਪਟੀਸ਼ਨਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਹੈ ਜੋ ਸੈਕਸ ਦੀ ਤਸਕਰੀ (Sex Trafficking) ਦਾ ਸ਼ਿਕਾਰ ਹੋਈਆਂ ਹਨ। ਇਨ੍ਹਾਂ ਔਰਤਾਂ ਨੇ ਕੰਪਨੀ ਤੋਂ ਵੀਡੀਓ ਹਟਾਉਣ ਦੀ ਮੰਗ ਕੀਤੀ। ਖਾਸ ਗੱਲ ਇਹ ਹੈ ਕਿ 'ਗਰਲਜ਼ ਡੂ ਪੋਰਨ' ਨੂੰ 2019 ਵਿਚ ਬੰਦ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ ...
 • Share this:
  ਓਟਾਵਾ – 40 ਔਰਤਾਂ ਨੇ ਅਡਲਟ ਵੈਬਸਾਈਟ ਪੋਰਨਹੱਬ (Pornhub) ਖਿਲਾਫ ਕੇਸ ਦਾਇਰ ਕੀਤਾ ਹੈ। ਔਰਤਾਂ ਨੇ ਦੋਸ਼ ਲਾਇਆ ਕਿ ਇਸ ਸਾਈਟ ਨੇ ਸੈਕਸ ਟਰੈਫਿਕਿੰਗ (Sex Trafficking) ਆਪ੍ਰੇਸ਼ਨ ਦੇ ਰਾਹੀਂ ਮੁਨਾਫਾ ਕਮਾਇਆ ਹੈ।  ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇੰਟਰਨੈਟ ‘ਤੇ ਉਨ੍ਹਾਂ ਦੀ ਨਿੱਜੀ ਫੋਟੋਆਂ ਅਤੇ ਵੀਡਿਓ ਅਪਲੋਡ ਕਰ ਦਿੱਤੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਸ ਸਾਈਟ 'ਤੇ ਬੱਚਿਆਂ ਨਾਲ ਸੈਕਸ ਸ਼ੋਸ਼ਣ ਅਤੇ ਬਲਾਤਕਾਰ ਦੀਆਂ ਵੀਡੀਓ ਅਪਲੋਡ ਕਰਨ ਦੇ ਦੋਸ਼ ਲੱਗੇ ਸਨ। ਇਸ ਦੀ ਜਾਂਚ ਚੱਲ ਰਹੀ ਹੈ।

  ਰਿਪੋਰਟਾਂ ਅਨੁਸਾਰ, ਪੋਰਨਹੱਬ ਦੀ ਮੁੱਢਲੀ ਕੰਪਨੀ ਮਾਇੰਡਗੀਕ ਉੱਤੇ 40 ਔਰਤਾਂ ਨੇ 40 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਇਨ੍ਹਾਂ ਔਰਤਾਂ ਨੇ ਦੋਸ਼ ਲਾਇਆ ਹੈ ਕਿ ਉਹ ਪੋਰਨਹਬ ਦੀ ਭਾਈਵਾਲੀ ਕੰਪਨੀ ‘ਗਰਲਜ਼ ਡੂ ਪੋਰਨ’ (Girls Do Porn) ਦਾ ਸ਼ਿਕਾਰ ਹੋਈਆਂ ਹਨ। ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਪੋਰਨਹਬ ਸਾਲਾਂ ਤੋਂ ਗਰਲਜ਼ ਡੂ ਪੋਰਨ ਨਾਲ ਵਪਾਰ ਕਰਦਾ ਰਿਹਾ। ਜਦਕਿ, ਕੰਪਨੀ ਨੂੰ ਪਤਾ ਸੀ ਕਿ 'ਗਰਲਸ ਡੂ ਪੋਰਨ' ਗੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੈ।

  ਇਸ ਤੋਂ ਇਲਾਵਾ ਪੋਰਨਹੱਬ 'ਤੇ ਸੈਕਸ ਤਸਕਰੀ ਦੀ ਸ਼ਿਕਾਰ ਔਰਤਾਂ ਦੀਆਂ ਪਟੀਸ਼ਨਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਹੈ। ਇਨ੍ਹਾਂ ਔਰਤਾਂ ਨੇ ਕੰਪਨੀ ਤੋਂ ਵੀਡੀਓ ਹਟਾਉਣ ਦੀ ਮੰਗ ਕੀਤੀ ਸੀ। ਖਾਸ ਗੱਲ ਇਹ ਹੈ ਕਿ 'ਗਰਲਜ਼ ਡੂ ਪੋਰਨ' ਨੂੰ 2019 ਵਿਚ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਐਫਬੀਆਈ ਨੇ ਪੀੜਤਾਂ ਤੋਂ ਗਲਤ ਸਹਿਮਤੀ ਲੈਣ ਦੇ ਦੋਸ਼ਾਂ ਦੇ ਚਲਦਿਆਂ ਜਾਂਚ ਸ਼ੁਰੂ ਕੀਤੀ ਸੀ।

  ਬਹੁਤ ਸਾਰੀਆਂ ਪੀੜਤਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਵੀਡੀਓ ਪਲੇਟਫਾਰਮ ਤੋਂ ਹਟਾ ਦਿੱਤੇ ਜਾਣਗੇ। ਪੋਰਨਹੱਬ 'ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਡੀਓਜ਼ ਹਨ, ਜਿਨ੍ਹਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਸੀ। ਅਮਰੀਕੀ ਨਿਆਂ ਵਿਭਾਗ ਵੱਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਪੋਰਨਹਬ ਦੀ ਵੈਬਸਾਈਟ ਤੋਂ ‘ਗਰਲਸ ਡੂ ਪੋਰਨ’ ਕੰਟੈਟ ਨੂੰ ਹਟਾਏ ਜਾਣ ਦਾ ਦਾਅਵਾ ਕੀਤਾ ਗਿਆ ਸੀ, ਪਰ ਇਹ ਵੀਡੀਓ ਸਰਚ ਕਰਨ ਉਤੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਨਾਰਾਜ਼ ਔਰਤਾਂ ਹੁਣ ਪੋਰਨਹੱਬ ਤੋਂ ਹਰਜਾਨੇ ਲਈ 10 ਲੱਖ ਡਾਲਰ ਦੀ ਮੰਗ ਕਰ ਰਹੀਆਂ ਹਨ।
  Published by:Ashish Sharma
  First published:

  Tags: Porn sites, Porn Video

  ਅਗਲੀ ਖਬਰ