HOME » NEWS » World

ਸੈਕਸ ਦੇ ਦੌਰਾਨ ਪਤੀ ਨੇ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ

News18 Punjabi | News18 Punjab
Updated: February 16, 2020, 4:03 PM IST
share image
ਸੈਕਸ ਦੇ ਦੌਰਾਨ ਪਤੀ ਨੇ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ
ਸੈਕਸ ਦੇ ਦੌਰਾਨ ਪਤੀ ਨੇ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ

ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਲੱਗਿਆ ਕਿ ਪਤਨੀ ਨੇ ਆਤਮਹੱਤਿਆ ਕੀਤੀ ਹੈ, ਪਰ ਬਾਅਦ ਵਿਚ ਕਤਲ (Murder) ਦੀ ਗੁੱਥੀ ਨੂੰ ਹੱਲ ਕਰਨ ਲਈ ਜਾਸੂਸਾਂ ਦੀ ਮਦਦ ਲਈ ਗਈ।

  • Share this:
  • Facebook share img
  • Twitter share img
  • Linkedin share img
ਬ੍ਰਾਜੀਲ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇੱਥੇ ਇਕ ਪਤੀ ਨੇ ਸੈਕਸ (Sex) ਦੌਰਾਨ ਹੀ ਰੇਜ਼ਰ ਬਲੇਡ ਦੇ ਨਾਲ ਗਲਾ ਰੇਤ ਕੇ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕ ਪਲ ਵਿਚ ਸਾਰਾ ਕਮਰਾ ਖੂਨ ਨਾਲ ਭਰ ਗਿਆ।

ਉਸ ਦੀ ਪਤਨੀ ਮੌਤ ਦੇ ਮੂੰਹ ਵਿਚ ਚਲੀ ਗਈ। ਮੁਲਜ਼ਮ ਨੇ ਕਤਲ ਇਸ ਲਈ ਕੀਤਾ ਕਿਉਂਕਿ ਉਹ ਤੀਜਾ ਬੱਚਾ ਨਹੀਂ ਚਾਹੁੰਦਾ ਸੀ ਅਤੇ ਉਸ ਦੀ ਪਤਨੀ ਫਿਰ ਤੋਂ ਮਾਂ ਬਣਨ ਵਾਲੀ ਸੀ। ਕਤਲ ਦੀ ਗੱਲ ਕਬੂਲ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਕਮਰੇ ਵਿਚ ਸੈਕਸ ਅਤੇ ਮੌਤ
ਦੱਸ ਦਈਏ ਕਿ ਇਨ੍ਹਾਂ ਦੋਨਾਂ ਦੇ ਪਹਿਲਾਂ ਦੋ ਬੱਚੇ ਸਨ। 22 ਸਾਲ ਦੀ ਪਤਨੀ ਫ੍ਰੈਨਸਾਈਨ ਤੀਜੀ ਵਾਰ ਮਾਂ ਬਣਨ ਵਾਲੀ ਸੀ, ਪਰ ਪੁਲਿਸ ਮੁਤਾਬਿਕ 21 ਸਾਲ ਦਾ ਉਸ ਦਾ ਪਤੀ ਮਾਰਸੇਲੋ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਦੇ ਘਰ ਕੋਈ ਤੀਜਾ ਬੱਚਾ ਆਵੇ। ਉਸ ਨੂੰ ਲੱਗ ਰਿਹਾ ਸੀ ਕਿ ਤੀਜੇ ਬੱਚੇ ਦਾ ਖਰਚਾ ਚੁੱਕਣਾ ਮੁਸ਼ਕਲ ਹੋਵੇਗਾ। ਇਸ ਲਈ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਦਾ ਪਲਾਨ ਤਿਆਰ ਕਰ ਲਿਆ, ਫਿਰ ਇਸੇ ਤਹਿਤ ਉਸ ਨੇ ਸੈਕਸ ਦੇ ਦੌਰਾਨ ਪਤਨੀ ਦਾ ਗਲਾ ਰੇਤ ਦਿੱਤਾ।

ਘਟਨਾ ਦਾ ਇੰਜ ਹੋਇਆ ਖੁਲਾਸਾ...

ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਲੱਗਿਆ ਕਿ ਪਤਨੀ ਨੇ ਆਤਮਹੱਤਿਆ ਕੀਤੀ ਹੈ, ਪਰ ਬਾਅਦ ਵਿਚ ਕਤਲ ਦੀ ਗੁੱਥੀ ਨੂੰ ਹੱਲ ਕਰਨ ਲਈ ਜਾਸੂਸਾਂ ਦੀ ਮਦਦ ਲਈ ਗਈ। ਪਤੀ ਨੇ ਕਤਲ ਤੋਂ ਬਾਅਦ ਫੇਸਬੁਕ ਉਤੇ ਇਕ ਪੋਸਟ ਵੀ ਪਾਈ, ਜਿਸ ਵਿਚ ਉਸ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕੀ ਉਹ ਦੋਸ਼ੀ ਨਹੀਂ ਹੈ। ਇਸ ਉਤੇ ਪਰਿਵਾਰ ਦੇ ਬਾਕੀ ਲੋਕ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਫਿਲਹਾਲ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ