ਪਾਕਿਸਤਾਨ ਦੇ ਵਿੱਚ ਵਿਕੀਪੀਡੀਆ ਨੂੰ ਧਰਮ ਵਿਰੋਧੀ ਸਮੱਗਰੀ ਨੂੰ ਨਾ ਹਟਾਉਣ ਦੇ ਕਾਰਨ ਬਲਾਕ ਕਰ ਦਿੱਤਾ ਗਿਆ ਹੈ। ਵਿਕੀਪੀਡੀਆ ਨੂੰ ਬੈਨ ਕਰਨ ਦੀ ਇਹ ਕਾਰਵਾਈ ਪਾਕਿਸਤਾਨ ਟੈਲੀਕਾਮ ਅਥਾਰਟੀ (ਪੀਟੀਏ) ਦੇ ਵੱਲੋਂ ਕੀਤੀ ਗਈ ਹੈ।ਟੈਲੀਕਾਮ ਅਥਾਰਟੀ ਦੇ ਵੱਲੋਂ ਟਵਿੱਟਰ 'ਤੇ ਪ੍ਰੈੱਸ ਰਿਲੀਜ਼ ਕਰ ਕੇ ਸਾਂਝੀ ਕਰਦੇ ਹੋਏ ਇਸ ਦੇ ਬਾਰੇ ਜਾਣਕਾਰੀ ਦਿੱਤੀ। ਪੀਟੀਏ ਦਾ ਕਹਿਣਾ ਹੈ ਕਿ ਅਪਮਾਨਜਨਕ ਸਮੱਗਰੀ ਨੂੰ ਬਲੌਕ/ਹਟਾਉਣ ਲਈ ਵਿਕੀਪੀਡੀਆ ਨਾਲ ਸੰਪਰਕ ਕੀਤਾ ਗਿਆ ਸੀ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਵਿਕੀਪੀਡੀਆ ਤੋਂ ਕਿਸ ਸਮੱਗਰੀ ਲਈ ਮੰਗ ਕੀਤੀ ਜਾ ਰਹੀ ਹੈ।
Press Release: PTA has degraded Wikipedia services in the country on account of not blocking / removing sacrilegious contents. pic.twitter.com/h6ZWuf8TnR
— PTA (@PTAofficialpk) February 1, 2023
ਇਸ ਦੇ ਨਾਲ ਹੀ ਪੀਟੀਏ ਨੇ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ "ਵਿਕੀਪੀਡੀਆ ਨੂੰ ਕਾਨੂੰਨੀ ਅਤੇ ਅਦਾਲਤੀ ਆਦੇਸ਼ਾਂ ਦੇ ਤਹਿਤ ਨੋਟਿਸ ਜਾਰੀ ਕਰ ਕੇ ਵਿਵਾਦਤ ਸਮੱਗਰੀ ਨੂੰ ਬਲੌਕ/ਹਟਾਉਣ ਲਈ ਸੰਪਰਕ ਕੀਤਾ ਗਿਆ ਸੀ।" ਇਸ ਦੇ ਨਾਲ ਹੀ ਸੁਣਵਾਈ ਦਾ ਮੌਕਾ ਵੀ ਦਿੱਤਾ ਗਿਆ ਸੀ। ਹਾਲਾਂਕਿ ਫੋਰਮ ਨੇ ਨਾ ਤਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਦੀ ਪਾਲਣਾ ਕੀਤੀ ਅਤੇ ਨਾ ਹੀ ਇਹ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ। ਬਲੂਮਬਰਗ ਨੇ ਇਸ ਬਾਬਤ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ 48 ਘੰਟੇ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵਿਕੀਪੀਡੀਆ ਪਲੇਟਫਾਰਮ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਰੈਗੂਲੇਟਰ ਦਾ ਕਹਿਣਾ ਹੈ ਕਿ ਕਥਿਤ ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਦੇ ਅਧੀਨ ਵਿਕੀਪੀਡੀਆ ਦੀਆਂ ਸੇਵਾਵਾਂ ਦੀ ਬਹਾਲੀ ਉੱਪਰ ਮੁੜ ਵਿਚਾਰ ਕੀਤਾ ਜਾਵੇਗਾ। ਟਵੀਟ ਦੇ ਵਿੱਚ ਪੀਟੀਏ ਨੇ ਇਹ ਵੀ ਕਿਹਾ ਹੈ ਕਿ ਉਹ ਸਥਾਨਕ ਕਾਨੂੰਨਾਂ ਦੇ ਮੁਤਾਬਕ ਸਾਰੇ ਪਾਕਿਸਤਾਨੀ ਨਾਗਰਿਕਾਂ ਲਈ ਇੱਕ ਸੁਰੱਖਿਅਤ ਔਨਲਾਈਨ ਅਨੁਭਵ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ।
ਤੁਹਾਨੂੰ ਦੱਸ ਦਈਏ ਕਿ ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ 'ਵਿਕੀਪੀਡੀਆ ਦੀ ਸੈਂਸਰਸ਼ਿਪ' ਉੱਤੇ ਵਿਕੀਪੀਡੀਆ 'ਤੇ ਇੱਕ ਲੇਖ ਹੈ। ਇਸ ਨੇ ਨੋਟ ਕੀਤਾ ਹੈ ਕਿ ਚੀਨ, ਈਰਾਨ, ਮਿਆਂਮਾਰ, ਰੂਸ, ਸਾਊਦੀ ਅਰਬ, ਸੀਰੀਆ, ਟਿਊਨੀਸ਼ੀਆ, ਤੁਰਕੀ, ਉਜ਼ਬੇਕਿਸਤਾਨ ਅਤੇ ਵੈਨੇਜ਼ੁਏਲਾ ਸਮੇਤ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕੀਪੀਡੀਆ ਪਾਬੰਦੀਆਂ ਲਗਾਈਆਂ ਗਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Block, Pakistan, Pakistan government, Wikipedia