Home /News /international /

ਆਖਿਰ ਕਿਉਂ PM ਮੋਦੀ ਨਾਲ ਟੀਵੀ ਉਤੇ ਬਹਿਸ ਕਰਨਾ ਚਾਹੁੰਦਾ ਹੈ ਇਮਰਾਨ ਖਾਨ?

ਆਖਿਰ ਕਿਉਂ PM ਮੋਦੀ ਨਾਲ ਟੀਵੀ ਉਤੇ ਬਹਿਸ ਕਰਨਾ ਚਾਹੁੰਦਾ ਹੈ ਇਮਰਾਨ ਖਾਨ?

ਆਖਿਰ ਕਿਉਂ PM ਮੋਦੀ ਨਾਲ ਟੀਵੀ ਉਤੇ ਬਹਿਸ ਕਰਨਾ ਚਾਹੁੰਦਾ ਹੈ ਇਮਰਾਨ ਖਾਨ? (ਫਾਇਲ ਫੋਟੋ)

ਆਖਿਰ ਕਿਉਂ PM ਮੋਦੀ ਨਾਲ ਟੀਵੀ ਉਤੇ ਬਹਿਸ ਕਰਨਾ ਚਾਹੁੰਦਾ ਹੈ ਇਮਰਾਨ ਖਾਨ? (ਫਾਇਲ ਫੋਟੋ)

 • Share this:
  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (PM Imran Khan) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨਾਲ ਦੋਹਾਂ ਦੇਸ਼ਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਟੈਲੀਵਿਜ਼ਨ 'ਤੇ ਬਹਿਸ ਕਰਨਾ ਚਾਹੁੰਦੇ ਹਨ।

  75 ਸਾਲ ਪਹਿਲਾਂ ਆਜ਼ਾਦੀ ਹਾਸਲ ਕਰਨ ਅਤੇ ਉਸ ਤੋਂ ਬਾਅਦ ਹੁਣ ਤੱਕ ਤਿੰਨ ਜੰਗਾਂ ਲੜ ਚੁੱਕੇ ਭਾਰਤ ਅਤੇ ਪਾਕਿਸਤਾਨ ਵਿਚ ਇਸ ਸਮੇਂ ਤਣਾਅ ਵਾਲੇ ਸਬੰਧ ਹਨ। ਰਸੀਆ ਟੂਡੇ ਨੂੰ ਦਿੱਤੇ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ, "ਮੈਂ ਟੀਵੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹਿਸ ਕਰਨਾ ਪਸੰਦ ਕਰਾਂਗਾ।

  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮਤਭੇਦਾਂ ਨੂੰ ਬਹਿਸ ਰਾਹੀਂ ਸੁਲਝਾਇਆ ਜਾ ਸਕਦਾ ਹੈ ਤਾਂ ਇਹ ਭਾਰਤੀ ਉਪ ਮਹਾਂਦੀਪ ਦੇ ਅਰਬ ਤੋਂ ਵੱਧ ਲੋਕਾਂ ਲਈ ਫਾਇਦੇਮੰਦ ਹੋਵੇਗਾ। ਜਦੋਂ ਨਿਊਜ਼ ਏਜੰਸੀ ਰਾਇਟਰਜ਼ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਮਰਾਨ ਖਾਨ ਦੇ ਇਸ ਬਿਆਨ ਬਾਰੇ ਪੁੱਛਿਆ ਤਾਂ ਉਸ ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ।

  'ਕਸ਼ਮੀਰ ਮੁੱਦੇ ਦੇ ਹੱਲ ਲਈ ਗੱਲਬਾਤ ਹੋਣੀ ਚਾਹੀਦੀ ਹੈ'
  ਇਸ ਤੋਂ ਪਹਿਲਾਂ 14 ਫਰਵਰੀ ਨੂੰ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦੇ ਅਣਸੁਲਝੇ ਵਿਵਾਦ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਦੋਵਾਂ ਦੇਸ਼ਾਂ ਨੂੰ ਚੰਗੇ ਗੁਆਂਢੀਆਂ ਵਜੋਂ ਗੱਲਬਾਤ ਦੀ ਮੇਜ਼ 'ਤੇ ਆਉਣ ਅਤੇ ਮਾਮਲੇ ਨੂੰ ਸੁਲਝਾਉਣ 'ਤੇ ਜ਼ੋਰ ਦਿੱਤਾ ਸੀ।

  ਖਾਨ ਨੇ ਨਿਊਜ਼ ਚੈਨਲ ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, ''ਜੇਕਰ ਇਹ ਮੁੱਦਾ ਜਾਰੀ ਰਿਹਾ ਤਾਂ ਦੋ ਪਰਮਾਣੂ ਸ਼ਕਤੀਆਂ ਵਿਚਾਲੇ ਹਮੇਸ਼ਾ ਟਕਰਾਅ ਦੀ ਸੰਭਾਵਨਾ ਰਹੇਗੀ।

  ਵਰਣਨਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਇੱਛਾ ਇਸਲਾਮਾਬਾਦ ਦੇ ਨਾਲ ਅੱਤਵਾਦ, ਰੰਜਿਸ਼ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਇਕ ਆਮ ਗੁਆਂਢੀ ਵਾਂਗ ਸਬੰਧ ਸਥਾਪਿਤ ਕਰਨ ਦੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਤਵਾਦ ਅਤੇ ਦੁਸ਼ਮਣੀ ਮੁਕਤ ਮਾਹੌਲ ਸਿਰਜੇ। ਭਾਰਤ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਜੰਮੂ-ਕਸ਼ਮੀਰ "ਦੇਸ਼ ਦਾ ਅਨਿੱਖੜਵਾਂ ਅੰਗ ਸੀ ਅਤੇ ਹਮੇਸ਼ਾ ਰਹੇਗਾ"।
  Published by:Gurwinder Singh
  First published:

  Tags: Imran Khan, Modi, Modi 2.0, Narendra modi, Pakistan government

  ਅਗਲੀ ਖਬਰ